(Source: ECI/ABP News)
Coal Crisis: ਦਿੱਲੀ 'ਤੇ ਮੰਡਰਾ ਰਿਹਾ ਬਿਜਲੀ ਸੰਕਟ, ਸੀਐਮ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ
Coal Crisis and Power Cuts: ਭਾਰਤ ਵਿੱਚ 135 ਕੋਲਾ ਊਰਜਾ ਪਲਾਂਟ ਹਨ। ਇਨ੍ਹਾਂ ਚੋਂ 107 ਪਾਵਰ ਪਲਾਂਟਾਂ ਕੋਲ ਸਿਰਫ 5 ਦਿਨ ਦਾ ਕੋਲਾ ਬਚਿਆ ਹੈ। ਇਸ ਦੇ ਨਾਲ ਹੀ 28 ਪਾਵਰ ਪਲਾਂਟਾਂ ਕੋਲ ਸਿਰਫ 2 ਦਿਨਾਂ ਲਈ ਕੋਲਾ ਹੈ।
![Coal Crisis: ਦਿੱਲੀ 'ਤੇ ਮੰਡਰਾ ਰਿਹਾ ਬਿਜਲੀ ਸੰਕਟ, ਸੀਐਮ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ Electricity supply at critical level: Tata Power warns Delhi customers as coal crisis hits home Coal Crisis: ਦਿੱਲੀ 'ਤੇ ਮੰਡਰਾ ਰਿਹਾ ਬਿਜਲੀ ਸੰਕਟ, ਸੀਐਮ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ](https://feeds.abplive.com/onecms/images/uploaded-images/2021/10/09/03f47a59ec74d4d01fef6b02a0652541_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਬਿਜਲੀ ਸੰਕਟ ਦੇ ਵੱਡੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਾਟਾ ਪਾਵਰ ਨੇ ਦਿੱਲੀ ਦੇ ਗਾਹਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। TPDDL ਨੇ ਕਿਹਾ ਕਿ ਪਾਵਰ ਪਲਾਂਟਾਂ 'ਚ ਕੋਲੇ ਦਾ ਬਹੁਤ ਵੱਡਾ ਸੰਕਟ ਹੈ। ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਵਿੱਚ ਸਮੱਸਿਆ ਹੋ ਸਕਦੀ ਹੈ। ਇੱਕ ਜ਼ਿੰਮੇਵਾਰ ਨਾਗਰਿਕ ਬਣੋ ਅਤੇ ਸਬਰ ਰੱਖੋ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਭਾਵੀ ਬਿਜਲੀ ਸੰਕਟ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਦਫਤਰ ਨੂੰ ਰਾਸ਼ਟਰੀ ਰਾਜਧਾਨੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਪਾਵਰ ਪਲਾਂਟਾਂ ਨੂੰ ਲੋੜੀਂਦਾ ਕੋਲਾ ਅਤੇ ਗੈਸ ਮੁਹੱਈਆ ਕਰਵਾਉਣ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ।
Coal shortage | Delhi CM Arvind Kejriwal writes to PM Narendra Modi, requesting the intervention of the latter's office for diversion of adequate coal & gas to power plants supplying electricity to the national capital pic.twitter.com/9BaJXvp7q4
— ANI (@ANI) October 9, 2021
ਦਿੱਲੀ 'ਚ ਬਿਜਲੀ ਸੰਕਟ ਦਾ ਖ਼ਤਰਾ
ਪੀਐਮ ਮੋਦੀ ਨੂੰ ਲਿਖੇ ਪੱਤਰ ਵਿੱਚ ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ ਕਿ ਅਗਸਤ ਅਤੇ ਸਤੰਬਰ ਤੋਂ ਬਾਅਦ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਕੇਜਰੀਵਾਲ ਦੀ ਚਿੱਠੀ 'ਚ ਸੀਐਮ ਕੇਜਰੀਵਾਲ ਨੇ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (ਸੀਈਆਰਸੀ) ਵਲੋਂ ਬਣਾਏ ਗਏ ਨਿਯਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਾਵਰ ਪਲਾਂਟ ਨੂੰ ਕੋਲੇ ਦਾ ਸਟਾਕ 10 ਤੋਂ 20 ਦਿਨਾਂ ਲਈ ਰੱਖਣਾ ਪੈਂਦਾ ਹੈ, ਪਰ 5 ਪਾਵਰ ਪਲਾਂਟਾਂ ਵਿੱਚ 1 ਦਿਨ ਤੋਂ ਘੱਟ ਦਾ ਕੋਲਾ ਬਾਕੀ ਹੈ। ਜਿਸ ਨਾਲ ਗੈਸ ਸਟੇਸ਼ਨ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਸਥਿਤੀ ਇਸੇ ਤਰ੍ਹਾਂ ਬਣੀ ਰਹੀ ਤਾਂ ਦਿੱਲੀ ਵਿੱਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।
ਦਿੱਲੀ ਦੇ ਊਰਜਾ ਮੰਤਰਾਲੇ ਮੁਤਾਬਕ, ਕੋਲੇ ਦੀ ਘਾਟ ਨਾ ਸਿਰਫ ਦਿੱਲੀ ਬਲਕਿ ਉੱਤਰੀ ਭਾਰਤ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਫਿਲਹਾਲ ਦਿੱਲੀ ਵਿੱਚ ਬਿਜਲੀ ਦਾ ਕੋਈ ਸੰਕਟ ਨਹੀਂ ਹੈ। ਊਰਜਾ ਮੰਤਰੀ ਸਤੇਂਦਰ ਜੈਨ ਇਸ ਮਾਮਲੇ 'ਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ।
ਕਿਉਂ ਹੈ ਭਾਰਤ ਵਿੱਚ ਬਿਜਲੀ ਸੰਕਟ ਦੀ ਸੰਭਾਵਨਾ ?
ਭਾਰਤ ਵਿੱਚ ਬਿਜਲੀ ਸੰਕਟ ਇਸ ਲਈ ਆ ਸਕਦਾ ਹੈ ਕਿਉਂਕਿ ਦੇਸ਼ ਵਿੱਚ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਦੀ ਗਿਣਤੀ 135 ਹੈ। ਇਨ੍ਹਾਂ ਚੋਂ 107 ਪਾਵਰ ਪਲਾਂਟਾਂ ਕੋਲ ਸਿਰਫ 5 ਦਿਨ ਦਾ ਕੋਲਾ ਬਚਿਆ ਹੈ। ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੋਲਾ ਉਤਪਾਦਕ ਹੈ। ਇਸ ਸਾਲ ਸਤੰਬਰ ਵਿੱਚ ਭਾਰਤ ਵਿੱਚ ਆਮ ਨਾਲੋਂ 27 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਮੀਂਹ ਕਾਰਨ ਭਾਰਤ ਦੀਆਂ ਬਹੁਤ ਸਾਰੀਆਂ ਕੋਲਾ ਖਾਣਾਂ ਵਿੱਚ ਪਾਣੀ ਭਰ ਗਿਆ ਅਤੇ ਉੱਥੇ ਮਾਈਨਿੰਗ ਦਾ ਕੰਮ ਹਫ਼ਤਿਆਂ ਤੱਕ ਰੁਕਿਆ ਹੋਇਆ ਹੈ। ਜਿਸ ਕਾਰਨ ਭਾਰਤ ਦੇ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਕਮੀ ਹੋ ਗਈ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)