ਬਜਟ ਸੈਸ਼ਨ ਦੌਰਾਨ ਸੁਸ਼ੀਲ ਮੋਦੀ ਨੇ ਘੜਿਆ ਨਰਿੰਦਰ ਮੋਦੀ ਦੇ ਨਾਂ ਦਾ ਨਵਾਂ ਮਤਲਬ
ਬਜਟ ਸੈਸ਼ਨ ਦੌਰਾਨ ਸੁਸ਼ੀਲ ਮੋਦੀ ਨੇ ਕਿਹਾ ਕਿ ਇਹ ਬਜਟ ਭਾਰਤ ਨੂੰ ਅੱਗ ਲੈ ਕੇ ਜਾਣ ਵਾਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚਰਚਾ ਦੌਰਾਨ ਮੋਦੀ ਦੇ ਨਾਂ ਦਾ ਨਵਾਂ ਮਤਲਬ ਵੀ ਦੱਸ ਦਿੱਤਾ।
ਨਵੀਂ ਦਿੱਲੀ: ਬਜਟ 'ਤੇ ਬੋਲਦਿਆਂ ਭਾਜਪਾ ਦੇ ਰਾਜ ਸਭਾ ਮੈਂਬਰ ਤੇ ਬਿਹਾਰ ਦੇ ਸਾਬਕਾ ਡਿਪਟੀ ਸੀਐਮ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਇਸ ਬਜਟ ਦਾ ਦੇਸ਼ ਭਰ ਦੇ ਲੋਕਾਂ ਨੇ ਸਵਾਗਤ ਕੀਤਾ ਹੈ। ਸੈਂਸੈਕਸ ਨੇ ਇਤਿਹਾਸਕ ਤੇਜ਼ੀ ਲਿਆਂਦੀ ਪਰ ਵਿਰੋਧੀ ਧਿਰ ਦਾ ਕੰਮ ਹਰ ਗੱਲ 'ਤੇ ਸਵਾਲ ਖੜ੍ਹੇ ਕਰਨਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ 8 ਕਰੋੜ ਲੋਕਾਂ ਨੂੰ ਪੈਸੇ ਪਹੁੰਚਾਉਣ ਵਿੱਚ ਕਈ ਮਹੀਨੇ ਲੱਗ ਗਏ, ਜਦੋਂਕਿ ਭਾਰਤ ਵਿੱਚ ਕੁਝ ਦਿਨਾਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਪੈਸੇ ਮਿਲ ਗਏ।
ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਲੋਕ ਇਸ ਬਾਰੇ ਚਰਚਾ ਕਰ ਰਹੇ ਸੀ ਕਿ ਜੇ ਇਹ ਬਜਟ ਆਉਂਦਾ ਹੈ ਤਾਂ ਇਸ ਵਿੱਚ ਨਵੇਂ ਟੈਕਸ ਲਾਏ ਜਾਣਗੇ। ਪਰ ਸਰਕਾਰ ਨੇ ਇੱਕ ਵੀ ਟੈਕਸ ਨਹੀਂ ਲਾਇਆ ਹਾਲਾਂਕਿ ਪਹਿਲਾਂ ਸਰਕਾਰ ਦੀ ਆਮਦਨੀ ਘੱਟ ਹੋਈ ਸੀ। ਸੁਸ਼ੀਲ ਮੋਦੀ ਨੇ ਦਾਅਵਾ ਕੀਤਾ ਕਿ ਯੂਪੀਏ ਸਰਕਾਰ ਸਿਰਫ ਹੰਕਾਰ ਕਾਰਨ ਜੀਐਸਟੀ ਲਾਗੂ ਨਹੀਂ ਕਰ ਸਕੀ।
ਇਸ ਦੌਰਾਨ ਸੁਸ਼ੀਲ ਮੋਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਨਵਾਂ ਅਰਥ ਵੀ ਜ਼ਾਹਰ ਕੀਤਾ, ਜੋ ਕੁਝ ਇਸ ਤਰ੍ਹਾਂ ਹੈ:-
N- New india
A- Aatm nirbhar bharat
R- Ready for reforms
E- Electronic agri market
N- New Financial Structure
D- Disinvestment
R- Railway and roads
A- Agriculture Reforms
M- MSP assured, Helping migrant worker
O- One person company
D- Down to earth
I- Inclusive development
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904