ਪੱਛਮੀ ਬੰਗਾਲ, ਅਸਮ, ਕੇਰਲ, ਤਮਿਲਨਾਡੂ ਤੇ ਪੁੱਦੁਚੇਰੀ ਦਾ ਫਾਈਨਲ Exit Poll, ਜਾਣੋ ਕਿੱਥੇ ਬਣੇਗੀ ਕਿਸਦੀ ਸਰਕਾਰ?
ABP-Cvoter Exit Poll Results 2021 Highlights: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਮਿਲ ਕੇ ਐਗ਼ਜ਼ਿਟ ਪੋਲ ਕੀਤਾ ਹੈ। ਪੰਜਾਂ ਸੂਬਿਆਂ ਵਿੱਚ ਨਤੀਜੇ 2 ਮਈ ਨੂੰ ਐਲਾਨੇ ਜਾਣਗੇ।
ABP-Cvoter Exit Poll Results 2021: ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਗੰਭੀਰ ਸੰਕਟ ਵਿੱਚ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਪੂਰੀਆਂ ਹੋ ਚੁੱਕੀਆਂ ਹਨ। ਚੋਣਾਂ ਦੌਰਾਨ ਆਖਰੀ ਦਿਨ ਤੱਕ ਸਿਆਸੀ ਦਲਾਂ ਨੇ ਪੂਰੀ ਵਾਹ ਲਾ ਦਿੱਤੀ ਸੀ। ਪੱਛਮੀ ਬੰਗਾਲ ਵਿੱਚ ਜਿੱਥੇ ਅੱਠ ਪੜਾਵਾਂ ਵਿੱਚ ਵੋਟਿੰਗ ਹੋਈ ਤਾਂ ਉੱਥੇ ਹੀ ਅਸਮ ਵਿੱਚ ਤਿੰਨ ਗੇੜਾਂ ਵਿੱਚ ਚੋਣਾਂ ਹੋਈਆਂ। ਤਮਿਲਨਾਡੂ, ਕੇਰਨ ਅਤੇ ਪੁੱਦੁਚੇਰੀ ਵਿੱਚ ਇੱਕੋ ਗੇੜ ਤਹਿਤ ਛੇ ਅਪ੍ਰੈਲ ਨੂੰ ਵੋਟਿੰਗ ਹੋ ਗਈ ਸੀ। ਪਰ ਹੁਣ ਦੋ ਮਈ ਨੂੰ ਕੋਰੋਨਾ ਮਹਾਮਾਰੀ ਦਰਮਿਆਨ ਸਾਲ 2021 ਦਾ ਸਭ ਤੋਂ ਵੱਡਾ ਸਿਆਸੀ ਫੈਸਲਾ ਆਵੇਗਾ। ਪਰ ਨਤੀਜਿਆਂ ਤੋਂ ਪਹਿਲਾਂ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਰਲ ਕੇ ਐਗ਼ਜ਼ਿਟ ਪੋਲ ਕੀਤਾ ਹੈ। ਇਸ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜੇ ਸੂਬੇ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ। ਆਓ ਐਗ਼ਜ਼ਿਟ ਪੋਲ ਦੇ ਨਤੀਜਿਆਂ 'ਤੇ ਲੜੀਵਾਰ ਸਿਲਸਿਲੇ ਵਿੱਚ ਨਜ਼ਰ ਮਾਰਦੇ ਹਾਂ-
ਪੱਛਮੀ ਬੰਗਾਲ- ਕੁੱਲ ਸੀਟਾਂ 292
- ਤ੍ਰਿਣਮੂਲ ਕਾਂਗਰਸ- 152 ਤੋਂ ਲੈ ਕੇ 165 ਸੀਟਾਂ
- ਭਾਰਤੀ ਜਨਤਾ ਪਾਰਟੀ-109 ਤੋਂ ਲੈ ਕੇ 121 ਸੀਟਾਂ
- ਕਾਂਗਰਸ+ਖੱਬੇ ਪੱਖੀ- 14-25 ਸੀਟਾਂ
- ਹੋਰ- ਸਿਫਰ ਤੋਂ ਦੋ ਸੀਟਾਂ
ਵੋਟ ਫ਼ੀਸਦ-
- ਟੀਐਮਸੀ- 42.1%
- ਭਾਜਪਾ-39.9%
- ਕਾਂਗਰਸ+ਖੱਬੇ ਪੱਖੀ+ਆਈਐਸਐਫ- 15.4%
- ਹੋਰ- 3.3%
ਪੱਛਮੀ ਬੰਗਾਲ ਵਿੱਚ ਸਰਕਾਰ ਬਣਾਉਣ ਲਈ 147 ਸੀਟਾਂ ਦੀ ਲੋੜ ਹੈ। ਐਗ਼ਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸਪੱਸ਼ਟ ਬਹੁਮਤ ਹਾਸਲ ਕਰਦੀ ਦਿਖਾਈ ਦੇ ਰਹੀ ਹੈ ਅਤੇ ਭਾਜਪਾ ਮੁੱਖ ਵਿਰੋਧੀ ਧਿਰ ਬਣ ਸਕਦੀ ਹੈ। ਹਾਲਾਂਕਿ, ਪਿਛਲੀ ਵਾਰ ਨਾਲੋਂ ਟੀਐਮਸੀ ਦੀਆਂ ਸੀਟਾਂ ਘੱਟ ਹੋ ਸਕਦੀਆਂ ਹਨ ਪਰ ਉਹ ਸੂਬੇ ਵਿੱਚ ਤੀਜੀ ਵਾਰ ਸਰਕਾਰ ਬਣਾ ਸਕਦੀ ਹੈ।
ਅਸਮ ਦੀਆਂ ਕੁੱਲ ਸੀਟਾਂ- 126
- ਭਾਜਪਾ ਗਠਜੋੜ- 58-71
- ਕਾਂਗਰਸ ਗਠਜੋੜ- 53-66
- ਹੋਰ- 0-5
ਵੋਟ ਸ਼ੇਅਰ
- ਬੀਜੇਪੀ+ 42.9 ਫੀਸਦ
- ਕਾਂਗਰਸ+ 48.8 ਫੀਸਦ
- ਹੋਰ- 8.3 ਫੀਸਦ
ਅਸਮ ਵਿੱਚ ਸਰਕਾਰ ਬਣਾਉਣ ਲਈ ਵਿਧਾਨ ਸਭਾ ਦੀਆਂ 64 ਸੀਟਾਂ ਦਾ ਬਹੁਮਤ ਹੋਣਾ ਲਾਜ਼ਮੀ ਹੈ। ਐਗ਼ਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਅਸਮ ਵਿੱਚ ਮੁੜ ਤੋਂ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਐਨਡੀਏ ਦੀ ਸਰਕਾਰ ਬਣ ਸਕਦੀ ਹੈ।
ਕੇਰਲ ਦੀਆਂ ਕੁੱਲ ਵਿਧਾਨ ਸਭਾ ਸੀਟਾਂ- 140
- ਐਲਡੀਐਫ- 71-77
- ਯੂਡੀਐਫ- 62-68
- ਭਾਜਪਾ- 0-2
- ਹੋਰ- 0
ਵੋਟ ਫ਼ੀਸਦ
- ਐਲਡੀਐਫ- 42.8%
- ਯੂਡੀਐਫ- 41.4%
- ਭਾਜਪਾ- 13.7%
- ਹੋਰ- 2.1%
ਕੇਰਲ ਵਿੱਚ ਕੁੱਲ 140 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੇ ਬਹੁਮਤ ਦਾ ਅੰਕੜਾ 71 ਹੈ। ਐਗ਼ਜ਼ਿਟ ਪੋਲ ਦੇ ਨਤੀਜਿਆਂ ਤੋਂ ਸਾਫ ਹੁੰਦਾ ਹੈ ਕਿ ਇਸ ਵਾਰ ਫਿਰ ਖੱਬੇ ਪੱਖੀਆਂ ਧਿਰਾਂ ਦੀ ਅਗਵਾਈ ਵਾਲਾ ਗਠਜੋੜ ਐਲਡੀਐਫ ਸੱਤਾ ਵਿੱਚ ਵਾਪਸੀ ਕਰ ਸਕਦਾ ਹੈ।
ਪੁੱਦੁਚੇਰੀ ਦੀਆਂ ਕੁੱਲ ਸੀਟਾਂ-30
- ਯੂਪੀਏ (ਕਾਂਗਰਸ+ਡੀਐਮਕੇ)- 6-10
- ਐਨਡੀਏ (ਆਈਐਨਆਰਸੀ+ਭਾਜਪਾ+ਏਆਈਏਡੀਐਮਕੇ)- 19-23
- ਹੋਰ- 1-2
ਵੋਟ ਸ਼ੇਅਰ
- ਐਨਡੀਏ (ਆਈਐਨਆਰਸੀ+ਭਾਜਪਾ+ਏਆਈਏਡੀਐਮਕੇ)- 47.1%
- ਯੂਪੀਏ (ਕਾਂਗਰਸ+ਡੀਐਮਕੇ)- 34.2%
- ਹੋਰ- 18.7%
ਪੁੱਦੁਚੇਰੀ ਵਿੱਚ ਸਰਕਾਰ ਬਣਾਉਣ ਲਈ ਘੱਟ ਤੋਂ ਘੱਟ 16 ਸੀਟਾਂ ਦਾ ਬਹੁਮਤ ਹੋਣਾ ਲਾਜ਼ਮੀ ਹੈ ਅਤੇ ਐਗ਼ਜ਼ਿਟ ਪੋਲ ਮੁਤਾਬਕ ਐਨਡੀਏ ਦਾ ਗਠਜੋੜ ਜਿੱਤ ਦਰਜ ਕਰ ਸਕਦਾ ਹੈ। ਇੱਥੋਂ ਦੀਆਂ 30 ਸੀਟਾਂ ਲਈ ਇੱਕੋ ਗੇੜ ਵਿੱਚ ਛੇ ਅਪ੍ਰੈਲ ਨੂੰ ਵੋਟਿੰਗ ਹੋਈ ਸੀ।
ਤਮਿਲਨਾਡੂ ਦੀਆਂ ਕੁੱਲ ਵਿਧਾਨ ਸਭਾ ਸੀਟਾਂ- 234
- ਯੂਪੀਏ (ਡੀਐਮਕੇ+ਕਾਂਗਰਸ+ਹੋਰ)- 160-172
- ਐਨਡੀਏ (ਏਆਈਏਡੀਐਮਕੇ+ਬੀਜੇਪੀ+ਹੋਰ)- 58-70
- ਏਐਮਐਮਕੇ- 0-4
- ਐਮਐਨਐਮ- 0-2
- ਹੋਰ- 0-4
ਵੋਟ ਸ਼ੇਅਰ
- ਯੂਪੀਏ- 46.7%
- ਐਨਡੀਏ- 35%
- ਐਮਐਨਐਮ- 4.1%
- ਏਐਮਐਮਕੇ- 3.8%
- ਹੋਰ- 10.4%
ਤਮਿਲਨਾਡੂ ਵਿੱਚ ਸੱਤਾ ਕਾਇਮ ਕਰਨ ਲਈ 118 ਸੀਟਾਂ ਦਾ ਬਹੁਮਤ ਹੋਣਾ ਲਾਜ਼ਮੀ ਹੈ। ਐਗ਼ਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਕਾਂਗਰਸ ਤੇ ਐਮਕੇ ਸਟਾਲਿਨ ਦੇ ਗਠਜੋੜ ਵਾਲੀ ਯੂਪੀਏ ਸੱਤਾ ਵਿੱਚ ਜ਼ਬਰਦਸਤ ਵਾਪਸੀ ਕਰਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਮਰਹੂਮ ਜੈਲਲਿਤਾ ਦੀ ਪਾਰਟੀ ਤੇ ਭਾਜਪਾ ਦੇ ਗਠਜੋੜ ਹਿੱਸੇ 58-70 ਸੀਟਾਂ ਆ ਸਕਦੀਆਂ ਹਨ।
ਨੋਟ- ਏਬੀਪੀ ਨਿਊਜ਼ ਲਈ ਸੀ-ਵੋਟਰ ਨੇ ਉਕਤ ਪੰਜ ਸੂਬਿਆਂ ਵਿੱਚ ਸਰਵੇਖਣ ਲਈ ਇੱਕ ਲੱਖ 88 ਹਜ਼ਾਰ 473 ਵੋਟਰਾਂ ਦੀ ਰਾਇ ਜਾਣੀ ਹੈ। ਇਸ ਪੋਲ ਵਿੱਚ ਗ਼ਲਤੀ ਦੀ ਗੁੰਜਾਇਸ਼ (ਮਾਰਜਿਨ ਆਫ ਐਰਰ) ਤਿੰਨ ਫ਼ੀਸਦ (ਘੱਟ ਜਾਂ ਵੱਧ) ਹੈ।