ਪੜਚੋਲ ਕਰੋ
Advertisement
Shopian Encounter : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁਠਭੇੜ , ਗੋਲੀਬਾਰੀ 'ਚ ਇਕ ਨਾਗਰਿਕ ਦੀ ਮੌਤ
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਤੁਰਕਵਾਗਾਮ ਇਲਾਕੇ 'ਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਸ ਮੁਕਾਬਲੇ ਦੌਰਾਨ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ।
Shopian Encounter : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਤੁਰਕਵਾਗਾਮ ਇਲਾਕੇ 'ਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਸ ਮੁਕਾਬਲੇ ਦੌਰਾਨ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸ੍ਰੀਨਗਰ ਦੇ ਐਸਐਚਐਮਐਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਸੰਯੁਕਤ ਸੁਰੱਖਿਆ ਦਲ ਦੇ ਜਵਾਨਾਂ 'ਤੇ ਅੱਤਵਾਦੀਆਂ ਨੇ ਅਚਾਨਕ ਫ਼ਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਅੱਤਵਾਦੀਆਂ 'ਤੇ ਫ਼ਾਇਰਿੰਗ ਕੀਤੀ।
ਜੰਮੂ-ਕਸ਼ਮੀਰ ਪੁਲਿਸ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਸ਼ੋਪੀਆਂ ਦੇ ਜੋੜਨ ਵਾਲੇ ਪੁਲ ਦੇ ਕੋਲ ਸੁਰੱਖਿਆ ਕਰਮਚਾਰੀਆਂ ਦੀ ਇਕ ਸਾਂਝੀ ਫੋਰਸ ਗਸ਼ਤ 'ਤੇ ਨਿਕਲੀ ਸੀ, ਇਸ ਦੌਰਾਨ ਅੱਤਵਾਦੀਆਂ ਨੇ ਇਸ ਟੀਮ 'ਤੇ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ 'ਚ ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਇੱਕ ਸਥਾਨਕ ਨਾਗਰਿਕ ਜ਼ਖਮੀ ਹੋ ਗਿਆ।
ਸ਼ੋਏਬ ਆਹ ਗਨੀ ਨਾਂ ਦੇ ਇਸ ਵਿਅਕਤੀ ਨੂੰ ਮੁਕਾਬਲੇ 'ਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਆਈਜੀਪੀ ਕਸ਼ਮੀਰ ਨੇ ਮੀਡੀਆ ਨਾਲ ਗੱਲਬਾਤ ਦੱਸਿਆ ਕਿ ਸ਼ੋਪੀਆਂ ਜ਼ਿਲ੍ਹੇ ਦੇ ਤੁਰਕਵਾਗਾਮ ਵਿੱਚ ਅੱਤਵਾਦੀਆਂ, ਪੁਲਿਸ ਅਤੇ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਵਿਚਾਲੇ ਹੋਏ ਮੁਕਾਬਲੇ ਵਿੱਚ ਕਰਾਸ ਫਾਇਰਿੰਗ ਵਿੱਚ ਇੱਕ ਨਾਗਰਿਕ ਮਾਰਿਆ ਗਿਆ।
ਵੀਰਵਾਰ ਨੂੰ ਅੱਤਵਾਦੀਆਂ ਨੇ ਕੀਤੀ ਸੀ ਰਾਹੁਲ ਭੱਟ ਦੀ ਹੱਤਿਆ
ਤੁਹਾਨੂੰ ਦੱਸ ਦੇਈਏ ਕਿ ਧਾਰਾ 370 ਦੇ ਲਾਗੂ ਹੋਣ ਤੋਂ ਬਾਅਦ ਤੋਂ ਹੀ ਅੱਤਵਾਦੀ ਬੁਖਲਾਏ ਹੋਏ ਹਨ, ਉਹ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦਿੰਦੇ ਰਹਿੰਦੇ ਹਨ, ਜਿਸ ਤੋਂ ਬਾਅਦ ਫੌਜ ਦੇ ਜਵਾਨ ਤਲਾਸ਼ੀ ਮੁਹਿੰਮ ਚਲਾ ਕੇ ਇਨ੍ਹਾਂ ਅੱਤਵਾਦੀਆਂ ਨੂੰ ਖਤਮ ਕਰਨ ਲਈ ਮੁਹਿੰਮ ਚਲਾਉਂਦੇ ਹਨ। ਵੀਰਵਾਰ ਨੂੰ ਹੀ ਅੱਤਵਾਦੀਆਂ ਨੇ ਸਰਕਾਰੀ ਦਫਤਰ 'ਚ ਦਾਖਲ ਹੋ ਕੇ ਸਰਕਾਰੀ ਕਰਮਚਾਰੀ ਰਾਹੁਲ ਭੱਟ ਦੀ ਹੱਤਿਆ ਕਰ ਦਿੱਤੀ ਸੀ। ਰਾਹੁਲ ਭੱਟ ਚਡੂਰਾ ਸ਼ਹਿਰ ਵਿੱਚ ਤਹਿਸੀਲ ਦਫ਼ਤਰ ਵਿੱਚ ਕਲਰਕ ਵਜੋਂ ਕੰਮ ਕਰਦਾ ਸੀ, ਉਸ ਨੂੰ ਸਾਲ 2010-11 ਦੌਰਾਨ ਪ੍ਰਵਾਸੀ ਕਸ਼ਮੀਰੀ ਪੰਡਤਾਂ ਲਈ ਵਿਸ਼ੇਸ਼ ਯੋਜਨਾ ਪੈਕੇਜ ਤਹਿਤ ਸਰਕਾਰੀ ਨੌਕਰੀ ਮਿਲੀ ਸੀ।
ਸ਼ੁੱਕਰਵਾਰ ਨੂੰ ਹੀ ਜਵਾਨਾਂ ਨੇ ਰਾਹੁਲ ਭੱਟ ਦੇ ਕਾਤਲਾਂ ਨੂੰ ਕੀਤਾ ਸੀ ਢੇਰ
ਰਾਹੁਲ ਭੱਟ ਦੀ ਹੱਤਿਆ ਦੇ ਬਾਅਦ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਬਰਾੜ ਇਲਾਕੇ 'ਚ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਮੁਕਾਬਲੇ 'ਚ ਦੋਵੇਂ ਅੱਤਵਾਦੀ ਮਾਰੇ ਗਏ। ਰਾਹੁਲ ਭੱਟ ਨੂੰ ਮਾਰ ਦਿੱਤਾ ਸੀ। ਜਿਵੇਂ ਹੀ ਜਵਾਨਾਂ ਨੂੰ ਬਾਂਦੀਪੋਰਾ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ। ਜਵਾਨਾਂ ਵੱਲੋਂ ਤੁਰੰਤ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਕਾਰਵਾਈ ਮੁਕਾਬਲੇ 'ਚ ਬਦਲ ਗਈ।
A civilian, who was injured in cross-firing in an encounter between terrorists & joint team of police & security forces in Turkwagam in Shopian district, succumbs to his injuries: IGP Kashmir https://t.co/O8bSbyFH96
— ANI (@ANI) May 15, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement