ਕਿਸਾਨ ਜਥੇਬੰਦੀਆਂ ਨੇ ਤਿਆਰ ਕਰ ਲਈ 10 ਲੱਖ ਦੀ ਫੌਜ, ਹੁਣ ਸਰਕਾਰਾਂ ਨੂੰ ਪਏਗਾ ਵਖਤ
ਕਿਸਾਨ ਅੰਦੋਲਨ ਨੂੰ ਮਜਬੂਤ ਤੇ ਹੋਰ ਵੱਡਾ ਬਣਾਉਣ ਲਈ 100 ਦਿਨਾਂ ਦੇ ਲੋਕ ਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਕਿਸਾਨ ਲੀਡਰਾਂ ਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਉੱਠਿਆ ਅੰਦੋਲਨ ਲੋਕ ਲਹਿਰ ਵਿੱਚ ਬਦਲ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ 10 ਲੱਖ ਦੀ ਫੌਜ ਤਿਆਰ ਕਰ ਲਈ ਹੈ ਜੋ ਭਵਿੱਖ ਵਿੱਚ ਸਰਕਾਰਾਂ ਨੂੰ ਵਖਤ ਪਾਏਗੀ। ਕਿਸਾਨ ਜਥੇਬੰਦੀਆਂ ਨਾਲ ਜੁੜ ਨਵੇਂ ਲੋਕਾਂ ਨੂੰ ਟ੍ਰੇਂਡ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਮੌਜੂਦਾ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਦਰਅਸਲ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਮਜਬੂਤ ਤੇ ਹੋਰ ਵੱਡਾ ਬਣਾਉਣ ਲਈ 100 ਦਿਨਾਂ ਦੇ ਲੋਕ ਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਕਿਸਾਨ ਲੀਡਰਾਂ ਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ। ਪੰਜਾਬ 'ਚ ਸਤੰਬਰ 'ਚ ਸ਼ੁਰੂ ਹੋਏ ਲੋਕ ਸੰਪਰਕ ਅਭਿਆਨ ਦੌਰਾਨ 10 ਲੱਖ ਤੋਂ ਜ਼ਿਆਦਾ ਲੋਕ ਅੰਦੋਲਨ ਨਾਲ ਜੁੜੇ ਚੁੱਕੇ ਹਨ। ਬੀਕੇਯੂ ਉਗਰਾਹਾਂ ਵੱਲੋਂ ਕੀਤੇ ਦਾਅਵੇ ਮੁਤਾਬਕ ਹੁਣ ਜਥੇਬੰਦੀਆਂ ਵੱਲੋਂ ਇਨ੍ਹਾਂ ਲੋਕਾਂ ਨੂੰ ਅੰਦੋਲਨ ਨਾਲ ਜੁੜੀਆਂ ਬਾਰੀਕੀਆਂ ਨਾਲ ਰੂਬਰੂ ਕਰਾਇਆ ਜਾਵੇਗਾ। ਇਸ ਲਈ ਪੰਜਾਬ ਭਰ 'ਚ 5000 ਤੋਂ ਜ਼ਿਆਦਾ ਖੇਤੀਬਾੜੀ ਮਾਹਿਰਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਦੇਸ਼ ਦਾ ਸਭ ਤੋਂ ਵੱਡਾ ਕਿਸਾਨ ਸੰਗਠਨ ਮੰਨਿਆ ਜਾਂਦਾ ਹੈ। ਪੰਜਾਬ ਦੇ ਨਾਲ ਹੀ ਦੇਸ਼ ਦੇ 20 ਤੋਂ ਵੱਧ ਸੂਬਿਆਂ 'ਚ ਯੂਨੀਅਨ ਦੀਆਂ ਇਕਾਈਆਂ ਚਲਾਈਆਂ ਜਾਂਦੀਆਂ ਹਨ। ਵਿਦੇਸ਼ ਤੋਂ ਵੀ ਯੂਨੀਅਨ ਨੂੰ ਕਾਫੀ ਸਹਿਯੋਗ ਮਿਲਦਾ ਹੈ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ਮਜਬੂਤ ਆਧਾਰ ਦੇਣ ਲਈ ਯੂਨੀਅਨ ਵੱਲੋਂ ਪੰਜਾਬ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਲੋਕ ਸੰਪਰਕ ਅਭਿਆਨ ਸ਼ੁਰੂ ਕੀਤਾ ਗਿਆ ਸੀ।
ਪੰਜਾਬ 'ਚ ਅੰਦੋਲਨ ਦੇ ਸਮਰਥਨ 'ਚ 10 ਲੱਖ ਤੋਂ ਜ਼ਿਆਦਾ ਲੋਕ ਯੂਨੀਅਨ ਨਾਲ ਜੁੜੇ ਹਨ ਤੇ ਅੰਦੋਲਨ 'ਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ। ਇਨ੍ਹਾਂ ਲੋਕਾਂ ਦੇ ਸ਼ਾਮਲ ਹੋਣ 'ਤੇ ਅੰਦੋਲਨ ਨੂੰ ਮਜਬੂਤ ਆਧਾਰ ਮਿਲ ਸਕੇ। ਇਸ ਲਈ ਯੂਨੀਅਨ ਵੱਲੋਂ ਅੰਦੋਲਨ ਦੀਆਂ ਬਾਰੀਕੀਆਂ 'ਤੇ ਆਉਣ ਵਾਲੀਆਂ ਮੁਸ਼ਕਲਾਂ ਨਾਲ ਕਿਹੋ ਜਿਹੇ ਲੋਕ ਨਜਿੱਠ ਸਕਣ। ਇਸ ਲਈ ਸਿੱਖਿਆ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਜਾਗਰੂਕਤਾ ਲਈ ਬੀਕੇਯੂ ਵੱਲੋਂ ਪੰਜਾਬ ਭਰ 'ਚ 5000 ਤੋਂ ਜ਼ਿਆਦਾ ਖੇਤੀ ਕਾਨੂੰਨਾਂ ਦੇ ਮਾਹਿਰਾਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਜਲਦ ਹੀ ਟੀਮ ਬਣਾ ਕੇ ਸਿੱਖਿਆ ਦੇਣ ਦਾ ਕੰਮ ਸ਼ੁਰੂ ਕਰਨਗੇ। ਯੂਨੀਅਨ ਦੇ ਅਧਿਕਾਰੀਆਂ ਮੁਤਾਬਕ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਅੰਦੋਲਨ ਲੰਬਾ ਜਾਵੇਗਾ। ਇਸ ਲਈ ਅੰਦੋਲਨ ਨੂੰ ਹੋਰ ਮਜਬੂਤ ਕਰਨ ਲਈ ਹੀ ਲੋਕ ਸੰਪਰਕ ਅਭਿਆਨ ਜਾਰੀ ਰਹੇਗਾ।
ਲੋਕ ਸੰਪਰਕ ਅਭਿਆਨ ਦਾ ਮਕਸਦ:
ਇਸ ਲੋਕ ਸੰਪਰਕ ਤਹਿਤ ਮਾਹਿਰਾਂ ਜ਼ਰੀਏ ਲੋਕਾਂ ਨੂੰ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਕਾਨੂੰਨਾਂ ਨਾਲ ਭਵਿੱਖ 'ਚ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਅੰਦੋਲਨ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਰਣਨੀਤੀ ਬਣਾਈ ਜਾਵੇਗੀ। ਲੋਕਾਂ ਨੂੰ ਖੇਤੀ ਕਾਨੂੰਨਾਂ ਤੋਂ ਭਵਿੱਖ ਚ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ