ਪੜਚੋਲ ਕਰੋ

ਐਨਆਈਏ ਨੂੰ ਮਿਲੀਆਂ ਹੋਰ ਤਾਕਤਾਂ, ਹੁਣ ਦੇਸ਼ ਤੋਂ ਬਾਹਰ ਵੀ ਕਰ ਸਕੇਗੀ ਕਾਰਵਾਈ

ਜ਼ਬਰਦਸਤ ਬਹਿਸ ਤੋਂ ਬਾਅਦ ਲੋਕ ਸਭਾ ‘ਚ ਰਾਸ਼ਟਰੀ ਜਾਂਚ ਏਜੰਸੀ ਬਿੱਲ 2019 ਨੂੰ ਪਾਸ ਕਰ ਦਿੱਤਾ ਗਿਆ ਹੈ। ਖਾਸ ਗੱਲ ਤਾਂ ਇਹ ਹੈ ਕਿ ਸੰਸਦ ‘ਚ ਵੋਟਿੰਗ ਦੌਰਾਨ ਸਪੀਕਰ ਨੇ ਵਾਈਸ ਵੋਟਿੰਗ ਲਈ ਕਿਹਾ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਿਵੀਜ਼ਨ ਆਫ਼ ਵੋਟ ਦੀ ਮੰਗ ਕੀਤੀ।

ਨਵੀਂ ਦਿੱਲੀ: ਜ਼ਬਰਦਸਤ ਬਹਿਸ ਤੋਂ ਬਾਅਦ ਲੋਕ ਸਭਾ ‘ਚ ਰਾਸ਼ਟਰੀ ਜਾਂਚ ਏਜੰਸੀ ਬਿੱਲ 2019 ਨੂੰ ਪਾਸ ਕਰ ਦਿੱਤਾ ਗਿਆ ਹੈ। ਖਾਸ ਗੱਲ ਤਾਂ ਇਹ ਹੈ ਕਿ ਸੰਸਦ ‘ਚ ਵੋਟਿੰਗ ਦੌਰਾਨ ਸਪੀਕਰ ਨੇ ਵਾਈਸ ਵੋਟਿੰਗ ਲਈ ਕਿਹਾ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਿਵੀਜ਼ਨ ਆਫ਼ ਵੋਟ ਦੀ ਮੰਗ ਕੀਤੀ। ਗ੍ਰਹਿ ਮੰਤਰੀ ਦੀ ਇਸ ਮੰਗ ‘ਤੇ ਵੋਟਿੰਗ ਕਰਵਾਈ ਗਈ। ਇਸ ਤੋਂ ਬਾਅਦ ਬਿੱਲ ਦੇ ਪੱਖ ‘ਚ 278 ਵੋਟਾਂ ਪਈਆਂ ਜਦਕਿ ਇਸ ਖਿਲਾਫ ਮਹਿਜ਼ 6 ਵੋਟ ਪਏ। ਡਿਵੀਜ਼ਨ ਆਫ਼ ਵੋਟ ਦੀ ਮੰਗ ਕਰਦੇ ਹੋਏ ਅਮਿਤ ਸ਼ਾਹ ਨੇ ਲੋਕ ਸਭਾ ‘ਚ ਕਿਹਾ ਸੀ ਕਿ ਦੇਸ਼ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਕੌਣ ਅੱਤਵਾਦ ਦੇ ਨਾਲ ਹੈ ਤੇ ਕੌਣ ਅੱਤਵਾਦ ਦੇ ਖਿਲਾਫ ਹੈ। ਇਸ ਦੌਰਾਨ ਸ਼ਾਹ ਤੇ ਐਮਆਈਐਮ ਦੇ ਨੇਤਾ ਅਸਦੂਦੀਨ ਓਵੈਸੀ ‘ਚ ਵੀ ਜ਼ੰਮਕੇ ਬਹਿਸ ਹੋਈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਐਨਆਈਏ ਹੈ ਕਿ ਤੇ ਨਵੇਂ ਬਿੱਲ ਨਾਲ ਅੱਤਵਾਦ ਖਿਲਾਫ ਲੜਨ ‘ਚ ਆਸਾਨੀ ਕਿਵੇਂ ਹੋ ਜਾਵੇਗੀ? ਐਨਆਈਏ ਜਾ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਭਾਰਤ ‘ਚ ਅੱਤਵਾਦ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਵੱਲੋਂ ਸਥਾਪਤ ਇੱਕ ਸੰਘੀ ਜਾਂਚ ਏਜੰਸੀ ਹੈ। ਇਸ ਨੂੰ ਸੂਬਿਆਂ ਦੀ ਇਜਾਜ਼ਤ ਤੋਂ ਬਗੈਰ ਅੱਤਵਾਦ ਸਬੰਧੀ ਅਪਰਾਧ ਨਾਲ ਨਜਿੱਠਣ ਲਈ ਖਾਸ ਤਾਕਤਾਂ ਹਾਸਲ ਹਨ। ਇਸ ਦਾ ਗਠਨ 2009 ‘ਚ ਮੁੰਬਈ ਹਮਲੇ ਤੋਂ ਬਾਅਦ ਕੀਤਾ ਗਿਆ ਸੀ। ਮੁੰਬਈ ‘ਚ ਹੋਏ ਲੜੀਵਾਰ ਹਮਲਿਆਂ ‘ਚ 166 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਬਿੱਲ 'ਚ ਕੀ ਕੁਝ ਹੈ ਨਵਾਂ: ਪੀਆਰ ਲੈਜਿਸਲੇਟਿਵ ਦੀ ਰਿਸਰਚ ਮੁਤਾਬਕ ਐਨਆਈਏ ਐਕਟ 2008 ‘ਚ ਮੁੱਖ ਤੌਰ ‘ਤੇ ਤਿੰਨ ਵੱਡੇ ਬਦਲਾਅ ਕੀਤੇ ਗਏ ਹਨ। ਪਹਿਲੇ ਵੱਡੇ ਬਦਲਾਅ ਤੋਂ ਬਾਅਦ ਮਨੁੱਖੀ ਤਸਕਰੀ, ਜਾਅਲੀ ਕਰੰਸੀ, ਪਾਬੰਦੀ ਵਾਲੇ ਹਥਿਆਰਾਂ ਦਾ ਨਿਰਮਾਣ ਤੇ ਵਿਕਰੀ, ਸਾਈਬਰ ਅੱਤਵਾਦ ਤੇ ਵਿਸਫੋਟਕ ਸਮੱਗਰੀ ਕਾਨੂੰਨ- 1908 ਤਹਿਤ ਜੋ ਵੀ ਅਪਰਾਧ ਆਉਂਦੇ ਹਨ, ਐਨਆਈਏ ਉਨ੍ਹਾਂ ਦੀ ਜਾਂਚ ਕਰ ਸਕੇਗੀ। ਦੂਜਾ ਬਦਲਾਅ: ਐਨਆਈ ਦੇ ਅਧਿਕਾਰ ਖੇਤਰ ‘ਚ ਬਦਲਾਅ ਕੀਤੇ ਗਏ ਹਨ। ਐਨਆਈਏ ਨੂੰ ਹੁਣ ਪੁਲਿਸ ਜਿਹੇ ਅਧਿਕਾਰ ਹੋਣਗੇ। ਇਸ ਦੇ ਨਾਲ ਹੀ ਐਨਆਈਏ ਕੋਲ ਅਧਿਕਾਰ ਹੋਵੇਗਾ ਕਿ ਉਹ ਦੇਸ਼ ਦੇ ਬਾਹਰ ਹੋਏ ਅਪਰਾਧ ਦੀ ਜਾਂਚ ਵੀ ਕਰ ਸਕੇਗੀ। ਉਸ ਦੇ ਅਧਿਕਾਰ ਖੇਤਰ ਹੁਣ ਅੰਤਰਾਸ਼ਟਰੀ ਸੰਧੀਆਂ ਤੇ ਹੋਰ ਦੇਸ਼ਾਂ ਦੇ ਘਰੇਲੂ ਕਾਨੂੰਨ ਦੇ ਨਾਲ ਤੈਅ ਹੋਣਗੇ। ਤੀਜਾ ਬਦਲਾਅ: ਇਹ ਬਦਲਾਅ ਸਪੈਸ਼ਲ ਟ੍ਰਾਈਲ ਕੋਰਟ ਦੇ ਗਠਨ ਨੂੰ ਲੈ ਕੇ ਹੈ। ਮੌਜੂਦਾ ਕਾਨੂੰਨ ‘ਚ ਕੇਂਦਰ ਸਰਕਾਰ ਐਨਆਈਏ ਲਈ ਸਪੈਸ਼ਲ ਕੋਰਟ ਦਾ ਗਠਨ ਕਰਦੀ ਹੈ, ਪਰ ਬਦਲਾਅ ਤੋਂ ਬਾਅਦ ਸਿੱਧੇ ਤੌਰ ‘ਤੇ ਸੈਸ਼ਨਜ਼ ਕੋਰਟ ਨੂੰ ਹੀ ਸਪੈਸ਼ਲ ਐਨਆਈਏ ਕੋਰਟ ‘ਚ ਬਦਲ ਦਵੇਗੀ।

ਟਾਪ ਹੈਡਲਾਈਨ

ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
X ਪਲੇਨ: ISRO ਨੇ ਰਚਿਆ ਇਤਿਹਾਸ, GSLV-F17 ਦੇ ਨਾਲ ਲਾਂਚ ਹੋਇਆ 'ਬਾਜ' ਸੈਟੇਲਾਈਟ EOS-05, ਜਾਣੋ ਕਿਉਂ ਖਾਸ
X ਪਲੇਨ: ISRO ਨੇ ਰਚਿਆ ਇਤਿਹਾਸ, GSLV-F17 ਦੇ ਨਾਲ ਲਾਂਚ ਹੋਇਆ 'ਬਾਜ' ਸੈਟੇਲਾਈਟ EOS-05, ਜਾਣੋ ਕਿਉਂ ਖਾਸ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਸੀਨੀਅਰ ਅਫਸਰਾਂ ਦਾ ਕੀਤਾ ਤਬਾਦਲਾ; ਦੇਖੋ ਪੂਰੀ ਲਿਸਟ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਸੀਨੀਅਰ ਅਫਸਰਾਂ ਦਾ ਕੀਤਾ ਤਬਾਦਲਾ; ਦੇਖੋ ਪੂਰੀ ਲਿਸਟ
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ 
Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ 
WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ

Embed widget