ਪੜਚੋਲ ਕਰੋ
Advertisement
ਤਹਿਸੀਲਦਾਰ ਨੇ ਮੰਗੀ ਰਿਸ਼ਵਤ, ਪੈਸੇ ਨਹੀਂ ਸੀ ਤਾਂ ਜੀਪ ਨਾਲ ਬੰਨ੍ਹੀ ਮੱਝ
ਭੋਪਾਲ: ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੇ ਖਰਗਾਪੁਰ ਕਸਬੇ ਦੇ ਤਹਿਸੀਲ ਦਫ਼ਤਰ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਿਸਾਨ ਲਕਸ਼ਮੀ ਯਾਦਵ ਨੇ ਆਪਣੀ ਮੱਝ ਤਹਿਸੀਲਦਾਰ ਦੀ ਗੱਡੀ ਨਾਲ ਬੰਨ੍ਹ ਦਿੱਤੀ। ਦਰਅਸਲ ਪੂਰਾ ਮਾਮਲਾ ਰਿਸ਼ਵਤ ਨਾਲ ਜੁੜਿਆ ਹੋਇਆ ਹੈ।
ਖਰਗਾਪੁਰ ਤਹਿਸੀਲਦਾਰ ਸੁਨੀਲ ਵਰਮਾ ਇਸ ਕਿਸਾਨ ਤੋਂ ਜ਼ਮੀਨ ਦੇ ਫੇਰਬਦਲ ਦੇ ਇਵਜ਼ ਵਿੱਚ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸੀ ਜਿਨ੍ਹਾਂ ਵਿੱਚੋਂ ਤਹਿਸੀਲਦਾਰ ਨੇ ਕਿਸਾਨ ਕੋਲੋਂ 50 ਹਜ਼ਾਰ ਰੁਪਏ ਪਹਿਲਾਂ ਹੀ ਵਸੂਲ ਕਰ ਲਏ ਸੀ।
ਇਸ ਦੇ ਬਾਅਦ ਜਦੋਂ ਤਹਿਸੀਲਦਾਰ ਨੇ ਫਿਰ ਕਿਸਾਨ ਤੋਂ ਬਾਕੀ 50 ਹਜ਼ਾਰ ਰੁਪਏ ਮੰਗੇ ਤਾਂ ਕਿਸਾਨ ਨੇ ਗੁੱਸੇ ਵਿੱਚ ਤਹਿਸੀਲ ਆ ਕੇ ਤਹਿਸੀਲਦਾਰ ਦੀ ਗੱਡੀ ਨਾਲ ਆਪਣੀ ਮੱਝ ਬੰਨ੍ਹ ਦਿੱਤੀ। ਉਸ ਕੋਲ ਪੈਸੇ ਨਹੀਂ ਸੀ ਇਸ ਲਈ ਉਸ ਨੇ 50 ਹਜ਼ਾਰ ਦੀ ਥਾਂ ਬਤੌਰ ਰਿਸ਼ਵਤ ਆਪਣੀ ਮੱਝ ਹੀ ਤਹਿਸਾਲਦਾਰ ਨੂੰ ਸੌਪ ਦਿੱਤੀ।
ਇਸ ਘਟਨਾ ਬਾਅਦ ਤਹਿਸੀਲ ਵਿੱਚ ਲੋਕਾਂ ਦਾ ਇਕੱਠ ਜੁੜ ਗਿਆ। ਮਾਮਲੇ ’ਤੇ ਉੱਥੋਂ ਦੀ SDM ਵੰਦਨਾ ਰਾਜਪੂਤ ਨੇ ਕਿਸਾਨ ਨੂੰ ਮੁਲਜ਼ਮ ਅਧਿਕਾਰੀ ਖਿਲਾਫ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਹੈ। ਹੁਣ ਵਿਭਾਗ ਮਾਮਲੇ ਦੀ ਜਾਂਚ ਕਰੇਗਾ।Tikamgarh(MP): A farmer tied his buffalo to the vehicle of Tehsildar Sunil Verma alleging the officer demanded a bribe of Rs,100,000 from him in a land mutation case. SDM Vandana Rajput says 'Have asked the farmer to formally lodge a complaint and we will investigate the matter' pic.twitter.com/TmOPaZzBm6
— ANI (@ANI) February 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਦੇਸ਼
ਤਕਨਾਲੌਜੀ
Advertisement