ਕਿਸਾਨ ਅੰਦੋਲਨ: ਯੂਪੀ ਗੇਟ 'ਤੇ ਵਧੀ ਕਿਸਾਨਾਂ ਦੀ ਭੀੜ, ਤਿੰਨ ਹਜ਼ਾਰ ਸੁਰੱਖਿਆ ਬਲ ਤਾਇਨਾਤ
ਬੀਕੇਯੂ ਦੀ ਅਪੀਲ 'ਤੇ ਮੇਰਠ, ਬਾਗਪਤ, ਬਿਜਨੌਰ, ਮੁਜ਼ੱਫਰਨਗਰ, ਮੁਰਾਦਾਬਾਦ ਤੇ ਬੁਲੰਦਸ਼ਹਿਰ ਜਿਹੇ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਤੋਂ ਅਤੇ ਜ਼ਿਆਦਾ ਕਿਸਾਨ ਇਸ ਅੰਦੋਲਨ 'ਚ ਸ਼ਮਲ ਹੋਣ ਲਈ ਯੂਪੀ ਗੇਟ ਪਹੁੰਚੇ।
ਗਾਜ਼ਿਆਬਾਦ: ਭਾਰਤੀ ਕਿਸਾਨ ਯੂਨੀਅਨ ਦੇ ਸਮਰਥਕ ਸ਼ੁੱਕਰਵਾਰ ਨੂੰ ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਫਿਰ ਤੋਂ ਜਮ੍ਹਾ ਹੋਣ ਲੱਗੇ ਤੇ ਉੱਥੇ ਕਿਸਾਨਾਂ ਦੀ ਭੀੜ ਵਧਣ ਲੱਗੀ ਹੈ। ਹਾਲਾਂਕਿ ਗਾਜ਼ੀਆਬਾਦ ਪ੍ਰਸ਼ਾਸਨ ਨੇ ਯੂਪੀ ਗੇਟ ਪ੍ਰਦਰਸ਼ਨ ਸਥਾਨ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਜਿੱਥੇ ਵੱਡੀ ਤਾਦਾਦ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਬੀਕੇਯੂ ਦੀ ਅਪੀਲ 'ਤੇ ਮੇਰਠ, ਬਾਗਪਤ, ਬਿਜਨੌਰ, ਮੁਜ਼ੱਫਰਨਗਰ, ਮੁਰਾਦਾਬਾਦ ਤੇ ਬੁਲੰਦਸ਼ਹਿਰ ਜਿਹੇ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਤੋਂ ਅਤੇ ਜ਼ਿਆਦਾ ਕਿਸਾਨ ਇਸ ਅੰਦੋਲਨ 'ਚ ਸ਼ਮਲ ਹੋਣ ਲਈ ਯੂਪੀ ਗੇਟ ਪਹੁੰਚੇ। ਗਾਜ਼ੀਪੁਰ 'ਚ ਯੂਪੀ ਗੇਟ 'ਤੇ ਟਕਰਾਅ ਦੀ ਸਥਿਤੀ ਬਣ ਗਈ ਸੀ। ਜਦੋਂ ਵੀਰਵਾਰ ਦੀ ਸ਼ਾਮ ਵਿਰੋਧ ਸਥਾਨ 'ਤੇ ਲਗਾਤਾਰ ਬਿਜਲੀ ਕਟੌਤੀ ਦੇਖੀ ਗਈ। ਉੱਥੇ ਰਾਕੇਸ਼ ਟਿਕੈਤ ਦੀ ਅਗਵਾਈ 'ਚ ਬੀਕੇਯੂ ਮੈਂਬਰ ਪਿਛਲੇ ਸਾਲ 28 ਨਵੰਬਰ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਜੇ ਸ਼ੰਕਰ ਪਾਂਡੇ ਤੇ ਸੀਨੀਅਰ ਪੁਲਿਸ ਕਮਿਸ਼ਨਰ ਕਲਾਨਿਧੀ ਨੈਥਾਨੀ ਨੇ ਵਿਰੋਧ ਸਥਾਨ ਦਾ ਅੱਧੀ ਰਾਤ ਤੋਂ ਬਾਅਦ ਦੌਰਾ ਕੀਤਾ ਤੇ ਸਥਿਤੀ ਦੀ ਸਮੀਖਿਆ ਕੀਤੀ। ਮੌਕੇ 'ਤੇ ਸੁਰੱਖਿਆ ਬਲ ਤਾਇਨਾਤ ਹੈ।
ਪੁਲਿਸ ਕਮਿਸ਼ਨਰ ਅੰਸ਼ੂ ਜੈਨ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਦੇ ਕਰੀਬ ਤਿੰਨ ਹਜ਼ਾਰ ਜਵਾਨਾਂ ਦੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ 'ਚ ਹਥਿਆਰਬੰਦ ਬਲਾਂ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਤੇ ਸਿਵਿਲ ਪੁਲਿਸ ਦੇ ਜਵਾਨ ਸ਼ਾਮਲ ਹਨ ਇਨ੍ਹਾਂ ਜਵਾਨਾਂ ਨੂੰ ਗਾਜ਼ੀਪੁਰ ਦੇ ਆਸਪਾਸ ਤਾਇਨਾਤ ਕੀਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ