ਕੋਰੋਨਾ ਦੀ ਦੂਜੀ ਲਹਿਰ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਦਾਅਵਾ
ਤੇਲ ਦੇ ਮਾਮਲੇ 'ਚ ਧਨੀ ਇਸ ਦੇਸ਼ ਦੀ ਪਹਿਲੀ ਦੋ-ਪੱਖੀ ਯਾਤਰਾ ਤੇ ਬੁੱਧਵਾਰ ਤੜਕੇ ਉੱਥੇ ਪਹੁੰਚੇ ਜੈਸ਼ੰਕਰ ਬੈਠਕਾਂ ਦੀ ਸਮਾਪਤੀ ਤੇ ਪਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ।
ਕੁਵੈਤ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੁਵੈਤ 'ਚ ਚਿੰਤਤ ਪਰਵਾਸੀ ਭਾਰਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ 'ਚ ਕੋਵਿਡ-19 ਦੀ ਦੂਜੀ ਲਹਿਰ ਘੱਟ ਹੋ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਮਹਾਮਾਰੀ ਨੂੰ ਰੋਕਣ ਲਈ ਮੁਸ਼ਕਿਲ ਦਿਖ ਰਹੇ ਕੰਮ ਨੂੰ ਸੰਭਵ ਕਰ ਦਿਖਾਇਆ।
ਤੇਲ ਦੇ ਮਾਮਲੇ 'ਚ ਧਨੀ ਇਸ ਦੇਸ਼ ਦੀ ਪਹਿਲੀ ਦੋ-ਪੱਖੀ ਯਾਤਰਾ ਤੇ ਬੁੱਧਵਾਰ ਤੜਕੇ ਉੱਥੇ ਪਹੁੰਚੇ ਜੈਸ਼ੰਕਰ ਬੈਠਕਾਂ ਦੀ ਸਮਾਪਤੀ ਤੇ ਪਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ਕੋਵਿਡ-19 ਦੀ ਦੂਜੀ ਲਹਿਰ ਘਟਣ ਲੱਗੀ ਹੈ। ਮਈ ਦੀ ਸ਼ੁਰੂਆਤ ਦੇ ਮੁਕਾਬਲੇ ਹੁਣ ਨਵੇਂ ਮਾਮਲਿਆਂ ਦੀ ਰੋਜ਼ਾਨਾ ਸੰਖਿਆ ਕਾਫੀ ਘਟ ਗਈ ਹੈ ਤੇ ਇਨਫੈਕਸ਼ਨ ਦਰ 'ਚ ਵੀ ਕਾਫੀ ਕਮੀ ਆਈ ਹੈ।
ਆਕਸੀਜਨ ਹੁੰਚਾਉਣ ਲਈ ਸਰਕਾਰ ਨੇ ਸੈਂਕੜੇ ਆਕਸੀਜਨ ਟਰੇਨਾਂ ਚਲਾਈਆਂ
ਜੈਸ਼ੰਕਰ ਨੇ ਕਿਹਾ, 'ਇਸ ਦਾ ਇਕ ਵੱਡਾ ਹਿੱਸਾ ਦੂਜੀ ਲਹਿਰ ਦੌਰਾਨ ਸਰਕਾਰ ਦੇ ਯਤਨਾਂ ਨਾਲ ਸੰਭਵ ਹੋਇਆ। ਔਖੇ ਹਾਲਾਤ ਸਨ ਪਰ ਲੋਕਾਂ ਨੇ ਇਸ ਮੁਸ਼ਕਿਲ ਕੰਮ ਨੂੰ ਸੰਭਵ ਕਰ ਦਿਖਾਇਆ।' ਜੈਸ਼ੰਕਰ ਨੇ ਕਿਹਾ, 'ਉਤਪਾਦਨ ਕੇਂਦਰਾਂ ਤੋਂ ਵੱਡੇ ਸ਼ਹਿਰਾਂ ਤਕ ਆਕਸੀਜਨ ਪਹੁੰਚਾਉਣ ਲਈ ਸਰਕਾਰ ਨੇ ਸੈਂਕੜੇ ਆਕਸੀਜਨ ਟਰੇਨਾਂ ਚਲਾਈਆਂ। ਉਨ੍ਹਾਂ ਕਿਹਾ ਕਿ ਆਕਸੀਜਨ ਸਲੰਡਰ ਟੈਂਕਾਂ ਨੂੰ ਢੋਣ ਦੇ ਲਈ ਹਵਾਈ ਫੌਜ ਦੇ ਜਹਾਜ਼ਾਂ ਸਮੇਤ ਹੋਰ ਜਹਾਜ਼ ਤਾਇਨਾਤ ਕੀਤੇ ਗਏ।'
ਉਨ੍ਹਾਂ ਕਿਹਾ, 'ਅਸੀਂ ਕੋਵਿਡ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਖਰੀਦੀਆਂ। ਉਨ੍ਹਾਂ 'ਚੋਂ ਕਈ ਵਿਦੇਸ਼ਾਂ 'ਚੋਂ ਮੰਗਵਾਈਆਂ ਗਈਆਂ। ਅਸੀਂ ਇਹ ਵੀ ਯਕੀਨੀ ਬਣਾਇਆ ਕਿ ਦਵਾਈਆਂ ਦਾ ਘਰੇਲੂ ਉਤਪਾਦਨ ਵਧਾਇਆ ਜਾਵੇ।' ਟੀਕਾਕਰਨ ਪ੍ਰੋਗਰਾਮ ਸਬੰਧੀ ਉਨ੍ਹਾਂ ਸਵੀਕਾਰ ਕੀਤਾ ਕਿ ਇਹ ਇਕ ਵੱਡਾ ਮੁੱਦਾ ਹੈ ਤੇ ਪ੍ਰਤੀਦਿਨ 30 ਲੱਖ ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਇਸ ਦੀ ਰਫਤਾਰ ਵਧੇਗੀ।
ਜੈਸ਼ੰਕਰ ਨੇ ਇਹ ਵੀ ਕਿਹਾ ਕਿ ਅਰਥ-ਵਿਵਸਥਾ 'ਚ ਸੁਧਾਰ ਹੋ ਗਿਆ ਹੈ ਤੇ ਦੂਜੀ ਲਹਿਰ ਦਾ ਆਰਥਿਕ ਪ੍ਰਭਾਵ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਵੇਗਾ।