ਚੱਕਾ ਜਾਮ ਨੂੰ ਲੈਕੇ ਸੈਂਟਰਲ ਦਿੱਲੀ ਤੋਂ ITO ਤਕ ਭਾਰੀ ਪੁਲਿਸ ਤਾਇਨਾਤ, 6 ਲੇਅਰ ਦੀ ਸੁਰੱਖਿਆ
ਗਣਤੰਤਰ ਦਿਵਸ ਦੇ ਦਿਨ ਹੋਏ ਘਟਨਾਕ੍ਰਮ ਨੂੰ ਧਿਆਨ 'ਚ ਰੱਖਦਿਆਂ ਤੇ ਸਬਕ ਲੈਂਦਿਆਂ ਦਿੱਲੀ ਪੁਲਿਸ ਪ੍ਰਸ਼ਾਸਨ ਦੀ ਲਾਲ ਕਿਲ੍ਹੇ 'ਤੇ ਸੁਰੱਖਿਆ ਵਿਵਸਥਾ ਸਖਤ ਨਜ਼ਰ ਆ ਰਹੀ ਹੈ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਅੱਜ ਦੇਸ਼ਵਿਆਪੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ 'ਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ। ਪਰ ਫਿਰ ਵੀ ਸਾਵਧਾਨੀ ਦੇ ਤੌਰ 'ਤੇ ਦਿੱਲੀ ਪੁਲਿਸ ਪ੍ਰਸ਼ਾਸਨ ਸੁਰੱਖਿਆ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਦਿੱਲੀ ਦੇ ਸਾਰੇ ਇਲਾਕਿਆਂ 'ਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਲਾਲ ਕਿਲ੍ਹੇ 'ਤੇ ਛੇ ਲੇਅਰ ਦੀ ਸੁਰੱਖਿਆ
ਗਣਤੰਤਰ ਦਿਵਸ ਦੇ ਦਿਨ ਹੋਏ ਘਟਨਾਕ੍ਰਮ ਨੂੰ ਧਿਆਨ 'ਚ ਰੱਖਦਿਆਂ ਤੇ ਸਬਕ ਲੈਂਦਿਆਂ ਦਿੱਲੀ ਪੁਲਿਸ ਪ੍ਰਸ਼ਾਸਨ ਦੀ ਲਾਲ ਕਿਲ੍ਹੇ 'ਤੇ ਸੁਰੱਖਿਆ ਵਿਵਸਥਾ ਸਖਤ ਨਜ਼ਰ ਆ ਰਹੀ ਹੈ। ਛੇ ਲੈਵਲ ਦੀ ਸੁਰੱਖਿਆ ਹੈ-ਸਭ ਤੋਂ ਪਹਿਲਾਂ ਬੈਰੀਕੇਡਸ, ਫਿਰ ਸੀਮੇਂਟ ਦੇ ਵੱਡੇ-ਵੱਡੇ ਸਲੈਬਸ, ਬੈਰੀਕੇਡ ਦਾ ਇਕ ਹੋਰ ਲੇਅਰ ਜਿੰਨ੍ਹਾਂ 'ਤੇ ਕੰਢਿਆਲੀਆਂ ਤਾਰਾਂ ਜਾਂ ਰੇਜਰ ਵਾਇਰ ਲੱਗੀ ਹੈ, ਡੰਪਰ, ਜੇਸੀਬੀ। ਯਾਨੀ ਲਾਲ ਕਿਲ੍ਹੇ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ।
CRPF, ਦਿੱਲੀ ਪੁਲਿਸ, SWAT, ਸਪੈਸਲ ਟਾਸਕ ਫੋਰਸ ਆਦਿ ਮੌਕੇ 'ਤੇ ਭਾਰੀ ਸੰਖਿਆਂ 'ਚ ਨਜ਼ਰ ਆ ਰਹੇ ਹਨ। ਪੁਲਿਸ ਅਧਿਕਾਰੀ ਵੀ ਲਗਾਤਾਰ ਇਸ ਇਲਾਕੇ ਦੇ ਰਾਊਂਡ ਲਾ ਰਹੇ ਹਨ।
ITO 'ਤੇ ਸਖ਼ਤ ਸੁਰੱਖਿਆ
ITO 'ਤੇ ਦਿੱਲੀ ਪੁਲਿਸ ਦੇ ਬੈਰੀਕੇਡਸ ਤੇ ਬੈਰੀਕੇਡ ਦੇ ਉੱਪਰ ਬੰਨ੍ਹੀਆਂ ਕੰਢਿਆਲੀਆਂ ਤਾਰਾਂ ਜਾਂ ਰੇਜਰ ਵਾਇਰ 'ਤੇ ਵੱਡੇ-ਵੱਡੇ ਸੀਮੇਂਟ ਦੇ ਤਾਜ਼ਾ ਪੇਂਟ ਕੀਤੇ ਗਏ ਸਲੈਬਸ ਦੱਸਣ ਤੇ ਦਿਖਾਉਣ ਲਈ ਕਾਫੀ ਹਨ ਕਿ ਪੁਲਿਸ ਪ੍ਰਸ਼ਾਸਨ ਚੱਕਾ ਜਾਮ ਨੂੰ ਲੈਕੇ ਕਿੰਨੀ ਗੰਭੀਰ ਹੈ। 26 ਜਨਵਰੀ ਨੂੰ ਟ੍ਰੈਕਟਰ ਰੈਲੀ ਦੌਰਾਨ ਪ੍ਰਦਰਸ਼ਨਕਾਰੀ ਨਿਰਧਾਰਤ ਥਾਵਾਂ ਪਾਰ ਕਰ ਬੈਰੀਕੇਡ ਤੋੜ ਕੇ ਦਿੱਲੀ ਦੇ ਅੰਦਰੂਨੀ ਇਲਾਕਿਆਂ, ਸੈਂਟਰਲ ਦਿੱਲੀ 'ਚ ਦਾਖਲ ਹੋ ਗਏ ਸਨ। ਲਿਹਾਜ਼ਾ ਹੁਣ ਪੁਲਿਸ ਪ੍ਰਸ਼ਾਸਨ ਦੀਆਂ ਤਿਆਰੀਆਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਨਜ਼ਰ ਆ ਰਹੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ