ਪੜਚੋਲ ਕਰੋ

ਮੋਦੀ ਦੀ ਜਿੱਤ ਦੇ ਪੰਜ ਵੱਡੇ ਕਾਰਨ ਇਹ ਵੀ ਹਨ

ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਕਰੀਬ-ਕਰੀਬ ਸਾਫ਼ ਹੋ ਗਈ ਹੈ। ਐਨਡੀਏ ਇੱਕ ਵਾਰ ਫੇਰ ਬਹੁਮਤ ਨਾਲ ਸਰਕਾਰ ਬਣਾਉਣ ਲਈ ਤਿਆਰ ਹੈ। ਦੁਪਹਿਰ 12 ਵਜੇ ਤਕ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਐਨਡੀਏ ਆਪਣੀ ਪਿਛਲੀ ਜਿੱਤ ਦਾ ਰਿਕਾਰਡ ਵੀ ਤੋੜਦੀ ਨਜ਼ਰ ਆ ਰਹੀ ਹੈ।

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਕਰੀਬ-ਕਰੀਬ ਸਾਫ਼ ਹੋ ਗਈ ਹੈ। ਐਨਡੀਏ ਇੱਕ ਵਾਰ ਫੇਰ ਬਹੁਮਤ ਨਾਲ ਸਰਕਾਰ ਬਣਾਉਣ ਲਈ ਤਿਆਰ ਹੈ। ਦੁਪਹਿਰ 12 ਵਜੇ ਤਕ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਐਨਡੀਏ ਆਪਣੀ ਪਿਛਲੀ ਜਿੱਤ ਦਾ ਰਿਕਾਰਡ ਵੀ ਤੋੜਦੀ ਨਜ਼ਰ ਆ ਰਹੀ ਹੈ। ਬੀਜੇਪੀ ਨੂੰ ਇਸ ਵਾਰ 345 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਆਓ ਦੇਖਦੇ ਹਾਂ ਬੀਜੇਪੀ ਦੀ ਜਿੱਤ ਦੇ 5 ਵੱਡੇ ਕਾਰਨ:

ਚਿਹਰਾ: ਪੂਰੀਆਂ ਚੋਣਾਂ ਦੀ ਕੰਪੇਨ ਦੌਰਾਨ ਬੀਜੇਪੀ ਨੇ ‘ਮੋਦੀ ਨਹੀਂ ਤਾਂ ਕੌਣ?” ਦਾ ਮੁੱਦਾ ਚੁੱਕਿਆ। ਇਸ ‘ਚ ਉਨ੍ਹਾਂ ਦਾ ਕਹਿਣਾ ਸੀ ਕਿ ਵਿਰੋਧੀਆਂ ਕੋਲ ਪ੍ਰਧਾਨ ਮੰਤਰੀ ਅਹੁਦੇ ਲਈ ਕਿਹੜਾ ਉਮੀਦਵਾਰ ਹੈ। ਉਨ੍ਹਾਂ ਨੇ ਹਰ ਇੱਕ ਲੋਕ ਸਭਾ ਸੀਟ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਂ ‘ਤੇ ਵੋਟ ਮੰਗੇ। ਜ਼ੋਰਦਾਰ ਕੰਪੇਨ: 10 ਮਾਰਚ, 2019 ਤੋਂ ਲੋਕ ਸਭਾ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ 150 ਰੈਲੀਆਂ ਤੇ ਰੋਡ ਸ਼ੋਅ ਕੀਤੇ। ਜੇਕਰ ਬੀਜੇਪੀ ਦੇ ਹੋਰ ਸਟਾਰ ਪ੍ਰਚਾਰਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਰੋਡ ਸ਼ੋਅ ਤੇ ਰੈਲੀਆਂ ਮਿਲਾ ਕੇ ਕੁੱਲ ਗਿਣਤੀ 1000 ਤੋਂ ਜ਼ਿਆਦਾ ਹੋ ਜਾਂਦੀ ਹੈ। ਕਾਂਗਰਸ ਕੋਲ ਕੋਈ ਵੱਡਾ ਚਿਹਰਾ ਨਾ ਹੋਣਾ ਤੇ ਪੰਜ ਸਾਲ ਦੀ ਯੋਜਨਾ ਜਿਹੇ ਮੁੱਦੇ ਹਾਵੀ ਰਹੇ। ਰਾਸ਼ਟਰਵਾਦ: ਚੋਣਾਂ ਦੇ ਐਲਾਨ ਤੋਂ ਇੱਕ ਮਹੀਨਾ ਪਹਿਲਾਂ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਹਮਲੇ ਤੇ ਪਾਕਿਸਤਾਨ ਤੋਂ ਇਸ ਦਾ ਬਦਲਾ ਲੈਣ ਦੀ ਮੰਗ ਉੱਠੀ। ਇਸ ‘ਤੇ ਹਵਾਈ ਸੈਨਾ ਨੇ ਕਾਰਵਾਈ ਕਰਦਿਆਂ ਏਅਰ ਸਰਜੀਕਲ ਸਟ੍ਰਾਈਕ ਕੀਤੀ। ਇਸ ਨੂੰ ਬੀਜੇਪੀ ਨੇ ਆਪਣੀਆਂ ਰੈਲੀਆਂ ‘ਚ ਸੁਣਾ ਕੇ ਖੂਬ ਵਾਹਵਾਹੀ ਲੁੱਟੀ। ਇਸ ਤੋਂ ਤੁਰੰਤ ਬਾਅਦ ਭਾਰਤੀ ਹਵਾਈ ਸੈਨਾ ਦੇ ਪਾਈਲਟ ਦੀ ਪਾਕਿਸਤਾਨ ਤੋਂ ਸਹੀ ਸਲਾਮਤ ਵਾਪਸੀ ਵੀ ਉਨ੍ਹਾਂ ਦੀ ਜਿੱਤ ਦੇ ਕਾਰਨਾਂ ‘ਚ ਸ਼ਾਮਲ ਹੈ। ਮਹਿੰਗਾਈ ਤੇ ਭ੍ਰਿਸ਼ਟਾਚਾਰ: ਆਮ ਲੋਕਾਂ ਨੂੰ ਚੋਣਾਂ ‘ਚ ਦੋ ਮੁੱਦਿਆਂ ਮਹਿੰਗਾਈ ਤੇ ਭ੍ਰਿਸ਼ਟਾਚਾਰ ਨੇ ਪ੍ਰਭਾਵਿਤ ਨਹੀਂ ਕੀਤਾ। ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਨੂੰ ਛੱਡ ਮੋਦੀ ਸਰਕਾਰ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਲਈ ਜਨਤਾ ਦੇ ਗੁੱਸੇ ਦਾ ਸਾਹਮਣਾ ਨਹੀਂ ਕਰਨਾ ਪਿਆ। ਸਰਕਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਹਿੰਗਾਈ ਤੇ ਕਾਲਾਬਾਜ਼ਾਰੀ ‘ਤੇ ਨਕੇਲ ਕੱਸੀ ਹੈ। ਇਸ ਦਾ ਅਸਰ ਚੋਣਾਂ ਦੇ ਨਤੀਜੀਆਂ ‘ਚ ਸਾਫ਼ ਨਜ਼ਰ ਆ ਰਿਹਾ ਹੈ। ਯੋਜਨਾਵਾਂ: ਮੋਦੀ ਸਰਕਾਰ ਨੇ ਆਮ ਲੋਕਾਂ ਨੂੰ ਸਿਧੇ ਤੌਰ ‘ਤੇ ਪ੍ਰਭਾਵਿਤ ਕਰਨ ਵਾਲੀ ਚਾਰ ਯੋਜਨਾਵਾਂ ਦਾ ਰੈਲੀਆਂ ‘ਚ ਖੂਬ ਜ਼ਿਕਰ ਕੀਤਾ। ਇਸ ‘ਚ ਸਵੱਛਤਾ ਅਭਿਆਨ, ਕਿਸਾਨ ਸਨਮਾਨ ਨਿਧੀ ਯੋਜਨਾ, ਸੌਭਾਗਿਆ ਯੋਜਨਾ ਤੇ ਉਜੱਵਲਾ ਯੋਜਨਾ। ਚੋਣਾਂ ਦੇ ਸਾਲ ‘ਚ ਮੋਦੀ ਨੇ ਕਿਸਾਨ ਸੰਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ। ਇਸ ਤਹਿਤ ਕਿਸਾਨਾਂ ਨੂੰ ਸਲਾਨਾ 6000 ਰੁਪਏ ਦਿੱਤੇ ਜਾ ਰਹੇ ਹਨ। ਇਹੀ ਨਹੀਂ ਰਾਖਵਾਂਕਰਨ, ਐਸਸੀ-ਐਸਟੀ ਐਕਟ ਦੀ ਬਹਾਲੀ, 13 ਪੁਆਇੰਟ ਰੋਸਟਰ ਜਿਹੇ ਮੁੱਦੇ ਨੂੰ ਵੀ ਸਰਕਾਰ ਨੇ ਆਖਰ ਤੱਕ ਭੁਨਾਇਆ। ਵਿਰੋਧੀ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਤਿੰਨ ਮੁੱਦੀਆਂ ਨੂੰ ਖੂਬ ਚੁੱਕਿਆ ਸੀ। ਸਰਕਾਰ ਨੇ ਆਖਰ ਤਕ ਇਸ ਨੂੰ ਆਪਣੇ ਖਾਤੇ ‘ਚ ਕਰ ਲਿਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ

Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

Embed widget