ਪੜਚੋਲ ਕਰੋ
Advertisement
ABP News Exit Poll Live Updates: ਰਾਜਸਥਾਨ 'ਚ ਕਾਂਗਰਸ ਦੀ ਲੀਡ
ABP News Exit Poll Live Updates Rajasthan: ਰਾਜਸਥਾਨ 'ਚ ਕਾਂਗਰਸ ਦੀ ਲੀਡ
ABP News Exit Poll Live Updates Rajasthan: ਬੀਜੇਪੀ- 83, ਕਾਂਗਰਸ-101, ਹੋਰ- 15
ABP News Exit Poll Live Updates Rajasthan: ਬੀਜੇਪੀ- 76, ਕਾਂਗਰਸ-91, ਹੋਰ- 15
ABP News Exit Poll Live Updates Rajasthan: ਬੀਜੇਪੀ- 58, ਕਾਂਗਰਸ-75, ਹੋਰ- 14
ABP News Exit Poll Live Updates Rajasthan: ਬੀਜੇਪੀ- 45, ਕਾਂਗਰਸ-60, ਹੋਰ- 13
ABP News Exit Poll Live Updates Rajasthan: ਬੀਜੇਪੀ- 33, ਕਾਂਗਰਸ-40, ਹੋਰ- 9
ABP News Exit Poll Live Updates Rajasthan: ਬੀਜੇਪੀ- 11, ਕਾਂਗਰਸ-21, ਹੋਰ- 7
ABP News Exit Poll Live Updates: ਛੱਤੀਸਗੜ੍ਹ 'ਚ ਬੀਜੇਪੀ ਮੋਹਰੀ
ABP News Exit Poll Live Updates Chhattisgarh: ਬੀਜੇਪੀ- 52, ਕਾਂਗਰਸ-35, ਹੋਰ- 3
ABP News Exit Poll Live Updates Chhattisgarh: ਕਾਂਗਰਸ-29, ਬੀਜੇਪੀ- 46, ਹੋਰ- 2
ਮੱਧ ਪ੍ਰਦੇਸ਼ ਚੋਣਾਂ: ਮੱਧ ਪ੍ਰਦੇਸ਼ 'ਚ ਕਾਂਗਰਸ ਮਾਰੇਗੀ ਬਾਜ਼ੀ
ABP News Exit Poll Live Updates Madhya Pradesh: ਕਾਂਗਰਸ-126, ਬੀਜੇਪੀ- 94, ਹੋਰ- 10
ABP News Exit Poll Live Updates Madhya Pradesh: ਜੇ ਫੀਸਦ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੂੰ 43 ਫੀਸਦੀ, ਬੀਜੇਪੀ ਨੂੰ 40 ਤੇ ਹੋਰਾਂ ਨੂੰ 17 ਫੀਸਦੀ ਵੋਟ ਮਿਲੇ ਹਨ।
ABP News Exit Poll Live Updates Madhya Pradesh: ਕਾਂਗਰਸ-109, ਬੀਜੇਪੀ- 84, ਹੋਰ- 9
Assembly Election Exit Poll: 12 ਨਵੰਬਰ ਤੋਂ ਸ਼ੁਰੂ ਹੋਇਆ ਵੋਟਾਂ ਦਾ ਸਿਲਸਿਲਾ ਅੱਜ ਖਤਮ ਹੋ ਗਿਆ ਹੈ। ਪੰਜ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ। ਹੁਣ ਇਨ੍ਹਾਂ ਰਾਜਾਂ ਵਿੱਚ 11 ਦਸੰਬਰ ਨੂੰ ਨਤੀਜੇ ਆਉਣਗੇ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਸ਼ਾਮ 5:30 ਤੋਂ ਵੇਖੋ-
ਮੱਧ ਪ੍ਰਦੇਸ਼ ਦਾ ਹਾਲ
ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਆਪੋ-ਆਪਣੀ ਕਮਰ ਕੱਸ ਚੁੱਕੀ ਹੈ। ਸੂਬੇ ਵਿੱਚ ਕਾਂਗਰਸ ਤੇ ਭਾਜਪਾ ਦਰਮਿਆਨ ਹੀ ਮੁੱਖ ਮੁਕਾਬਲਾ ਹੈ। ਵਿਧਾਨ ਸਭਾ ਦੀਆਂ 230 ਸੀਟਾਂ ਹਨ। ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ 165 ਸੀਟਾਂ ਨਾਲ ਜਿੱਤ ਦਰਜ ਕਰਕੇ ਸੱਤਾ ਆਪਣੇ ਹੱਥ ਹੀ ਰੱਖੀ ਸੀ। ਕਾਂਗਰਸ ਸਿਰਫ਼ 58 ਸੀਟਾਂ ਹੀ ਜਿੱਤ ਸਕੀ ਸੀ।
ਰਾਜਸਥਾਨ 'ਚ ਕਿਸ ਦੀ ਝੁੱਲੇਗਾ ਪਰਚਮ
ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਆਪੋ-ਆਪਣੀ ਦਾਅਵੇਦਾਰੀ ਦੇ ਨਾਲ ਆਪਣੀ ਤਾਕਤ ਅਜ਼ਮਾਉਣ ਵਾਲੀਆਂ ਹਨ। ਪੂਰੇ ਸੂਬੇ ‘ਚ 7 ਦਸੰਬਰ ਨੂੰ ਇੱਕੋ ਗੇੜ ‘ਚ ਚੋਣਾਂ ਹੋਈਆਂ। ਇੱਥੇ ਵੀ ਨਤੀਜੇ ਬਾਕੀ ਸੂਬਿਆਂ ਦੇ ਨਾਲ 11 ਦਸੰਬਰ ਨੂੰ ਆਉਣਗੇ। ਸੂਬੇ ‘ਚ 200 ਸੀਟਾਂ ‘ਤੇ ਚੋਣਾਂ ਹੋਣੀਆ ਹਨ। 2013 ਦੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ 163 ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਕਾਂਗਰਸ ਨੇ ਸੂਬੇ ‘ਚ ਸਿਰਫ 21 ਸੀਟਾਂ ਹਾਸਲ ਕਰ ਸਬਰ ਦਾ ਘੁੱਟ ਭਰਿਆ ਸੀ। ਰਾਜਸਥਾਨ ‘ਚ 20 ਜਨਵਰੀ ਤੋਂ ਪਹਿਲਾਂ-ਪਹਿਲਾਂ ਨਵੀਂ ਸਰਕਾਰ ਦਾ ਗਠਨ ਜ਼ਰੂਰੀ ਹੈ।
ਕੌਣ ਜਿੱਤੇਗਾ ਛੱਤੀਸਗੜ੍ਹ ਦਾ ਚੋਣ ‘ਦੰਗਲ’
ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਭਾਜਪਾ ਤੇ ਕਾਂਗਰਸ ਚੋਣਾਂ ਦੇ ਅਖਾੜੇ ‘ਚ ਹਨ। ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਚੋਣਾਂ ਹੋਈਆਂ। ਨਕਸਲ ਪ੍ਰਭਾਵੀ ਖੇਤਰਾਂ ‘ਚ ਪਹਿਲੇ ਗੇੜ ਦੀ ਚੋਣ 12 ਨਵੰਬਰ ਨੂੰ ਹੋਈ ਜਦਕਿ ਇੱਥੇ ਦੂਜੇ ਗੇੜ ਦੀਆਂ ਚੋਣਾਂ 20 ਨਵੰਬਰ ਨੂੰ ਹੋਈਆਂ। ਚੋਣਾਂ ਦੇ ਨਤੀਜੇ 11 ਦਸੰਬਰ ਨੂੰ ਮੱਧ ਪ੍ਰਦੇਸ਼, ਤੇਲੰਗਾਨਾ ਤੇ ਮਿਜ਼ੋਰਮ ਦੇ ਨਾਲ ਹੀ ਆਉਣਗੇ। ਸੂਬੇ ‘ਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ‘ਚ ਹੈ। ਵਿਧਾਨ ਸਭਾ ਦੀਆਂ 90 ਸੀਟਾਂ ਹਨ। 2013 ‘ਚ ਇਨ੍ਹਾਂ ਸੀਟਾਂ ‘ਚ 49 ਭਾਜਪਾ ਤੇ 39 ਸੀਟਾਂ ‘ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। ਉਧਰ ਬੀਐਸਪੀ ਤੇ ਹੋਰ ਪਾਰਟੀਆਂ 1-1 ਸੀਟ ਹੀ ਹਾਸਲ ਕਰ ਸਕੀਆਂ ਸੀ।
ਤੇਲੰਗਾਨਾ ਵਿਧਾਨ ਸਭਾ ਚੋਣਾਂ
ਤੇਲੰਗਾਨਾ ਵਿਧਾਨ ਸਭਾ ਚੋਣਾਂ 2018 ਲਈ ਸਾਰੇ ਰਾਜਨੀਤਕ ਦਲ ਆਪੋ ਆਪਣੀ ਕਮਰ ਕੱਸ ਚੁੱਕੇ ਹਨ। ਤੇਲੰਗਾਨਾ ‘ਚ 7 ਦਸੰਬਰ ਨੂੰ ਵੋਟਿੰਗ ਹੋਈ ਸੀ ਤੇ ਗਿਣਤੀ 11 ਦਸੰਬਰ ਨੂੰ ਹੋਣੀ ਹੈ। ਸੂਬੇ ‘ਚ 119 ਵਿਧਾਨ ਸਭਾ ਸੀਟਾਂ ਹਨ। ਪਿਛਲੀਆਂ ਚੋਣਾਂ ‘ਚ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਸਭ ਤੋਂ ਵੱਧ 90 ਸੀਟਾਂ ਜਿੱਤੀਆਂ ਸੀ। ਜਦਕਿ ਕਾਂਗਰਸ ਨੂੰ 13, ਏਆਈਐਮਆਈਐਮ ਨੂੰ 7, ਤੇਲਗੂ ਦੇਸ਼ਮ ਪਾਰਟੀ ਨੂੰ 3 ਉੱਤੇ ਸੀਪੀਆਈ (ਮਾ) ਨੂੰ ਇੱਕ ਸੀਟ ਹਾਸਲ ਹੋਈ ਸੀ।
ਮਿਜ਼ੋਰਮ ‘ਚ ਵਿਧਾਨ ਸਭਾ ਚੋਣਾਂ
ਮਿਜ਼ੋਰਮ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਪਾਰਟੀਆਂ ਪੂਰੀ ਤਰ੍ਹਾਂ ਤਿਆਰੀ ਕਰ ਚੁੱਕੀਆਂ ਹਨ। ਇੱਥੇ ਇੱਕ ਹੀ ਗੇੜ ‘ਚ 28 ਨਵੰਬਰ ਨੂੰ ਵੋਟਾਂ ਪਈਆਂ ਤੇ 11 ਦਸੰਬਰ ਨੂੰ ਨਤੀਜੇ ਆ ਜਾਣਗੇ। ਮਿਜ਼ੋਰਮ ‘ਚ ਕੁਲ 40 ਵਿਧਾਨ ਸਭਾ ਸੀਟਾਂ ਹਨ। ਸੂਬੇ ਦੀ ਮੁੱਖ ਪਾਰਟੀ ਕਾਂਗਰਸ ਹੈ ਜਿਸ ਨੇ ਪਿਛਲੇ ਸਾਲ ਚੋਣਾਂ ‘ਚ ਸਭ ਤੋਂ ਜ਼ਿਆਦਾ 34 ਸੀਟਾਂ ਹਾਸਲ ਕੀਤੀਆਂ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement