ESIC Recruitment 2021: 12ਵੀਂ ਪਾਸ ਲਈ ਬੰਪਰ ਨੌਕਰੀਆਂ ਦਾ ਐਲਾਨ
ਵਿਭਾਗ ਵਿੱਚ ਕੁੱਲ 6552 ਪੋਸਟਾਂ ਭਰੀਆਂ ਜਾਣੀਆਂ ਹਨ। ਇਨ੍ਹਾਂ ਅਸਾਮੀਆਂ ਵਿੱਚ ਅਪਰ ਡਿਵੀਜ਼ਨ ਕਲਰਕ ਅਤੇ ਅਪਰ ਡਿਵੀਜ਼ਨ ਕਲਰਕ/ਕੈਸ਼ੀਅਰ ਦੀਆਂ ਕੁੱਲ 6306 ਅਸਾਮੀਆਂ ਉੱਪਰ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 246 ਪੋਸਟਾਂ ਸਟੈਨੋਗ੍ਰਾਫਰਾਂ ਲਈ ਹਨ।

ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ ਬਾਰ੍ਹਵੀਂ ਯਾਨੀ ਕਿ 10+2 ਪਾਸ ਕੀਤੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਨੌਕਰੀਆਂ ਐਲਾਨੀਆਂ ਹਨ। ਇਨ੍ਹਾਂ ਵਿੱਚ ਸਟੈਨੋਗ੍ਰਾਫਰ ਤੋਂ ਲੈ ਕੇ ਕਲਰਕ ਪੱਧਰ ਦੀਆਂ ਅਸਾਮੀਆਂ ਸ਼ਾਮਲ ਹਨ। ਪ੍ਰਾਰਥੀਆਂ ਦੀ ਉਮਰ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਪ੍ਰਾਪਤ ਜਾਣਕਾਰੀ ਮੁਤਾਬਕ ਵਿਭਾਗ ਵਿੱਚ ਕੁੱਲ 6552 ਪੋਸਟਾਂ ਭਰੀਆਂ ਜਾਣੀਆਂ ਹਨ। ਇਨ੍ਹਾਂ ਅਸਾਮੀਆਂ ਵਿੱਚ ਅਪਰ ਡਿਵੀਜ਼ਨ ਕਲਰਕ ਅਤੇ ਅਪਰ ਡਿਵੀਜ਼ਨ ਕਲਰਕ/ਕੈਸ਼ੀਅਰ ਦੀਆਂ ਕੁੱਲ 6306 ਅਸਾਮੀਆਂ ਉੱਪਰ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 246 ਪੋਸਟਾਂ ਸਟੈਨੋਗ੍ਰਾਫਰਾਂ ਲਈ ਹਨ।
ਈਐਸਆਈਸੀ ਇਸ ਮਹੀਨੇ ਦੇ ਅੰਤ ਜਾਂ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਇਸ ਬਾਬਤ ਵਿਸਥਾਰਤ ਜਾਣਕਾਰੀ ਅਤੇ ਨੋਟੀਫਿਕੇਸ਼ਨ ਵੀ ਜਾਰੀ ਕਰੇਗਾ। ਇੱਛੁੱਕ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.esic.in 'ਤੇ ਜਾ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।






















