SBI Electoral Bonds Case: ਸੁਪਰੀਮ ਕੋਰਟ ਦੇ ਹੁਕਮਾਂ 'ਤੇ ਚੋਣ ਕਮਿਸ਼ਨ ਨੇ ਇਲੈਕਟੋਰਲ ਬਾਂਡ ਨਾਲ ਜੁੜੀ ਨਵੀਂ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਸਾਂਝੀ ਕੀਤੀ ਹੈ। ਸਿਆਸੀ ਪਾਰਟੀਆਂ ਨੇ ਇਹ ਸੂਚਨਾ ਬੰਦ ਲਿਫ਼ਾਫ਼ੇ ਵਿੱਚ ਚੋਣ ਕਮਿਸ਼ਨ ਨੂੰ ਸੌਂਪੀ ਸੀ। ਪਰ ਉਸ ਵੇਲੇ ਨਿਯਮਾਂ ਕਾਰਨ ਇਸ ਨੂੰ ਜਨਤਕ ਨਹੀਂ ਕੀਤਾ ਗਿਆ ਸੀ।


ਚੋਣ ਕਮਿਸ਼ਨ ਮੁਤਾਬਕ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀਐਮਕੇ ਨੂੰ ਚੋਣ ਬਾਂਡ ਰਾਹੀਂ 656.5 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਇਸ ਵਿੱਚ ਲਾਟਰੀ ਕਿੰਗ ਸੈਂਟੀਆਗੋ ਮਾਰਟੀਨ ਦੇ ਫਿਊਚਰ ਗੇਮਿੰਗ ਤੋਂ 509 ਕਰੋੜ ਰੁਪਏ ਵੀ ਸ਼ਾਮਲ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਜਪਾ ਨੇ ਕੁੱਲ 6986.5 ਕਰੋੜ ਰੁਪਏ ਦੇ ਚੋਣ ਬਾਂਡ ਜਮ੍ਹਾ ਕਰਵਾਏ ਹਨ। ਪਾਰਟੀ ਨੇ 2019-20 ਵਿੱਚ 2555 ਕਰੋੜ ਰੁਪਏ ਦੇ ਸਭ ਤੋਂ ਵੱਧ ਚੋਣ ਬਾਂਡ ਕੈਸ਼ ਕੀਤੇ ਸਨ।


ਕਾਂਗਰਸ ਨੇ 1,334.35 ਕਰੋੜ ਰੁਪਏ ਦੇ ਚੋਣ ਬਾਂਡ ਕੀਤੇ ਕੈਸ਼


ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ 1,334.35 ਕਰੋੜ ਰੁਪਏ ਦੇ ਚੋਣ ਬਾਂਡ ਜਮ੍ਹਾ ਕਰਵਾਏ ਹਨ। ਇਸ ਤੋਂ ਇਲਾਵਾ ਓਡੀਸ਼ਾ ਦੀ ਸੱਤਾਧਾਰੀ ਬੀਜੇਡੀ ਨੇ ਚੋਣ ਬਾਂਡ ਰਾਹੀਂ 944.5 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਜਦੋਂ ਕਿ ਆਂਧਰਾ ਦੀ ਸੱਤਾਧਾਰੀ ਪਾਰਟੀ ਟੀਡੀਪੀ ਨੂੰ 181.35 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।


ਇਹ ਵੀ ਪੜ੍ਹੋ: SIdhu Moosewala News: ਮੂਸੇਵਾਲਾ ਵਾਪਸ ਆ ਗਿਆ...ਰਾਜਾ ਵੜਿੰਗ ਨੇ ਪਰਿਵਾਰ ਨੂੰ ਦਿੱਤੀ ਭਾਵੁਕ ਵਧਾਈ


ਕੌਣ ਹੈ ਲਾਟਰੀ ਕਿੰਗ ਸੈਂਟੀਆਗੋ ਮਾਰਟਿਨ?


ਲਾਟਰੀ ਕਿੰਗ ਵਜੋਂ ਜਾਣੇ ਜਾਂਦੇ ਫਿਊਚਰ ਗੇਮਿੰਗ ਐਂਡ ਹੋਟਲਸ ਦੇ ਸੰਸਥਾਪਕ ਦਾ ਨਾਂ ਸੈਂਟੀਆਗੋ ਮਾਰਟਿਨ ਹੈ, ਜਿਨ੍ਹਾਂ ਨੂੰ ਭਾਰਤ ਦੇ ਲਾਟਰੀ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਕੰਪਨੀ ਵਰਤਮਾਨ ਵਿੱਚ ਦੇਸ਼ ਦੇ ਇੱਕ ਦਰਜਨ ਤੋਂ ਵੱਧ ਸੂਬਿਆਂ ਵਿੱਚ ਕੰਮ ਕਰ ਰਹੀ ਹੈ, ਜਿੱਥੇ ਲਾਟਰੀ ਕਾਨੂੰਨੀ ਤੌਰ 'ਤੇ ਜਾਇਜ਼ ਹੈ।


ਫਿਊਚਰ ਗੇਮਿੰਗ ਦਾ ਕਾਰੋਬਾਰ ਮੁੱਖ ਤੌਰ 'ਤੇ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿੱਚ ਫੈਲਿਆ ਹੋਇਆ ਹੈ। ਦੱਖਣੀ ਭਾਰਤ ਵਿੱਚ, ਕੰਪਨੀ ਮਾਰਟਿਨ ਕਰਨਾਟਕ ਨਾਮਕ ਇੱਕ ਸਹਾਇਕ ਕੰਪਨੀ ਰਾਹੀਂ ਕੰਮ ਕਰਦੀ ਹੈ, ਜਦੋਂ ਕਿ ਉੱਤਰ-ਪੂਰਬੀ ਭਾਰਤ ਵਿੱਚ ਇਹ ਮਾਰਟਿਨ ਸਿੱਕਮ ਲਾਟਰੀ ਨਾਮਕ ਇੱਕ ਸਹਾਇਕ ਕੰਪਨੀ ਰਾਹੀਂ ਕੰਮ ਕਰਦੀ ਹੈ।


ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਇਸ ਸਮੇਂ ਦੇਸ਼ ਦੇ 13 ਸੂਬਿਆਂ ਅਰੁਣਾਚਲ ਪ੍ਰਦੇਸ਼, ਅਸਾਮ, ਗੋਆ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਸਿੱਕਮ ਅਤੇ ਪੱਛਮੀ ਬੰਗਾਲ 'ਚ ਕੰਮ ਕਰ ਰਹੀ ਹੈ। ਉਸ ਕੋਲ 1000 ਤੋਂ ਵੱਧ ਕਰਮਚਾਰੀ ਹਨ। ਇਹ ਕੰਪਨੀ ਨਾਗਾਲੈਂਡ ਅਤੇ ਸਿੱਕਮ ਵਿੱਚ ਡੀਅਰ ਲਾਟਰੀ ਦੀ ਇੱਕਮਾਤਰ ਵਿਤਰਕ ਹੈ।


ਇਹ ਵੀ ਪੜ੍ਹੋ: Barnala news: ਬਰਨਾਲਾ 'ਚ PRTC ਕੰਡਕਟਰ ਦੀ ਕੁੱਟਮਾਰ, ਹਸਪਤਾਲ 'ਚ ਕਰਵਾਇਆ ਦਾਖ਼ਲ, ਜਾਣੋ ਪੂਰਾ ਮਾਮਲਾ