ਪੜਚੋਲ ਕਰੋ
Advertisement
ਧਾਰਾ 370 ਹੱਟਣ ਤੋਂ ਬਾਅਦ ਜੰਮੂ-ਕਸ਼ਮੀਰ ਜਾ ਰਿਹਾ ਹੈ ਯੁਰੋਪਿਅਨ ਯੂਨਿਅਨ ਸੰਸਦ ਦਾ ਵਫ਼ਦ
ਪੰਜ ਸਤੰਬਰ ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਇਤਿਹਾਸਕ ਕਦਮ ਚੁੱਕਿਆ। ਜਿਸ ਤੋਂ ਬਾਅਦ ਸੂਬੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹਿਲੀ ਵਾਰ ਯੁਰੋਪਿਅਨ ਯੂਨਿਅਨ ਸੰਸਦ ਘਾਟੀ ਦਾ ਦੌਰਾ ਕਰੇਗਾ।
ਨਵੀਂ ਦਿੱਲੀ: ਪੰਜ ਸਤੰਬਰ ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਇਤਿਹਾਸਕ ਕਦਮ ਚੁੱਕਿਆ। ਜਿਸ ਤੋਂ ਬਾਅਦ ਸੂਬੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹਿਲੀ ਵਾਰ ਯੁਰੋਪਿਅਨ ਯੂਨਿਅਨ ਸੰਸਦ ਘਾਟੀ ਦਾ ਦੌਰਾ ਕਰੇਗਾ। ਇਸ ਦੌਰੇ ਤੋਂ ਪਹਿਲਾਂ 28 ਮੈਬਰਾਂ ਦਾ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਨਾਲ ਮੁਲਾਕਾਤ ਕਰੇਗਾ। ਜਿੱਥੇ ਉਨ੍ਹਾਂ ਨੂੰ ਕਸ਼ਮੀਰ ‘ਚ ਕਤਿੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵਾਕਿਫ ਕਰਵਾਇਆ ਜਾਵੇਗਾ।
28 ਮੈਂਬਰਾਂ ਦਾ ਇਹ ਗਰੁੱਪ ਕੱਲ੍ਹ ਕਸ਼ਮੀਰ ਦਾ ਦੌਰਾ ਕਰੇਗਾ।ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲਾਂ ਮੌਕੇ ਹੈ ਜਦੋਂ ਕੋਈ ਇੰਟਰਨੈਸ਼ਨਲ ਵਫਦ ਸੂਬੇ ਦਾ ਦੌਰਾ ਕਰ ਰਿਹਾ ਹੈ। ਇਸ ਬਾਰੇ ਬੀਜੇਪੀ ਨੇਤਾ ਅਤੇ ਸੰਸਦ ਮੈਂਬਰ ਸੁਬ੍ਰਮਣੀਅਮ ਸਵਾਮੀ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਹੈਰਾਨ ਹਾਂ ਕਿ ਵਿਦੇਸ਼ ਮੰਤਰਾਲਾ ਨੇ ਇੰਟਰਨੈਸ਼ਨਲ ਯੂਨਿਅਨ ਸੰਸਦ ਮੈਂਬਰਾਂ ਦੇ ਕਸ਼ਮੀਰ ਜਾਣ ਦਾ ਪ੍ਰਬੰਧ ਕੀਤਾ ਹੈ। ਇਹ ਸਾਡੀ ਰਾਸ਼ਟਰ ਨੀਤੀ ਲਈ ਟੀਕ ਨਹੀ ਹੈ। ਮੈਂ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਹ ਯਾਤਰਾ ਨੂੰ ਰੱਦ ਕੀਤਾ ਜਾਵੇ।Members of European Parliament call on PM @narendramodi at 7, Lok Kalyan Marg, New Delhi. pic.twitter.com/wAe1ZekE7m
— PIB India (@PIB_India) 28 October 2019
ਦੱਸ ਦਈਏ ਕਿ ਇਸ ਫੈਸਲੇ ਦੇ ਵਿਰੋਧ ‘ਚ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਜੰਮੂ-ਕਸ਼ਮੀਰ ‘ਚ ਸਖ਼ਤ ਪ੍ਰਤੀਬੰਧ ਲਗਾਏ ਗਏ ਸੀ। ਜੰਮੂ ਤੋਂ ਕੁਝ ਦਿਨ ਪਹਿਲਾਂ ਹੀ ਸਾਰੇ ਬੈਨ ਖ਼ਤਮ ਕੀਤੇ ਗਏ ਹਨ। ਜਦਕਿ ਕਸ਼ਮੀਰ ਤੋਂ ਹੋਲੀ-ਹੋਲੀ ਬੈਨ ਹਟਾਏ ਜਾ ਰਹੇ ਹਨ। ਘਾਟੀ ‘ਚ ਕੂਝ ਦਿਨ ਪਹਿਲਾਂ ਹੀ ਪੋਸਟਪੈਡ ਮੋਬਾਇਲ ਸੇਵਾ ਦੋਬਾਰਾ ਸ਼ੁਰੂ ਕੀਤੀ ਗਈ ਸੀ।I am surprised that the MEA has arranged for European Union MPs, in their private capacity [Not EU's official delegation],to visit Kashmir area of J&K. This is a perversion of our national policy. I urge the Government cancel this visit because it is immoral.
— Subramanian Swamy (@Swamy39) 28 October 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement