ਰਸੋਈ ਤੇਲ ਤੇ ਸਬਜ਼ੀਆਂ ਸਮੇਤ ਇਨ੍ਹਾਂ 11 ਵਸਤਾਂ ਦੇ ਘਟੇ ਰੇਟ, ਸਰਕਾਰ ਨੇ ਦਿੱਤੀ ਵੱਡੀ ਰਾਹਤ
Edible Oil Price Update : ਤਿਉਹਾਰਾਂ ਦੇ ਦਿਨਾਂ 'ਚ ਆਮ ਲੋਕਾਂ ਲਈ ਵੱਡੀ ਖ਼ਬਰ ਹੈ। ਦੇਸ਼ ਭਰ 'ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਈ ਹੈ। ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਇਕ ਮਹੀਨੇ 'ਚ 11 ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ 2 ਤੋਂ 11 ਫੀਸਦੀ ਦੀ ਕਮੀ ਆਈ ਹੈ।
Edible Oil Price Update : ਤਿਉਹਾਰਾਂ ਦੇ ਦਿਨਾਂ 'ਚ ਆਮ ਲੋਕਾਂ ਲਈ ਵੱਡੀ ਖ਼ਬਰ ਹੈ। ਦੇਸ਼ ਭਰ 'ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਈ ਹੈ। ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਇਕ ਮਹੀਨੇ 'ਚ 11 ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ 2 ਤੋਂ 11 ਫੀਸਦੀ ਦੀ ਕਮੀ ਆਈ ਹੈ।
11 ਫ਼ੀਸਦ ਘਟੇ ਰੇਟ
ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਘਟੀਆਂ ਹਨ। ਇਸ ਨਾਲ ਪਰਿਵਾਰ ਨੂੰ ਮਹੀਨਾਵਾਰ ਬਜਟ 'ਚ ਥੋੜੀ ਰਾਹਤ ਮਿਲੀ ਹੈ। ਪਾਮ ਆਇਲ ਦੀ ਕੀਮਤ 2 ਅਕਤੂਬਰ ਨੂੰ ਅਧਿਕਤਮ 11 ਪ੍ਰਤੀਸ਼ਤ ਘੱਟ ਕੇ 118 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ ,ਜਦਕਿ ਪਿਛਲੇ ਮਹੀਨੇ ਦੀ ਦੂਜੀ ਤਰੀਕ ਨੂੰ ਇਹ 132 ਰੁਪਏ ਪ੍ਰਤੀ ਲੀਟਰ ਸੀ।
ਬਨਸਪਤੀ ਘਿਓ ਦੀਆਂ ਘਟੀਆਂ ਕੀਮਤਾਂ
ਇਸ ਤੋਂ ਇਲਾਵਾ ਬਨਸਪਤੀ ਘਿਓ ਦੀ ਕੀਮਤ 6 ਫੀਸਦੀ ਘੱਟ ਕੇ 152 ਰੁਪਏ ਤੋਂ 143 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਸੂਰਜਮੁਖੀ ਦੇ ਤੇਲ ਦੀ ਕੀਮਤ ਵੀ 6 ਫੀਸਦੀ ਡਿੱਗ ਕੇ 176 ਤੋਂ 165 ਰੁਪਏ ਪ੍ਰਤੀ ਲੀਟਰ 'ਤੇ ਆ ਗਈ, ਜਦਕਿ ਸੋਇਆਬੀਨ ਤੇਲ ਦੀ ਕੀਮਤ 5 ਫੀਸਦੀ ਦੀ ਗਿਰਾਵਟ ਨਾਲ 156 ਤੋਂ 148 ਰੁਪਏ ਪ੍ਰਤੀ ਲੀਟਰ 'ਤੇ ਆ ਗਈ।
ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ 3 ਫੀਸਦੀ ਦੀ ਗਿਰਾਵਟ
ਸਰ੍ਹੋਂ ਦੇ ਤੇਲ ਦੀ ਕੀਮਤ 173 ਰੁਪਏ ਤੋਂ ਤਿੰਨ ਫੀਸਦੀ ਵਧ ਕੇ 167 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੂੰਗਫਲੀ ਦੇ ਤੇਲ ਦੀ ਕੀਮਤ 189 ਰੁਪਏ ਪ੍ਰਤੀ ਲੀਟਰ ਤੋਂ ਦੋ ਫੀਸਦੀ ਘੱਟ ਕੇ 185 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਪਿਆਜ਼ ਦੀਆਂ ਕੀਮਤਾਂ 'ਚ ਵੀ ਗਿਰਾਵਟ
ਪਿਆਜ਼ ਦੀਆਂ ਕੀਮਤਾਂ 26 ਰੁਪਏ ਪ੍ਰਤੀ ਕਿਲੋ ਤੋਂ 8 ਫੀਸਦੀ ਘੱਟ ਕੇ 24 ਰੁਪਏ ਪ੍ਰਤੀ ਕਿਲੋ 'ਤੇ ਆ ਗਈਆਂ ਹਨ। ਇਸ ਦੇ ਨਾਲ ਹੀ ਆਲੂ ਦੀ ਕੀਮਤ 28 ਰੁਪਏ ਪ੍ਰਤੀ ਕਿਲੋ ਤੋਂ 7 ਫੀਸਦੀ ਘਟ ਕੇ 26 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ।
ਦਾਲਾਂ ਦੇ ਰੇਟ ਵੀ ਘਟੇ
ਦਾਲਾਂ 'ਚ ਛੋਲਿਆਂ ਦੀਆਂ ਕੀਮਤਾਂ 'ਚ 4 ਫੀਸਦੀ ਘੱਟ ਕੇ 71 ਰੁਪਏ ਪ੍ਰਤੀ ਕਿਲੋ, ਦਾਲ 3 ਫੀਸਦੀ ਘੱਟ ਕੇ 94 ਰੁਪਏ ਪ੍ਰਤੀ ਕਿਲੋ ਅਤੇ ਉੜਦ ਦੀ ਦਾਲ 2 ਫੀਸਦੀ ਘੱਟ ਕੇ 106 ਰੁਪਏ ਪ੍ਰਤੀ ਕਿਲੋ 'ਤੇ ਆ ਗਈ। ਮੰਤਰਾਲੇ ਨੇ ਐਤਵਾਰ ਨੂੰ ਕਿਹਾ ਸੀ ਕਿ ਗਲੋਬਲ ਬਾਜ਼ਾਰ 'ਚ ਕੀਮਤਾਂ 'ਚ ਨਰਮੀ ਕਾਰਨ ਘਰੇਲੂ ਪੱਧਰ 'ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਵਿਸ਼ਵ ਪੱਧਰ 'ਤੇ ਕੀਮਤਾਂ 'ਚ ਕਮੀ ਅਤੇ ਦਰਾਮਦ ਡਿਊਟੀ 'ਚ ਕਮੀ ਕਾਰਨ ਖਾਣ ਵਾਲੇ ਤੇਲ ਦੀਆਂ ਪ੍ਰਚੂਨ ਕੀਮਤਾਂ 'ਚ ਕਮੀ ਆਈ ਹੈ।