26 ਜਨਵਰੀ ਨੂੰ ਦਿੱਲੀ ਤੇ ਪੰਜਾਬ ਦਾ ਵਿਆਹ, ਸੋਸ਼ਲ ਮੀਡੀਆ 'ਤੇ ਪਹੁੰਚਿਆ ਸਭ ਨੂੰ ਸੱਦਾ
ਕਿਸਾਨਾਂ ਨੇ ਨਵੀਂ ਰਣਨੀਤੀ ਦੇ ਤਹਿਤ 26 ਜਨਵਰੀ ਨੂੰ ਪੰਜਾਬ ਤੇ ਦਿੱਲੀ ਦਾ ਵਿਆਹ ਕਰਾਉਣ ਦੀ ਯੋਜਨਾ ਉਲੀਕੀ ਹੈ। ਇਸ ਬਾਬਤ ਬਕਾਇਦਾ ਵਿਆਹ ਦਾ ਕਾਰਡ ਵੀ ਛਪਾਇਆ ਗਿਆ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਨੂੰ ਮਜ਼ਬੂਤ ਕਰਨ 'ਤੇ ਰੌਚਕ ਬਣਾਉਣ ਲਈ ਲਗਾਤਾਰ ਨਵੇਂ-ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ। ਕਿਸਾਨਾਂ ਨੇ ਨਵੀਂ ਰਣਨੀਤੀ ਦੇ ਤਹਿਤ 26 ਜਨਵਰੀ ਨੂੰ ਪੰਜਾਬ ਤੇ ਦਿੱਲੀ ਦਾ ਵਿਆਹ ਕਰਾਉਣ ਦੀ ਯੋਜਨਾ ਉਲੀਕੀ ਹੈ। ਇਸ ਬਾਬਤ ਬਕਾਇਦਾ ਵਿਆਹ ਦਾ ਕਾਰਡ ਵੀ ਛਪਾਇਆ ਗਿਆ ਹੈ। ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਪੌਣੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਡਟੇ ਹੋਏ ਹਨ। ਹੁਣ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਗੇ ਜਾਣ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਟ੍ਰੈਕਟਰ ਮਾਰਚ ਦਿੱਲੀ 'ਚ ਕੱਢਣ ਦਾ ਐਲਾਨ ਕੀਤਾ ਹੈ। ਇਸ ਮਾਰਚ 'ਚ ਕਿਸਾਨਾਂ ਨੂੰ ਸ਼ਾਮਲ ਹੋਣ ਲਈ ਬੁਲਾਵਾ ਦੇਣ ਲਈ ਕਿਸਾਨਾਂ ਵੱਲੋਂ ਵਿਆਹ ਦੀ ਤਰਜ 'ਤੇ ਕਾਰਡ ਬਣਾਇਆ ਗਿਆ ਹੈ। ਕਾਰਡ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ। ਇਸ ਕਾਰਡ 'ਚ ਲਾੜੇ ਦਾ ਨਾਂਅ ਪੰਜਾਬ ਸਿੰਘ 'ਤੇ ਲਾੜੀ ਦਾ ਨਾਂ ਦਿੱਲੀ ਰੱਖਿਆ ਗਿਆ ਹੈ।
ਕਾਰਡ 'ਚ ਦਿੱਤੇ ਸੱਦੇ 'ਤੇ ਕਿਸਾਨਾਂ ਨੂੰ ਬਰਾਤ ਜ਼ਿਆਦਾ ਹੋਣ ਕਾਰਨ ਟ੍ਰੈਕਟਰ-ਟਰਾਲੀਆਂ ਆਪਣੀਆਂ ਲਿਆਉਣ ਲਈ ਕਿਹਾ ਗਿਆ ਹੈ। ਬਰਾਤ ਜਾਣ ਦਾ ਸਮਾਂ 26 ਜਨਵਰੀ ਸਵੇਰ 10 ਵਜੇ ਤਕ ਦਾ ਰੱਖਿਆ ਗਿਆ ਹੈ। ਦਰਅਸਲ ਕਿਸਾਨਾਂ ਵੱਲੋਂ 26 ਜਨਵਰੀ ਨੂੰ ਵੱਡੇ ਪੱਧਰ 'ਤੇ ਟ੍ਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਤੇ ਇਸੇ ਦੇ ਮੱਦੇਨਜ਼ਰ ਹੀ ਇਹ ਸੱਦਾ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ