Lok Sabha Election: ਅੱਜ ਤੋਂ ਸ਼ੁਰੂ ਹੋਵੇਗੀ ਅਸਲ ਰੇਸ, ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਣ ਜਾ ਰਿਹਾ ਐਲਾਨ
Lok Sabha Election Time Table: ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਚਾਰ ਵਿਧਾਨ ਸਭਾ ਚੋਣਾਂ ਲਈ 3.4 ਲੱਖ ਕੇਂਦਰੀ ਬਲਾਂ ਦੀ ਮੰਗ ਕੀਤੀ ਹੈ। ਕਮਿਸ਼ਨ 97 ਕਰੋੜ ਵੋਟਰਾਂ ਲਈ ਦੇਸ਼ ਭਰ ਵਿੱਚ ਕਰੀਬ 12.5 ਲੱਖ ਪੋਲਿੰਗ ਸਟੇਸ਼ਨ ਬਣਾ ਸਕਦਾ ਹੈ।
Lok Sabha Election Time Table: 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਜਾਵੇਗਾ। ਮੁੱਖ ਚੋਣ ਕਮਿਸ਼ਨਰ ਦੁਪਹਿਰ 3 ਵਜੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ। ਲੋਕ ਸਭਾ ਦੇ ਨਾਲ-ਨਾਲ 4 ਰਾਜਾਂ ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵੀ ਅੱਜ ਤੈਅ ਹੋ ਜਾਣਗੀਆਂ।
543 ਲੋਕ ਸਭਾ ਸੀਟਾਂ 'ਤੇ 7 ਪੜਾਵਾਂ 'ਚ ਵੋਟਿੰਗ ਹੋ ਸਕਦੀ ਹੈ। ਪਹਿਲੇ ਪੜਾਅ ਲਈ 15 ਤੋਂ 18 ਅਪ੍ਰੈਲ ਦਰਮਿਆਨ ਵੋਟਿੰਗ ਹੋ ਸਕਦੀ ਹੈ, ਜਦਕਿ ਆਖਰੀ ਪੜਾਅ 19 ਮਈ ਨੂੰ ਹੋ ਸਕਦਾ ਹੈ। ਨਤੀਜਾ 23 ਮਈ ਨੂੰ ਆ ਸਕਦਾ ਹੈ। ਹਲਾਂਕਿ ਦੁਪਹਿਰ ਤਿੰਨ ਵਜੇ ਸਾਫ਼ ਹੋਵ ਜਾਵੇਗਾ ਕਿ ਚੋਣਾਂ ਕਦੋਂ ਸ਼ੁਰੂ ਹੋਣਗੀਆਂ ਅਤੇ ਨਤੀਜੇ ਕਦੋਂ ਐਲਾਨੇ ਜਾਣਗੇ।
ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਚਾਰ ਵਿਧਾਨ ਸਭਾ ਚੋਣਾਂ ਲਈ 3.4 ਲੱਖ ਕੇਂਦਰੀ ਬਲਾਂ ਦੀ ਮੰਗ ਕੀਤੀ ਹੈ। ਕਮਿਸ਼ਨ 97 ਕਰੋੜ ਵੋਟਰਾਂ ਲਈ ਦੇਸ਼ ਭਰ ਵਿੱਚ ਕਰੀਬ 12.5 ਲੱਖ ਪੋਲਿੰਗ ਸਟੇਸ਼ਨ ਬਣਾ ਸਕਦਾ ਹੈ। ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਜਾਵੇਗਾ, ਜੋ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ।
ਚੋਣ ਜ਼ਾਬਤੇ 'ਚ ਸਖ਼ਤੀਆਂ
ਨੇਤਾ ਜਾਂ ਉਮੀਦਵਾਰ ਸਰਕਾਰੀ ਵਾਹਨ ਜਾਂ ਸਰਕਾਰੀ ਬੰਗਲੇ ਨਹੀਂ ਵਰਤ ਸਕਦੇ। ਕਿਸੇ ਵੀ ਤਰ੍ਹਾਂ ਦੇ ਸਰਕਾਰੀ ਐਲਾਨ/ਉਦਘਾਟਨ ਨਹੀਂ ਕੀਤੇ ਜਾ ਸਕਦੇ ਹਨ।
ਸੰਸਦ ਮੈਂਬਰ ਫੰਡ ਵਿੱਚੋਂ ਨਵੇਂ ਫੰਡ ਜਾਰੀ ਨਹੀਂ ਕਰ ਸਕਦੇ ਹਨ। ਸਰਕਾਰੀ ਖਰਚੇ 'ਤੇ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ। ਅਧਿਕਾਰੀਆਂ/ਕਰਮਚਾਰੀਆਂ ਦੇ ਤਬਾਦਲੇ/ਤੈਨਾਤੀ 'ਤੇ ਪਾਬੰਦੀ ਹੈ।
ਕੋਈ ਵੀ ਉਮੀਦਵਾਰ ਜਾਂ ਪਾਰਟੀ ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਜਿਵੇਂ ਮੰਦਰਾਂ, ਮਸਜਿਦਾਂ, ਚਰਚਾਂ, ਗੁਰਦੁਆਰਿਆਂ ਜਾਂ ਹੋਰ ਧਾਰਮਿਕ ਸਥਾਨਾਂ ਦੀ ਵਰਤੋਂ ਨਹੀਂ ਕਰ ਸਕਦੀ।
ਚੋਣ ਪ੍ਰਚਾਰ ਵਿੱਚ ਆਰਮੀ ਦਾ ਨਾਮ ਲੈ ਕੇ ਪ੍ਰਚਾਰ ਨਹੀਂ ਕੀਤਾ ਜਾ ਸਕਦਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial