ਕਿਸਾਨਾਂ ਨੇ ਦੁੱਧ ਦਾ ਰੇਟ ਵਧਾਉਣ ਲਈ ਕੀਤਾ ਪ੍ਰਦਰਸ਼ਨ, ਪੁਲਿਸ ਨੇ ਕੀਤਾ ਜ਼ਬਰਦਸਤ ਲਾਠੀਚਾਰਜ, 1 ਕਿਸਾਨ ਦੀ ਮੌਤ, ਹਲਾਤ ਤਣਾਅਪੂਰਨ
ਪੁਲਿਸ ਨੇ ਹਿੰਸਾ, ਪੱਥਰਬਾਜ਼ੀ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ 1000 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ, ਜਿਨ੍ਹਾਂ ਵਿੱਚ ਸਾਬਰ ਡੇਅਰੀ ਦੇ ਡਾਇਰੈਕਟਰ ਅਤੇ ਸਾਬਕਾ ਕਾਂਗਰਸ ਵਿਧਾਇਕ ਜਸ਼ੂਭਾਈ ਪਟੇਲ ਵੀ ਸ਼ਾਮਲ ਹਨ। ਹੁਣ ਤੱਕ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੁੱਧ ਦੀ ਖਰੀਦ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਡੇਅਰੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਸਾਬਰ ਡੇਅਰੀ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਜਿਸ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਰੱਜ ਕੇ ਕੋਸਿਆ ਹੈ।
ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਗੁਜਰਾਤ ਵਿੱਚ, ਭਾਜਪਾ ਸਰਕਾਰ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੁਆਰਾ ਆਪਣੇ ਦੁੱਧ ਦੇ ਵਾਜਬ ਭਾਅ ਦੀ ਮੰਗ ਕਰਦੇ ਹੋਏ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ 'ਤੇ ਲਾਠੀਚਾਰਜ ਕੀਤਾ। ਇੱਕ ਕਿਸਾਨ ਦੀ ਮੌਤ ਹੋ ਗਈ।
गुजरात में अपने दूध के उचित दाम माँग रहे किसान पशुपालकों के प्रदर्शन पर बीजेपी सरकार ने लाठी चार्ज कर दिया। एक किसान की मौत हो गई।
— Arvind Kejriwal (@ArvindKejriwal) July 22, 2025
घोर भ्रष्टाचार के ख़िलाफ़ आवाज़ उठाने पर आम आदमी पार्टी के नेता चैतर वसावा को गिरफ़्तार कर लिया।
30 साल शासन करने के बाद आज गुजरात में बीजेपी का…
ਆਮ ਆਦਮੀ ਪਾਰਟੀ ਦੇ ਨੇਤਾ ਚਤੁਰਵੇਦੀ ਨੂੰ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। 30 ਸਾਲ ਰਾਜ ਕਰਨ ਤੋਂ ਬਾਅਦ, ਅੱਜ ਗੁਜਰਾਤ ਵਿੱਚ ਭਾਜਪਾ ਦਾ ਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੈ। ਭਗਵੰਤ ਮਾਨ ਅਤੇ ਮੈਂ ਦੋ ਦਿਨਾਂ ਦੇ ਦੌਰੇ 'ਤੇ ਗੁਜਰਾਤ ਜਾ ਰਹੇ ਹਾਂ। ਅਸੀਂ ਮੋਡਾਸਾ ਅਤੇ ਡੇਡੀਆਪਾੜਾ ਵਿੱਚ ਗੁਜਰਾਤ ਦੇ ਲੋਕਾਂ ਦੇ ਸਮਰਥਨ ਵਿੱਚ ਰੈਲੀਆਂ ਵਿੱਚ ਸ਼ਾਮਲ ਹੋਵਾਂਗੇ।
ਇਸ ਮਾਮਲੇ ਬਾਬਤ ਕਿਹਾ ਜਾ ਰਿਹਾ ਹੈ ਕਿ ਹੰਮਤਨਗਰ-ਤਾਲੋਦ ਮੁੱਖ ਸੜਕ 'ਤੇ ਹਜ਼ਾਰਾਂ ਪਸ਼ੂ ਪਾਲਕਾਂ ਨੇ ਸੜਕ ਜਾਮ ਕਰ ਦਿੱਤੀ। ਉਨ੍ਹਾਂ ਨੇ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ, ਜਿਸ ਵਿੱਚ ਤਿੰਨ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਤੇ ਚਾਰ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਭੀੜ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਲਗਭਗ 50 ਅੱਥਰੂ ਗੈਸ ਦੇ ਗੋਲੇ ਸੁੱਟੇ। ਇਸ ਕਾਰਵਾਈ ਵਿੱਚ, ਅਸ਼ੋਕ ਚੌਧਰੀ ਨਾਮ ਦੇ ਇੱਕ ਪਸ਼ੂ ਪਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਤਣਾਅ ਹੋਰ ਵਧ ਗਿਆ।
ਪੁਲਿਸ ਨੇ ਹਿੰਸਾ, ਪੱਥਰਬਾਜ਼ੀ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ 1000 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ, ਜਿਨ੍ਹਾਂ ਵਿੱਚ ਸਾਬਰ ਡੇਅਰੀ ਦੇ ਡਾਇਰੈਕਟਰ ਅਤੇ ਸਾਬਕਾ ਕਾਂਗਰਸ ਵਿਧਾਇਕ ਜਸ਼ੂਭਾਈ ਪਟੇਲ ਵੀ ਸ਼ਾਮਲ ਹਨ। ਹੁਣ ਤੱਕ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।






















