ਪੜਚੋਲ ਕਰੋ
ਕਿਸਾਨਾਂ ਨੇ ਕਿਹਾ ਰਿੰਗ ਰੋਡ ਤੇ ਕਰਾਂਗੇ ਟਰੈਟਰ ਪਰੇਡ, ਦਿੱਲੀ ਪੁਲਿਸ ਆਗਿਆ ਦੇਵੇ ਜਾਂ ਨਾ
ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਅੱਜ 60ਵੇਂ ਦਿਨ ਵੀ ਜਾਰੀ ਹੈ।ਕਿਸਾਨਾਂ ਨੂੰ ਦਿੱਲੀ ਦੀ ਹੱਦਾਂ ਤੇ ਬੈਠੇ ਹੋਏ ਅੱਜ ਦੋ ਮਹੀਨੇ ਪੂਰੇ ਹੋ ਗਏ ਹਨ।ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਦੀ ਤਜਵੀਜ਼ ਕੀਤੀ ਹੈ।
ਨਵੀਂ ਦਿੱਲੀ: ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਅੱਜ 60ਵੇਂ ਦਿਨ ਵੀ ਜਾਰੀ ਹੈ।ਕਿਸਾਨਾਂ ਨੂੰ ਦਿੱਲੀ ਦੀ ਹੱਦਾਂ ਤੇ ਬੈਠੇ ਹੋਏ ਅੱਜ ਦੋ ਮਹੀਨੇ ਪੂਰੇ ਹੋ ਗਏ ਹਨ।ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਦੀ ਤਜਵੀਜ਼ ਕੀਤੀ ਹੈ।ਕੱਲ੍ਹ 4 ਘੰਟੇ ਲੰਮੀ ਚੱਲੀ ਮੀਟਿੰਗ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਕਿਸਾਨਾਂ ਦੇ ਦੱਸੇ ਰਸਤੇ ਅਤੇ ਸ਼ਰਤਾਂ ਵਿੱਚ ਦਿੱਲੀ ਪੁਲਿਸ ਨੇ ਬਦਲਾਅ ਕੀਤੇ ਹਨ।ਪਰ ਕਿਸਾਨਾ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਲਈ ਅੜੇ ਹੋਏ ਹਨ।
ਸਿੰਘੂ ਬਾਰਡਰ 'ਤੇ ਅੰਦੋਲਨ ਕਰ ਰਹੇ ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪਨੂੰ ਦਾ ਕਹਿਣਾ ਹੈ ਕਿ "ਬਹੁਤ ਸਾਰੇ ਕਿਸਾਨ ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਲਈ ਦਿੱਲੀ ਆ ਰਹੇ ਹਨ। ਅਸੀਂ ਦਿੱਲੀ ਦੀ ਬਾਹਰੀ ਰਿੰਗ ਰੋਡ 'ਤੇ ਰੈਲੀ ਕਰਾਂਗੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦਿੱਲੀ ਪੁਲਿਸ ਆਗਿਆ ਦਿੰਦੀ ਹੈ ਜਾਂ ਨਹੀਂ।"
ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅੱਜ ਬਹੁਤ ਸਾਰੇ ਟਰੈਕਟਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਆ ਰਹੇ ਹਨ। ਅਸੀਂ 26 ਜਨਵਰੀ ਨੂੰ ਸ਼ਾਂਤਮਈ ਟਰੈਕਟਰ ਪਰੇਡ ਕੱਢਾਂਗੇ। ਟਿਕਰ ਬਾਰਡਰ 'ਤੇ ਲਗਭਗ ਢਾਈ ਲੱਖ ਤੋਂ 3 ਲੱਖ ਟਰੈਕਟਰ ਹੋਣਗੇ।Many farmers are coming to Delhi for Republic Day tractor rally. We will conduct the rally on Delhi's Outer Ring Road, it doesn't matter whether Delhi Police gives permission or not: Satnam Singh Panu, Punjab Kisan Sangharsh Committee at Singhu border pic.twitter.com/Ocb4SbOw5t
— ANI (@ANI) January 24, 2021
कृषि क़ानूनों के खिलाफ टिकरी बाॅर्डर पर किसानों का विरोध प्रदर्शन आज 60वें दिन भी जारी है। एक प्रदर्शनकारी ने बताया, "आज पंजाब, हरियाणा और राजस्थान से काफी ट्रैक्टर आ रहे हैं। हम 26 जनवरी को शांतिपूर्ण ट्रैक्टर परेड निकालेंगे। टिकरी बाॅर्डर पर क़रीब दो-ढाई लाख ट्रैक्टर होंगे।" pic.twitter.com/H6MknOvZZU
— ANI_HindiNews (@AHindinews) January 24, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement