ਪੜਚੋਲ ਕਰੋ

ਵਿਕਾਸ ਦੀ ਦੌੜ 'ਚ ਇਕੱਠਾ ਕੀਤਾ ਮੌਤ ਦਾ ਸਾਮਾਨ, ਭਿਆਨਕ ਸਿੱਟਿਆਂ ਲਈ ਹੋ ਜਾਓ ਤਿਆਰ, ਐਮਰਜੈਂਸੀ ਐਲਾਨੀ

ਮਨੁੱਖ ਨੇ ਵਿਕਾਸ ਦੀ ਦੌੜ ਵਿੱਚ ਆਪਣੀ ਮੌਤ ਦਾ ਸਾਮਾਨ ਇਕੱਠਾ ਕਰ ਲਿਆ ਹੈ। ਅਗਲੇ ਸਮੇਂ ਵਿੱਚ ਇਸ ਦੇ ਭਿਆਨਕ ਸਿੱਟੇ ਵੇਖਣ ਨੂੰ ਮਿਲਣਗੇ। ਵਾਤਾਵਰਨ ਵਿੱਚ ਤੇਜ਼ੀ ਨਾਲ ਬਦਲਾਅ ਮਨੁੱਖੀ ਤਬਾਹੀ ਵੱਲ ਸੰਕੇਤ ਦੇ ਰਿਹਾ ਹੈ। ਇਸ ਦੀ ਗੰਭੀਰਤਾ ਦਾ ਪਤਾ ਇਸ ਗੱਲ਼ ਤੋਂ ਲੱਗਦਾ ਹੈ ਕਿ ਆਲਮੀ ਪੱਧਰ ’ਤੇ ਜਲਵਾਯੂ ਐਮਰਜੈਂਸੀ ਐਲਾਨਦਿਆਂ 153 ਮੁਲਕਾਂ ਦੇ 11 ਹਜ਼ਾਰ ਤੋਂ ਵੱਧ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ।

ਚੰਡੀਗੜ੍ਹ: ਮਨੁੱਖ ਨੇ ਵਿਕਾਸ ਦੀ ਦੌੜ ਵਿੱਚ ਆਪਣੀ ਮੌਤ ਦਾ ਸਾਮਾਨ ਇਕੱਠਾ ਕਰ ਲਿਆ ਹੈ। ਅਗਲੇ ਸਮੇਂ ਵਿੱਚ ਇਸ ਦੇ ਭਿਆਨਕ ਸਿੱਟੇ ਵੇਖਣ ਨੂੰ ਮਿਲਣਗੇ। ਵਾਤਾਵਰਨ ਵਿੱਚ ਤੇਜ਼ੀ ਨਾਲ ਬਦਲਾਅ ਮਨੁੱਖੀ ਤਬਾਹੀ ਵੱਲ ਸੰਕੇਤ ਦੇ ਰਿਹਾ ਹੈ। ਇਸ ਦੀ ਗੰਭੀਰਤਾ ਦਾ ਪਤਾ ਇਸ ਗੱਲ਼ ਤੋਂ ਲੱਗਦਾ ਹੈ ਕਿ ਆਲਮੀ ਪੱਧਰ ’ਤੇ ਜਲਵਾਯੂ ਐਮਰਜੈਂਸੀ ਐਲਾਨਦਿਆਂ 153 ਮੁਲਕਾਂ ਦੇ 11 ਹਜ਼ਾਰ ਤੋਂ ਵੱਧ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮਨੁੱਖੀ ਸਰਗਰਮੀਆਂ ’ਚ ਬਦਲਾਅ ਕਾਰਨ ਗਰੀਨ ਹਾਊਸ ਗੈਸਾਂ ਨਿਕਲਣ ਤੇ ਹੋਰ ਸਬੰਧਤ ਕਾਰਨਾਂ ਨਾਲ ਜਲਵਾਯੂ ’ਚ ਬਦਲਾਅ ਹੋ ਰਿਹਾ ਹੈ। ਬਾਇਓ ਸਾਇੰਸ ਜਰਨਲ ’ਚ ਪ੍ਰਕਾਸ਼ਤ ਰਿਪੋਰਟ ’ਚ ਭਾਰਤ ਦੇ 69 ਵਿਗਿਆਨੀਆਂ ਸਮੇਤ 11258 ਹੋਰਾਂ ਦੇ ਦਸਤਖ਼ਤ ਹਨ ਜਿਸ ’ਚ ਜਲਵਾਯੂ ਬਦਲਾਅ ਦੇ ਮੌਜੂਦਾ ਰੁਝਾਨਾਂ ਤੇ ਉਨ੍ਹਾਂ ’ਤੇ ਨੱਥ ਪਾਉਣ ਦੀਆਂ ਢੁਕਵੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਲਵਾਯੂ ਐਮਰਜੈਂਸੀ ਦਾ ਐਲਾਨਨਾਮਾ 40 ਸਾਲ ਤੋਂ ਵੱਧ ਸਮੇਂ ਤੱਕ ਜਨਤਕ ਤੌਰ ’ਤੇ ਮੌਜੂਦ ਅੰਕੜਿਆਂ ਦੇ ਵਿਗਿਆਨਕ ਅਧਿਐਨ ’ਤੇ ਆਧਾਰਿਤ ਹੈ। ਇਸ ’ਚ ਊਰਜਾ ਦੀ ਵਰਤੋਂ, ਧਰਤੀ ਦੇ ਤਾਪਮਾਨ, ਵਧਦੀ ਅਬਾਦੀ, ਦਰੱਖ਼ਤ ਕੱਟਣ, ਜਨਮ ਦਰ, ਕੁੱਲ ਘਰੇਲੂ ਉਤਪਾਦ (ਜੀਡੀਪੀ) ਤੇ ਕਾਰਬਨ ਨਿਕਲਣ ਆਦਿ ਜਿਹੇ ਅੰਕੜੇ ਸ਼ਾਮਲ ਹਨ। ਅਮਰੀਕਾ ਦੇ ਓਰੇਗਨ ਸਟੇਟ ਯੂਨੀਵਰਸਿਟੀ ਕਾਲਫ਼ ਆਫ਼ ਫੋਰੈਸਟਰੀ ਦੇ ਇਕੋਲੌਜੀ ਦੇ ਪ੍ਰੋਫੈਸਰ ਵਿਲੀਅਮ ਜੇ ਰਿਪਲ ਨੇ ਕਿਹਾ,‘‘ਆਲਮੀ ਪੱਧਰ ’ਤੇ 40 ਸਾਲ ਤੱਕ ਵਾਰਤਾ ਦੇ ਬਾਵਜੂਦ ਅਸੀਂ ਆਪਣਾ ਕਾਰ-ਵਿਹਾਰ ਆਮ ਵਾਂਗ ਜਾਰੀ ਰੱਖਿਆ ਹੋਇਆ ਹੈ ਤੇ ਇਸ ਸੰਕਟ ਨੂੰ ਨਜਿੱਠਣ ’ਚ ਅਸੀਂ ਨਾਕਾਮ ਰਹੇ ਹਾਂ। ਜਲਵਾਯੂ ਬਦਲਾਅ ਹੋਣ ਲੱਗ ਪਿਆ ਹੈ ਤੇ ਇਹ ਕਈ ਵਿਗਿਆਨੀਆਂ ਦੀਆਂ ਉਮੀਦਾਂ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ।’’ ਰਿਪਲ ਤੇ ਕ੍ਰਿਸਟੋਫਰ ਵੁਲਫ ਦੀ ਅਗਵਾਈ ਹੇਠ ਆਲਮੀ ਵਿਗਿਆਨੀਆਂ ਦੇ ਗੱਠਜੋੜ ਨੇ ਗਰਮ ਹੁੰਦੀ ਜਾ ਰਹੀ ਧਰਤੀ ਨੂੰ ਬਚਾਉਣ ਲਈ ਫੌਰੀ ਛੇ ਕਦਮ ਉਠਾਉਣ ’ਤੇ ਜ਼ੋਰ ਦਿੱਤਾ ਹੈ। ਇਹ ਊਰਜਾ, ਕੁਦਰਤ, ਭੋਜਨ, ਅਰਥਚਾਰਾ, ਅਬਾਦੀ ਤੇ ਘੱਟ ਪ੍ਰਦੂਸ਼ਣ ਵਾਲੀਆਂ ਵਸਤਾਂ ਹਨ। ਦਿੱਲੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਗਿਆਨ ਪ੍ਰਕਾਸ਼ ਸ਼ਰਮਾ ਨੇ ਕਿਹਾ,‘‘ਸਾਡੇ ਸਾਰਿਆਂ ਲਈ ਜ਼ਰੂਰੀ ਲੋਕਾਂ ਨੂੰ ਢੁਕਵਾਂ ਭੋਜਨ ਤੇ ਊਰਜਾ ਮੁਹੱਈਆ ਕਰਾਉਣਾ ਹੈ। ਇਨ੍ਹਾਂ ਮਕਸਦਾਂ ਲਈ ਅਸੀਂ ਆਪਣੀ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ।’’ ਭਾਰਤ ਦੇ ਸੰਦਰਭ ’ਚ ਉਨ੍ਹਾਂ ਕਿਹਾ ਕਿ ਮੌਨਸੂਨ ਸਮੇਤ ਕਈ ਹੋਰ ਕਾਰਨਾਂ ਨਾਲ ਵਾਤਾਵਰਨ ’ਚ ਬਦਲਾਅ ਹੋ ਰਿਹਾ ਹੈ। ਇਸ ਕਾਰਨ ਖੇਤੀ ਕਰਨ ਦੇ ਢੰਗ ’ਚ ਵੀ ਕਈ ਬਦਲਾਅ ਹੋਏ ਹਨ। ਵਿਗਿਆਨੀਆਂ ਨੇ ਕਿਹਾ ਕਿ ਦੁਨੀਆਂ ’ਚ ਵਾਤਾਵਰਨ ਪ੍ਰਤੀ ਵੱਧ ਰਹੀ ਜਾਗਰੂਕਤਾ ਨਾਲ ਕੁਝ ਸੁਧਾਰ ਹੋਣ ਦੀ ਉਮੀਦ ਬੱਝੀ ਹੈ।

ਟਾਪ ਹੈਡਲਾਈਨ

Police Transfer: ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਇਨ੍ਹਾਂ 43 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ; DCP ਤੇ Joint CP ਦਾ ਵੀ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਇਨ੍ਹਾਂ 43 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ; DCP ਤੇ Joint CP ਦਾ ਵੀ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Gangster Shot Dead In Court: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਅਦਾਲਤ ਬਾਹਰ ਅੰਨ੍ਹੇਵਾਹ ਗੋਲੀਆਂ ਚੱਲੀਆਂ; ਬਦਮਾਸ਼ਾਂ ਨੇ 14 ਫਾਇਰ ਕਰਕੇ ਭੁੰਨਿਆ ਨਾਮੀ ਗੈਂਗਸਟਰ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਅਦਾਲਤ ਬਾਹਰ ਅੰਨ੍ਹੇਵਾਹ ਗੋਲੀਆਂ ਚੱਲੀਆਂ; ਬਦਮਾਸ਼ਾਂ ਨੇ 14 ਫਾਇਰ ਕਰਕੇ ਭੁੰਨਿਆ ਨਾਮੀ ਗੈਂਗਸਟਰ...
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
Congress MP Death: ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Embed widget