ਕੀ ਤੁਸੀਂ ਆਪਣੀ ਗੱਡੀ ’ਤੇ FASTag ਲਵਾ ਲਿਆ, ਹੁਣ ਸਰਕਾਰ ਸ਼ਾਇਦ ਆਖ਼ਰੀ ਤਰੀਕ ਹੋਰ ਅੱਗੇ ਨਾ ਵਧਾਏ
FAStag ਇੱਕ ਅਜਿਹਾ ਟੈਗ ਤੇ ਸਟਿੱਕਰ ਹੈ, ਜਿਸ ਨੂੰ ਡਿਵਾਇਸ ਰੇਡੀਓ ਫ਼੍ਰੀਕੁਐਂਸੀ ਆਈਡੈਂਟੀਫ਼ਿਕੇਸ਼ਨ ਤਕਨੀਕ ਰਾਹੀਂ ਸਕੈਨ ਕਰ ਲੈਂਦਾ ਹੈ। ਪੈਸੇ ਆਪਣੇ-ਆਪ ਬੈਂਕ ਖਾਤੇ ਵਿੱਚੋਂ ਵਸੂਲ ਹੋ ਜਾਂਦੇ ਹਨ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਹੁਣ ਫ਼ਾਸਟੈਗ (FASTag) ਨੂੰ ਕਾਨੂੰਨੀ ਤੌਰ ਉੱਤੇ ਲਾਜ਼ਮੀ ਕਰ ਦਿੱਤਾ ਹੈ। ਹੁਣ ਹਾਈਵੇਅ ਉੱਤੇ ਟੋਲ ਦਿੰਦੇ ਸਮੇਂ ਇਸ ਦੁਆਰਾ ਹੀ ਅਦਾਇਗੀ ਕਰਨੀ ਹੋਵੇਗਾ। ਪਹਿਲਾਂ ਇਸ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਸੀ ਪਰ ਹੁਣ ਸਰਕਾਰ ਇਹ ਤਰੀਕ ਹੋਰ ਅੱਗੇ ਨਹੀਂ ਵਧਾਏਗੀ। ਪਹਿਲਾਂ ਦਸੰਬਰ ਵਿੱਚ FASTag ਲਾਗੂ ਕਰਨ ਦੀ ਨਵੀਂ ਸਮਾਂ-ਸੀਮਾ ਤੋਂ ਵਧਾ ਕੇ 15 ਫ਼ਰਵਰੀ 2021 ਕਰ ਦਿੱਤੀ ਗਈ ਸੀ।
ਭਾਰਤ ਦੀ ਰਾਸ਼ਟਰੀ ਹਾਈਵੇਅ ਅਥਾਰਟੀ (NHAI) ਨੇ ਇਸ ਵਰ੍ਹੇ ਦੇ ਸ਼ੁਰੂ ’ਚ ਹੀ ਇਹ ਐਲਾਨ ਕੀਤਾ ਸੀ ਕਿ ਟੋਲ ਬੂਥ ਇੱਕ ਜਨਵਰੀ, 2021 ਤੋਂ ਨਕਦ ਭੁਗਤਾਨ ਜਾਂ ਕਿਸੇ ਹੋਰ ਮੋਡ ਵਿੱਚ ਟੋਲ ਨਹੀਂ ਲੈਣਗੇ। NHAI ਮੁਤਾਬਕ ਟੋਲ ਭੁਗਤਾਨਾਂ ਵਿੱਚ FASTag ਦੀ ਹਿੱਸੇਦਾਰ 75 ਤੋਂ 80 ਫ਼ੀਸਦੀ ਹੈ। ਇਸ ਦਾ ਮਤਲਬ ਹੈ ਕਿ 100 ਵਿੱਚੋਂ ਲਗਪਗ 80 ਵਾਹਨ FASTag ਵਰਤ ਰਹੇ ਹਨ।
FAStag ਇੱਕ ਅਜਿਹਾ ਟੈਗ ਤੇ ਸਟਿੱਕਰ ਹੈ, ਜਿਸ ਨੂੰ ਡਿਵਾਇਸ ਰੇਡੀਓ ਫ਼੍ਰੀਕੁਐਂਸੀ ਆਈਡੈਂਟੀਫ਼ਿਕੇਸ਼ਨ ਤਕਨੀਕ ਰਾਹੀਂ ਸਕੈਨ ਕਰ ਲੈਂਦਾ ਹੈ। ਪੈਸੇ ਆਪਣੇ-ਆਪ ਬੈਂਕ ਖਾਤੇ ਵਿੱਚੋਂ ਵਸੂਲ ਹੋ ਜਾਂਦੇ ਹਨ। ਇੰਝ ਗੱਡੀ ਨੂੰ ਟੋਲ ਪਲਾਜ਼ਾ ਉੱਤੇ ਰੁਕਣ ਦੀ ਜ਼ਰੂਰਤ ਨਹੀਂ ਪੈਂਦੀ।
ਜੇ ਤੁਹਾਡੀ ਗੱਡੀ ਉੱਤੇ ਹਾਲੇ ਤੱਕ ਸਟਿੱਕਰ ਨਹੀਂ ਲੱਗਾ ਹੈ, ਤਾਂ ਤੁਹਾਨੂੰ ਛੇਤੀ ਹੀ ਇਹ ਲਵਾ ਲੈਣਾ ਚਾਹੀਦਾ ਹੈ। ਤੁਸੀਂ ਇਸ ਨੂੰ PayTm, Amazon, Snapdeal ਆਦਿ ਤੋਂ ਖ਼ਰੀਦ ਸਕਦੇ ਹੋ। ਇਹ ਦੇਸ਼ ਦੇ 23 ਬੈਂਕਾਂ ਵਿੱਚ ਵੀ ਉਪਲਬਧ ਹੈ।
NHAI ਅਨੁਸਾਰ FASTag ਦੀ ਕੀਮਤ 200 ਰੁਪਏ ਹੈ ਤੁਸੀਂ ਇਸ ਨੂੰ ਘੱਟੋ-ਘੱਟ 100 ਰੁਪਏ ਨਾਲ ਰੀਚਾਰਜ ਕਰਵਾ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin