Dr. Manmohan Singh Health: ਡਾ. ਮਨਮੋਹਨ ਸਿੰਘ ਦੀ ਹਾਲਤ 'ਚ ਸੁਧਾਰ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਹਿਤ ਵਿੱਚ ਸੁਧਾਰ ਹੋ ਰਿਹਾ ਹੈ। ਚੈੱਕਅਪ ਦੌਰਾਨ ਉਹ ਡੇਂਗੂ ਤੋਂ ਪੀੜਤ ਪਾਏ ਗਏ ਹਨ। ਏਮਸ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਹਿਤ ਵਿੱਚ ਸੁਧਾਰ ਹੋ ਰਿਹਾ ਹੈ। ਚੈੱਕਅਪ ਦੌਰਾਨ ਉਹ ਡੇਂਗੂ ਤੋਂ ਪੀੜਤ ਪਾਏ ਗਏ ਹਨ। ਏਮਸ ਦੇ ਅਧਿਕਾਰੀਆਂ ਨੇ ਦੱਸਿਆ ਕਿ 89 ਸਾਲਾ ਡਾ. ਮਨਮੋਹਨ ਸਿੰਘ ਦੇ ਪਲੇਟਲੈੱਟ ਵਧ ਰਹੇ ਹਨ ਤੇ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੂੰ ਬੁੱਧਵਾਰ ਬੁਖਾਰ ਮਗਰੋਂ ਕਮਜ਼ੋਰੀ ਹੋਣ ’ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਕਾਰਡੀਓ-ਨਿਊਰੋ ਕੇਂਦਰ ਵਿੱਚ ਦਾਖਲ ਹਨ ਤੇ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਵੀਰਵਾਰ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ ਜਾਣਨ ਲਈ ਏਮਸ ਗਏ ਸਨ। ਕੇਂਦਰੀ ਮੰਤਰੀ ਆਪਣੇ ਨਾਲ ਇਕ ਫੋਟੋਗ੍ਰਾਫਰ ਨੂੰ ਵੀ ਲੈ ਗਏ ਸਨ ਤੇ ਬਾਅਦ ਵਿੱਚ ਇਸ ’ਤੇ ਵਿਵਾਦ ਹੋ ਗਿਆ। ਡਾ. ਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਨੇ ਮਾਂਡਵੀਆ ਦੀ ਇਸ ਲਈ ਨਿਖੇਧੀ ਕੀਤੀ ਸੀ।
ਇਹ ਵੀ ਪੜ੍ਹੋ: ਅਮਰੀਕਾ ਵੱਲੋਂ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਲਈ ਨਵੀਂ ਨੀਤੀ ਦਾ ਐਲਾਨ, ਜਾਣੋ ਨਵੀਆਂ ਸ਼ਰਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: