ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਵਸ, ਦਿਨ ਭਰ ਰੱਖਣਗੇ ਵਰਤ
ਕਿਸਾਨ ਲੀਡਰਾਂ ਨੇ ਕੇਂਦਰ ਚ ਸੱਤਾਧਿਰ ਬੀਜੇਪੀ ਤੇ ਵੀ ਨਿਸ਼ਾਨਾ ਸਾਧਿਆ ਤੇ ਇਲਜ਼ਾਮ ਲਾਇਆ ਕਿ ਖੇਤੀ ਕਾਨੂੰਨਾਂ ਖਿਲਾਫ ਸ਼ਾਂਤੀਪੂਰਵਕ ਅੰਦੋਲਨ ਬਰਬਾਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੱਜ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਸਦਭਾਵਨਾ ਦਿਵਸ ਮਨਾਉਣਗੇ ਤੇ ਦਿਨ ਭਰ ਦਾ ਵਰਤ ਰੱਖਣਗੇ। ਇਹ ਵਰਤ ਸਵੇਰ 9 ਵਜੇ ਤੋਂ ਸ਼ਾਮ ਪੰਜ ਵਜੇ ਤਕ ਰੱਖਿਆ ਜਾਵੇਗਾ।
ਕਿਸਾਨ ਲੀਡਰਾਂ ਨੇ ਕੇਂਦਰ ਚ ਸੱਤਾਧਿਰ ਬੀਜੇਪੀ ਤੇ ਵੀ ਨਿਸ਼ਾਨਾ ਸਾਧਿਆ ਤੇ ਇਲਜ਼ਾਮ ਲਾਇਆ ਕਿ ਖੇਤੀ ਕਾਨੂੰਨਾਂ ਖਿਲਾਫ ਸ਼ਾਂਤੀਪੂਰਵਕ ਅੰਦੋਲਨ ਬਰਬਾਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਸਮਰਥਕ ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਫਿਰ ਤੋਂ ਇਕੱਠੇ ਹੋਣ ਲੱਗੇ ਤੇ ਉੱਥੇ ਕਿਸਾਨਾਂ ਦੀ ਭੀੜ ਵਧਣ ਲੱਗੀ ਹੈ। ਬੀਕੇਯੂ ਦੀ ਅਪੀਲ ਤੇ ਮੇਰਠ, ਬਾਗਪਤ, ਬਿਜਨੌਰ, ਮੁਜ਼ੱਫਰਨਗਰ, ਮੁਰਾਦਾਬਾਦ, ਬੁਲੰਦਸ਼ਹਿਰ ਜਿਹੇ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਤੋਂ ਹੋਰ ਜ਼ਿਆਦਾ ਕਿਸਾਨ ਇਸ ਅੰਦੋਲਨ 'ਚ ਸ਼ਾਮਲ ਹੋਣ ਲਈ ਯੂਪੀ ਗੇਟ ਪਹੁੰਚੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ