ਪੜਚੋਲ ਕਰੋ
13 ਹਜ਼ਾਰ ਕਰੋੜ ਦੇ ਧੋਖੇਬਾਜ਼ ਨੂੰ ਭਾਰਤ ਲਿਆਉਣ ਲਈ ਏਅਰ ਐਂਬੁਲੈਂਸ ਦੇਣ ਨੂੰ ਤਿਆਰ ਈਡੀ
ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਐਂਟੀਗੁਆ ਤੋਂ ਵਾਪਸ ਲਿਆਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਏਅਰ ਐਂਬੂਲੈਂਸ ਅਤੇ ਮੈਡੀਕਲ ਐਕਸਪਰਟ ਦੀ ਟੀਮ ਉਪਲਬਧ ਕਰਵਾਉਣ ਦਾ ਆਫਰ ਦਿੱਤਾ ਹੈ।

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਐਂਟੀਗੁਆ ਤੋਂ ਵਾਪਸ ਲਿਆਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਏਅਰ ਐਂਬੂਲੈਂਸ ਅਤੇ ਮੈਡੀਕਲ ਐਕਸਪਰਟ ਦੀ ਟੀਮ ਉਪਲਬਧ ਕਰਵਾਉਣ ਦਾ ਆਫਰ ਦਿੱਤਾ ਹੈ। ਇਸ ਤੋਂ ਇਲਾਵਾ ਚੋਕਸੀ ਨੂੰ ਭਾਰਤ ‘ਚ ਇਲਾਜ ਦੇਣ ਦੀ ਗੱਲ ਵੀ ਕੀਤੀ ਗਈ ਹੈ। ਇਸ ਹਫ਼ਤੇ ਦੀ ਸ਼ੁਰੂਆਤ ‘ਚ ਚੋਕਸੀ ਨੇ ਇੱਕ ਹਲਫਨਾਮਾ ਪੇਸ਼ ਕੀਤਾ ਸੀ ਜਿਸ ‘ਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤ ਆਉਣ ‘ਚ ਅਸਮਰੱਥ ਹੈ ਕਿਉਂਕਿ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ਹਲਫਨਾਮੇ ਦੇ ਜਵਾਬ ‘ਚ ਈਡੀ ਨੇ ਇੱਕ ਹਲਫ਼ਨਾਮਾ ਹਾਈਕੋਰਟ ਦੇ ਸਾਹਮਣੇ ਪੇਸ਼ ਕੀਤਾ ਜਿਸ ‘ਚ ਚੋਕਸੀ ਦੇ ਦਾਅਵਿਆਂ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ ਗਿਆ। ਈਡੀ ਦੇ ਹਲਫਨਾਮੇ ‘ਚ ਕਿਹਾ, ‘ਚੋਕਸੀ ਨੇ ਆਪਣੀ ਸਿਹਤ ਨੂੰ ਲੈ ਕੇ ਦਾਅਵਾ ਪੇਸ਼ ਕੀਤਾ ਹੈ, ਉਹ ਅਦਾਲਤ ਨੂੰ ਗੁੰਮਰਾਹ ਕਰਨ ਵਾਲਾ ਹੈ ਅਤੇ ਇਹ ਕਾਨੂੰਨੀ ਕਾਰਵਾਈ ‘ਚ ਦੇਰੀ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਮੈਡੀਕਲ ਐਕਸਪਰਟ ਟੀਮ ਅਤੇ ਇੱਕ ਏਅਰ ਐਂਬੁਲੈਂਸ ਦਾ ਇੰਤਜ਼ਾਮ ਕਰ ਲਈ ਤਿਆਰ ਹਾਂ। ਜਿਸ ਨਾਲ ਚੋਕਸੀ ਨੂੰ ਵਾਪਸ ਲਿਆਂਦਾ ਜਾ ਸਕੇ।” ਏਜੰਸੀ ਨੇ ਕਿਹਾ, ‘ਚੌਕਸੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ 6129 ਕਰੋੜ ਦੀ ਜਾਈਦਾਦ ਨੂੰ ਸੀਜ਼ ਕੀਤਾ ਗਿਆ ਜੋ ਗਲਤ ਹੈ ਕਿਉਂਕਿ ਜਾਂਚ ਦੌਰਾਨ ਈਡੀ ਨੇ ਉਸਦੀ 2100 ਕਰੋੜ ਦੀ ਸੰਪਤੀ ਸੀਜ਼ ਕਰਨ ਦੀ ਗੱਲ ਕੀਤੀ ਸੀ। ਈਡੀ ਦਾ ਕਹਿਣਾ ਹੈ ਕਿ ਭਗੋੜੇ ਹੀਰਾ ਕਾਰੋਬਾਰੀ ਨੇ ਦੇਸ਼ ਤੋਂ ਭੱਜਣ ਤੋਂ ਪਹਿਲਾਂ ਆਪਣੀ ਜਾਇਦਾਦ ਵੇਚਣ ਦੀ ਕੋਸ਼ਿਸ਼ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















