ਕਿਸਾਨਾਂ ਤੇ ਕੇਂਦਰ ਵਿਚਾਲੇ ਵਧਿਆ ਟਕਰਾਅ, ਦਿੱਲੀ ਦੀ ਘੇਰਾਬੰਦੀ ਦਾ ਐਲਾਨ, ਦੇਸ਼ਭਰ 'ਚ ਹੋਣਗੇ ਪ੍ਰਦਰਸ਼ਨ
ਕਿਸਾਨਾਂ ਨੇ ਦੱਸਿਆ ਕਿ 14 ਨੂੰ ਪੂਰੇ ਦੇਸ਼ 'ਚ ਜ਼ਿਲ੍ਹਾ ਦਫਤਰਾਂ 'ਤੇ ਧਰਨੇ ਪ੍ਰਦਰਸ਼ਨ ਹੋਣਗੇ। ਦਿੱਲੀ ਦੇ ਆਸਪਾਸ ਸੂਬਿਆਂ 'ਚ ਧਰਨੇ ਹੋਣਗੇ। 12 ਤਾਰੀਖ ਨੂੰ ਪੂਰੇ ਦੇਸ਼ 'ਚ ਟੋਲ ਪਲਾਜ਼ੇ ਫਰੀ ਕਰ ਦਿੱਤੇ ਜਾਣਗੇ।
ਨਵੀਂ ਦਿੱਲੀ: ਖੇਤੀ ਸੁਧਾਰ ਕਾਨੂੰਨਾਂ ਨੂੰ ਲੈਕੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 15ਵਾਂ ਦਿਨ ਹੈ। ਕੱਲ੍ਹ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪ੍ਰਸਤਾਵ ਖਾਰਜ ਕਰ ਦਿੱਤਾ। ਹੁਣ ਖੇਤੀ ਕਾਨੂੰਨ ਤੇ ਕੇਂਦਰ ਤੇ ਕਿਸਾਨਾਂ ਦਾ ਟਕਰਾਅ ਹੋਰ ਵਧ ਗਿਆ ਹੈ।
ਕਿਸਾਨਾਂ ਨੇ 12 ਦਸੰਬਰ ਤੋਂ ਦਿੱਲੀ ਦੀ ਘੇਰਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਜੈਪੁਰ-ਦਿੱਲੀ ਤੇ ਦਿੱਲੀ-ਆਗਰਾ ਐਕਸਪ੍ਰੈਸ-ਵੇਅ ਨੂੰ ਬੰਦ ਕਰਾਨਗੇ ਤੇ ਅੰਦੋਲਨ ਤੇਜ਼ ਕਰਦਿਆਂ ਹੋਇਆਂ 14 ਦਸੰਬਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਕਰਨਗੇ।
ਦਿੱਲੀ ਦੇ ਆਸਪਾਸ ਦੇ ਸੂਬਿਆਂ 'ਚ ਹੋਣਗੇ ਧਰਨੇ
ਕਿਸਾਨਾਂ ਨੇ ਦੱਸਿਆ ਕਿ 14 ਨੂੰ ਪੂਰੇ ਦੇਸ਼ 'ਚ ਜ਼ਿਲ੍ਹਾ ਦਫਤਰਾਂ 'ਤੇ ਧਰਨੇ ਪ੍ਰਦਰਸ਼ਨ ਹੋਣਗੇ। ਦਿੱਲੀ ਦੇ ਆਸਪਾਸ ਸੂਬਿਆਂ 'ਚ ਧਰਨੇ ਹੋਣਗੇ। 12 ਤਾਰੀਖ ਨੂੰ ਪੂਰੇ ਦੇਸ਼ 'ਚ ਟੋਲ ਪਲਾਜ਼ੇ ਫਰੀ ਕਰ ਦਿੱਤੇ ਜਾਣਗੇ। 12 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਦਿੱਲੀ ਜੈਪੁਰ ਹਾਈਵੇਅ ਬੰਦ ਕਰ ਦਿੱਤਾ ਜਾਵੇਗਾ। ਕਿਸਾਨਾਂ ਨੇ ਰਿਲਾਇੰਸ ਤੇ ਜਿਓ ਦੇ ਸਾਰੇ ਪ੍ਰੋਡਕਟ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ।
ਕੀ ਹੈ ਕਾਨੂੰਨ ਤੇ ਕਿਸਾਨ ਕਿਉਂ ਕਰ ਰਹੇ ਵਿਰੋਧ
ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ 'ਚ ਮੌਨਸੂਨ ਸੌਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਪਾਸ ਕਰਾਏ ਤਿੰਨ ਨਵੇਂ ਕਾਨੂੰਨ
1. ਮੁੱਲ ਉਤਪਾਦਨ ਤੇ ਖੇਤੀ ਸੇਵਾ ਆਰਡੀਨੈਂਸ, 2020 2. ਜ਼ਰੂਰੀ ਵਸਤੂਆਂ ਆਰਡੀਨੈਂਸ, 2020 3. ਕਿਸਾਨਾਂ ਦੇ ਉਤਪਾਦਨ ਵਪਾਰ ਤੇ ਵਣਜ ਆਰਡੀਨੈਂਸ, 2020 ਦਾ ਕਿਸਾਨਾਂ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ।
ਕਿਸਾਨਾਂ ਨੂੰ ਡਰ ਹੈ ਕਿ ਇਸ ਨਾਲ ਐਮਸੀਪੀ ਵਿਵਸਥਾ ਖਤਮ ਹੋ ਜਾਵੇਗੀ ਤੇ ਸਰਕਾਰ ਉਨ੍ਹਾਂ ਨੂੰ ਪ੍ਰਾਈਵੇਟ ਕਾਰਪੋਰੇਟ ਅੱਗੇ ਛੱਡ ਦੇਵੇਗੀ। ਹਾਲਾਂਕਿ ਸਰਕਾਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਦੇਸ਼ 'ਚ ਮੰਡੀ ਵਿਵਸਥਾ ਬਣੀ ਰਹੇਗੀ। ਪਰ ਕਿਸਾਨ ਆਪਣੀ ਜ਼ਿਦ 'ਤੇ ਅੜੇ ਹੋਏ ਹਨ।
ਅੰਦੋਲਨ ਦੌਰਾਨ ਦੋ ਹਫ਼ਤਿਆਂ 'ਚ 15 ਕਿਸਾਨਾਂ ਦੀ ਮੌਤ ਪਰ ਕੇਂਦਰ ਨਹੀਂ ਹੋਇਆ ਟਸ ਤੋਂ ਮਸਕੇਂਦਰੀ ਮੰਤਰੀ ਦਾ ਦਾਅਵਾ: ਕਿਸਾਨ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ