- ਯਾਤਰੀਆਂ ਨੂੰ ਉਡਾਨ ਦੇ ਸਮੇਂ ਤੋਂ ਦੋ ਘੰਟੇ ਪਹਿਲਾਂ ਏਅਰਪੋਰਟ 'ਤੇ ਪਹੁੰਚਣਾ ਲਾਜ਼ਮੀ ਹੋਵੇਗਾ।
- ਹਰ ਕਿਸੇ ਕੋਲ ਅਰੋਗਿਆ ਸੇਤੂ ਐਪ ਹੋਣਾ ਚਾਹੀਦਾ ਹੈ।
- ਸਿਰਫ ਉਹ ਲੋਕ ਜਿਨ੍ਹਾਂ ਦੀ ਉਡਾਣ ਚਾਰ ਘੰਟੇ ਬਾਅਦ ਹੈ ਨੂੰ ਹੀ ਏਅਰਪੋਰਟ 'ਚ ਦਾਖਲ ਹੋਣ ਦਿੱਤਾ ਜਾਵੇਗਾ।
- ਯਾਤਰੀਆਂ ਨੂੰ ਮਾਸਕ, ਦਸਤਾਨੇ ਪਹਿਨਣੇ ਲਾਜ਼ਮੀ ਹੈ। ਸਮਾਜਕ ਦੂਰੀ ਦੀ ਪਾਲਣਾ ਕਰਨਾ ਵੀ ਮਹੱਤਵਪੂਰਨ ਹੈ।
- ਹਵਾਈ ਅੱਡੇ ਤੋਂ ਇਲਾਵਾ, ਹਵਾਈ ਜਹਾਜ਼ ਦੇ ਕਰਮਚਾਰੀਆਂ ਨੂੰ ਪੀਪੀਈ ਕਿੱਟਾਂ ਪਹਿਨਣ ਲਾਜ਼ਮੀ ਹੋਵੇਗਾ।
- ਫਲਾਈਟ ਦੇ ਅੰਦਰ ਵੀ ਕਈ ਕਿਸਮਾਂ ਦੀ ਚੌਕਸੀ ਵਰਤੀ ਜਾਵੇਗੀ।
ਮੈਟਰੋ ਤੋਂ ਮੈਟਰੋ ਸਿਟੀ ਲਈ ਇੱਕ ਤਿਹਾਈ ਉਡਾਣਾਂ ਨੂੰ ਮਨਜ਼ੂਰੀ, ਘਰੇਲੂ ਉਡਾਣਾਂ ਲਈ ਕਿਰਾਏ ਨਿਰਧਾਰਤ
ਏਬੀਪੀ ਸਾਂਝਾ | 21 May 2020 06:48 PM (IST)
ਦੇਸ਼ ਵਿੱਚ ਘਰੇਲੂ ਉਡਾਣਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸੇ ਦੌਰਾਨ ਬਹੁਤ ਸਾਰੀਆਂ ਸ਼ਰਤਾਂ ਲਾਗੂ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਪਲਾਨ ਕਰਨਾ ਪਏਗਾ।
ਨਵੀਂ ਦਿੱਲੀ: ਦੇਸ਼ ਵਿੱਚ ਘਰੇਲੂ ਉਡਾਣਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸੇ ਦੌਰਾਨ ਬਹੁਤ ਸਾਰੀਆਂ ਸ਼ਰਤਾਂ ਲਾਗੂ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਪਲਾਨ ਕਰਨਾ ਪਏਗਾ।ਕੇਂਦਰੀ ਸ਼ਹਿਰੀ ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਇਸ ਸਬੰਧੀ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਘਰੇਲੂ ਉਡਾਣਾਂ ਲਈ 25 ਮਈ ਤੋਂ ਆਗਿਆ ਦਿੱਤੀ ਗਈ ਹੈ। ਮੈਟਰੋ ਤੋਂ ਮੈਟਰੋ ਸਿਟੀ ਲਈ ਇੱਕ ਤਿਹਾਈ ਉਡਾਣਾਂ ਦੀ ਆਗਿਆ ਦਿੱਤੀ ਗਈ ਹੈ। ਏਅਰਲਾਇੰਸ ਉਡਾਣਾਂ ਦਾ ਇੱਕ ਤਿਹਾਈ ਹਿੱਸਾ ਚਲਾ ਸਕਦੀਆਂ ਹਨ। ਮੈਟਰੋ ਤੋਂ ਮੈਟਰੋ ਸਿਟੀ ਵਿੱਚ ਕੁਝ ਨਿਯਮ ਹੋਣਗੇ, ਮੈਟਰੋ ਤੋਂ ਗੈਰ ਮੈਟਰੋ ਸ਼ਹਿਰਾਂ ਲਈ ਵੱਖਰੇ ਨਿਯਮ ਹੋਣਗੇ। ਮੈਟਰੋ ਸ਼ਹਿਰਾਂ ਵਿਚ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਵਰਗੇ ਸ਼ਹਿਰ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ੁਰੂਆਤ ਵਿੱਚ ਹਵਾਈ ਅੱਡੇ ਦਾ ਇੱਕ ਤਿਹਾਈ ਹਿੱਸਾ ਸ਼ੁਰੂ ਹੋ ਜਾਵੇਗਾ, ਕਿਸੇ ਵੀ ਉਡਾਣ ਵਿੱਚ ਖਾਣਾ ਪਰੋਸਿਆ ਨਹੀਂ ਜਾਵੇਗਾ। ਉਡਾਣ ਦੇ ਰੂਟ ਨੂੰ 7 ਭਾਗਾਂ ਵਿੱਚ ਵੰਡਿਆ ਗਿਆ ਹੈ- 1: ਉਡਾਣ ਦਾ ਸਮਾਂ 40 ਮਿੰਟ ਤੋਂ ਘੱਟ 2: 40 ਮਿੰਟ ਤੋਂ ਵੱਧ ਅਤੇ 60 ਮਿੰਟ ਤੱਕ 3: 60-90 ਮਿੰਟ 4: 90 ਤੋਂ 120 ਮਿੰਟ 5: 2 ਘੰਟੇ ਤੋਂ 2.30 ਘੰਟੇ 6: ਢਾਈ ਤੋਂ ਤਿੰਨ ਘੰਟੇ 7: 3 ਘੰਟੇ ਤੋਂ ਸਾਢੇ ਤਿੰਨ ਘੰਟੇ ਹੋਏਗਾ ਘਰੇਲੂ ਉਡਾਣ ਲਈ ਕਿਰਾਇਆ ਨਿਰਧਾਰਤ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਕਿਰਾਇਆ ਵੀ ਸਾਰਿਆਂ ਲਈ ਕਿਫਾਇਤੀ ਰੱਖਿਆ ਗਿਆ ਹੈ। ਅਸੀਂ ਉਡਾਣਾਂ ਲਈ ਅਸਲ ਕਿਰਾਇਆ ਨਿਰਧਾਰਤ ਕੀਤਾ ਹੈ ਤਾਂ ਜੋ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਵਲੋਂ ਟਿਕਟ ਦੀਆਂ ਕੁਝ ਕੀਮਤਾਂ ਅਗਸਤ ਤੱਕ ਨਿਰਧਾਰਤ ਕੀਤੀਆਂ ਗਈਆਂ ਹਨ। ਉਦਾਹਰਣ ਵਜੋਂ ਦਿੱਲੀ ਤੋਂ ਮੁੰਬਈ ਦੀਆਂ ਉਡਾਣਾਂ ਲਈ ਘੱਟੋ ਘੱਟ 3500 ਰੁਪਏ- ਵੱਧ ਤੋਂ ਵੱਧ 10,000 ਰੁਪਏ ਨਿਸ਼ਚਤ ਕੀਤੇ ਗਏ ਹਨ। ਇਸ ਦੇ ਤਹਿਤ ਕੰਪਨੀਆਂ ਨੂੰ ਕੀਮਤ ਤੈਅ ਕਰਨੀ ਪਵੇਗੀ। ਮਿਡਲ ਸੀਟ ਨੂੰ ਖਾਲੀ ਨਹੀਂ ਰੱਖਿਆ ਜਾਵੇਗਾ ਉਡਾਣ ਦੇ ਦੌਰਾਨ ਵਿਚਕਾਰਲੀ ਸੀਟ ਨੂੰ ਖਾਲੀ ਨਹੀਂ ਰੱਖਿਆ ਜਾਵੇਗਾ।ਹਰ ਉਡਾਣ ਤੋਂ ਬਾਅਦ ਫਲਾਈਟ ਨੂੰ ਸੈਨੀਟਾਇਜ਼ ਕੀਤਾ ਜਾਵੇਗਾ। ਜੇ ਵਿਚਕਾਰਲੀ ਸੀਟ ਖਾਲੀ ਛੱਡ ਦਿੱਤੀ ਗਈ ਤਾਂ ਇਸਦਾ ਭਾਰ ਯਾਤਰੀਆਂ ਤੇ ਆ ਜਾਵੇਗਾ। ਘਰੇਲੂ ਉਡਾਣਾਂ ਲਈ ਜਾਣੋ ਦਿਸ਼ਾ-ਨਿਰਦੇਸ਼ ਦੱਸ ਦੇਈਏ ਕਿ ਬੁੱਧਵਾਰ ਨੂੰ ਹੀ ਕੇਂਦਰੀ ਮੰਤਰੀ ਨੇ ਦੇਸ਼ ਵਿੱਚ ਘਰੇਲੂ ਉਡਾਣਾਂ ਸ਼ੁਰੂ ਕਰਨ ਦਾ ਨਿਯਮ ਅਨੁਸਾਰ ਐਲਾਨ ਕੀਤਾ ਸੀ।ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ 25 ਮਈ ਤੋਂ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਲਈ ਮੰਤਰਾਲੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ