ਅਯੁੱਧਿਆ: ਰਾਮ-ਜਾਨਕੀ ਮੰਦਰ 'ਚ ਤੀਜੀ ਵਾਰ ਚੋਰੀ, ਕਰੋੜਾਂ ਦੀ ਕੀਮਤ ਦੀਆਂ ਕਈ ਪੁਰਾਤਨ ਮੂਰਤੀਆਂ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ਚੋਰਾਂ ਨੇ ਅਯੁੱਧਿਆ ਦੇ ਰਾਮ-ਜਾਨਕੀ ਮੰਦਰ ਤੋਂ ਅਸ਼ਟਧਾਤੂ ਦੀਆਂ ਪੁਰਾਤਨ ਮੂਰਤੀਆਂ ਚੋਰੀ ਕਰ ਲਈਆਂ। ਚੋਰਾਂ ਨੇ ਕੁੱਲ 9 ਛੋਟੀਆਂ ਅਤੇ ਵੱਡੀਆਂ ਮੂਰਤੀਆਂ ਚੋਰੀ ਕੀਤੀਆਂ ਹਨ।
ਲਖਨਊ: ਅਯੁੱਧਿਆ ਦੇ ਇੱਕ ਮੰਦਰ ਵਿੱਚੋਂ ਪ੍ਰਾਚੀਨ ਮੂਰਤੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਾਮਲਾ ਹੈਦਰਗੰਜ ਥਾਣਾ ਖੇਤਰ 'ਚ ਸਥਿਤ ਖਪਰਾਦੀਹ ਰਾਜ ਦੇ ਰਾਮ-ਜਾਨਕੀ ਮੰਦਰ ਦਾ ਹੈ। ਚੋਰਾਂ ਨੇ ਰਾਮ-ਜਾਨਕੀ ਮੰਦਰ ਤੋਂ ਅਸ਼ਟਧਤੂ ਦੀਆਂ 9 ਵੱਡੀਆਂ ਅਤੇ ਛੋਟੀਆਂ ਮੂਰਤੀਆਂ ਚੋਰੀ ਕਰ ਲਈਆਂ। ਚੋਰੀ ਹੋਈਆਂ ਸਾਰੀਆਂ ਮੂਰਤੀਆਂ ਬਹੁਤ ਪੁਰਾਣੀਆਂ ਹਨ ਅਤੇ ਇਨ੍ਹਾਂ ਪ੍ਰਾਚੀਨ ਮੂਰਤੀਆਂ ਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫੌਰੈਂਸਿਕ ਟੀਮ ਅਤੇ ਕੁੱਤੇ ਦਸਤੇ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਅਪਰਾਧ ਸ਼ਾਖਾ ਦੀ ਨਿਗਰਾਨੀ ਟੀਮ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਦਮਾਸ਼ ਚੋਰਾਂ ਨੇ ਕੀਤੀ ਇਹ ਗਲਤੀ- ਚੋਰਾਂ ਨੇ ਰਾਮ -ਜਾਨਕੀ ਮੰਦਰ ਵਿੱਚੋਂ ਕੁੱਲ ਨੌ ਪੁਰਾਤਨ ਕੀਮਤੀ ਮੂਰਤੀਆਂ ਚੋਰੀ ਕਰ ਲਈਆਂ, ਪਰ ਚੋਰੀ ਦੌਰਾਨ ਘਬਰਾਹਟ 'ਚ ਉਨ੍ਹਾਂ ਨੇ ਮੰਦਰ ਦੇ ਵਿਹੜੇ ਵਿੱਚ ਹੀ ਢਾਈ ਇੰਚ ਦੀ ਛੋਟੀ ਮੂਰਤੀ ਛੱਡ ਦਿੱਤੀ ਜਿਸਦੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਉਸਨੂੰ ਜ਼ਮੀਨ 'ਤੇ ਡਿੱਗਿਆ ਪਾਇਆ। ਮੰਦਰ ਦੇ ਪੁਜਾਰੀ ਸੌਭਨਾਥ ਤਿਵਾਰੀ ਨੇ ਦੱਸਿਆ ਕਿ ਚੋਰੀ ਹੋਈਆਂ ਮੂਰਤੀਆਂ ਵਿੱਚ ਭਗਵਾਨ ਰਾਮ, ਮਾਤਾ ਸੀਤਾ, ਹਨੂੰਮਾਨ, ਕ੍ਰਿਸ਼ਨ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਸ਼ਾਮਲ ਹਨ।
ਪਹਿਲਾਂ ਵੀ ਹੋ ਚੁੱਕੀ ਹੈ ਚੋਰੀ- ਰਾਮ-ਜਾਨਕੀ ਮੰਦਰ ਵਿੱਚ ਚੋਰੀ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਅਸ਼ਟਧਤੂ ਦੀਆਂ ਕੀਮਤੀ ਮੂਰਤੀਆਂ ਚੋਰੀ ਹੋਣ ਦੀ ਘਟਨਾ ਵਾਪਰ ਚੁੱਕੀ ਹੈ। ਤਕਰੀਬਨ 15 ਸਾਲ ਪਹਿਲਾਂ ਵੀ ਮੰਦਰ ਦੇ ਵਿਹੜੇ ਚੋਂ ਰਾਮ, ਜਾਨਕੀ, ਲਕਸ਼ਮਣ ਅਤੇ ਹਨੂੰਮਾਨ ਜੀ ਦੀਆਂ ਇੱਕ ਫੁੱਟ ਉੱਚੀਆਂ ਅਸ਼ਟਧਤੂ ਮੂਰਤੀਆਂ ਚੋਰੀ ਹੋਈਆਂ ਸੀ। ਪਰ ਅਜੇ ਤੱਕ ਪੁਲਿਸ ਜਾਂਚ ਵਿੱਚ ਕੁਝ ਵੀ ਨਹੀਂ ਮਿਲ ਸਕਿਆ ਅਤੇ ਚੋਰ ਫਰਾਰ ਹਨ।
ਇਹ ਵੀ ਪੜ੍ਹੋ: ਸ੍ਰੋਮਣੀ ਅਕਾਲੀ ਦਲ 29 ਸਤੰਬਰ ਨੂੰ ਮੋਹਾਲੀ ਤੋਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904