ਏਅਰ ਇੰਡੀਆ ਨੇ ਕੀਤਾ ਪ੍ਰੇਸ਼ਾਨ, ਸਾਂ ਫਰਾਂਸਿਸਕੋ ਜਾਣ ਵਾਲੀ ਉਡਾਣ 'ਚ ਤਕਨੀਕੀ ਖਰਾਬੀ, ਲੰਡਨ ਵਾਲੀਸ ਫਲਾਈਟ 'ਚ ਹੰਗਾਮਾ
Air India Flight: ਏਅਰ ਇੰਡੀਆ ਦੀ ਉਡਾਣ ਨੂੰ ਅੱਜ ਤਕਨੀਕੀ ਖਰਾਬੀ ਕਾਰਨ ਦਿੱਲੀ-ਸਾਂ ਫਰਾਂਸਿਸਕੋ ਉਡਾਣ ਨੂੰ ਮੋੜਨਾ ਪਿਆ।
Air India Flight: ਏਅਰ ਇੰਡੀਆ ਦੀ ਉਡਾਣ ਨੂੰ ਅੱਜ ਤਕਨੀਕੀ ਖਰਾਬੀ ਕਾਰਨ ਦਿੱਲੀ-ਸਾਂ ਫਰਾਂਸਿਸਕੋ ਉਡਾਣ ਨੂੰ ਮੋੜਨਾ ਪਿਆ। ਉਡਾਣ ਭਰਨ ਤੋਂ ਪਹਿਲਾਂ ਇਸ ਜਹਾਜ਼ 'ਚ ਤਕਨੀਕੀ ਖਰਾਬੀ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਏਅਰਲਾਈਨ ਨੇ ਜਹਾਜ਼ ਨੂੰ ਖੜ੍ਹਾ ਕਰ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਏਅਰਲਾਈਨ ਨੇ ਬਾਅਦ ਵਿੱਚ ਜਹਾਜ਼ ਨੂੰ ਬਦਲ ਦਿੱਤਾ ਤੇ ਯਾਤਰੀਆਂ ਨੂੰ ਕਿਸੇ ਹੋਰ ਜਹਾਜ਼ ਵਿੱਚ ਸਾਂ ਫਰਾਂਸਿਸਕੋ ਲਿਜਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਜਹਾਜ਼ ਵਿੱਚ 200 ਤੋਂ ਵੱਧ ਯਾਤਰੀ ਸਵਾਰ ਸਨ। ਉਧਰ, ਇੱਕ ਹੋਰ ਘਟਨਾ ਵਿੱਚ ਏਅਰ ਇੰਡੀਆ ਦੀ ਦਿੱਲੀ-ਲੰਡਨ ਫਲਾਈਟ ਤੋਂ ਸੋਮਵਾਰ ਨੂੰ ਅਮਲੇ ’ਤੇ ਹਮਲਾ ਕਰਨ ਦੇ ਦੋਸ਼ ’ਚ ਯਾਤਰੀ ਨੂੰ ਉਤਾਰ ਦਿੱਤਾ ਗਿਆ। ਜਹਾਜ਼ ਯਾਤਰੀਆਂ ਨੂੰ ਉਤਾਰਨ ਲਈ ਰਾਸ਼ਟਰੀ ਰਾਜਧਾਨੀ ਵਾਪਸ ਲਿਆਂਦਾ ਗਿਆ। ਸੂਤਰਾਂ ਨੇ ਦੱਸਿਆ ਕਿ ਫਲਾਈਟ ਏਆਈ 111 'ਚ ਕਰੀਬ 225 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ: 'ਖ਼ਾਲਿਸਤਾਨੀਆਂ' 'ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਭਾਰਤ ਨੇ ਬਰਤਾਨੀਆ ਨਾਲ ਰੋਕੀ ਵਪਾਰਕ ਗੱਲਬਾਤ
ਜਹਾਜ਼ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) 'ਤੇ ਵਾਪਸ ਲਿਆਂਦਾ ਗਿਆ ਕਿਉਂਕਿ ਜਹਾਜ਼ ਵਿਚ ਹਮਲਾਵਰ ਯਾਤਰੀ ਸੀ। ਯਾਤਰੀ ਨੂੰ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ ਅਤੇ ਜਹਾਜ਼ ਨੇ ਲੰਡਨ ਦੇ ਹੀਥਰੋ ਲਈ ਰਵਾਨਾ ਕੀਤਾ।
ਇਹ ਵੀ ਪੜ੍ਹੋ: Imran Khan On India: ਇਮਰਾਨ ਖ਼ਾਨ ਨੇ PM ਮੋਦੀ ਦੀ ਕੀਤੀ ਜਮ ਕੇ ਤਾਰੀਫ਼, ਕੀ ਹਨ ਇਸ ਦੇ ਮਾਇਨੇ ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।