ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਲੈ ਕੇ ਅੰਤਰਰਾਸ਼ਟਰੀਕਰਨ ਕਰਨ 'ਤੇ ਵਿੱਤ ਮੰਤਰੀ ਨੇ ਪਹਿਲੇ ਪੀਐੱਮ 'ਤੇ ਚੁੱਕੇ ਸਵਾਲ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ 'ਚ ਲੈ ਕੇ ਅੰਤਰਰਾਸ਼ਟਰੀਕਰਨ ਕਰਨ ਦਾ ਦੋਸ਼ ਲਗਾਇਆ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ 'ਚ ਲੈ ਕੇ ਅੰਤਰਰਾਸ਼ਟਰੀਕਰਨ ਕਰਨ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਇਹ ਮੁੱਦਾ ਵਿਸ਼ਵ ਮੰਚ 'ਤੇ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਇਹ ਭਾਰਤੀ ਮੁੱਦਾ ਸੀ।
ਪ੍ਰਧਾਨ ਮੰਤਰੀ ਨਹਿਰੂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਜੰਗ ਸ਼ੁਰੂ ਹੋਣ ਤੋਂ ਬਾਅਦ ਜਨਵਰੀ 1948 ਵਿੱਚ ਦਾਇਰ ਪਟੀਸ਼ਨ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਅਪੀਲ ਕੀਤੀ ਸੀ। ਇਸ ਪਟੀਸ਼ਨ ਦੇ ਆਧਾਰ 'ਤੇ ਸੁਰੱਖਿਆ ਪ੍ਰੀਸ਼ਦ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਚੋਲਗੀ ਕਰਨ ਲਈ ਭਾਰਤ ਅਤੇ ਪਾਕਿਸਤਾਨ ਲਈ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਸਥਾਪਨਾ ਕੀਤੀ ਸੀ।
ਰਾਜ ਸਭਾ 'ਚ ਬੋਲਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ, ''ਇਹ (ਕਸ਼ਮੀਰ ਮੁੱਦਾ) ਜ਼ਰੂਰੀ ਤੌਰ 'ਤੇ ਭਾਰਤ ਨਾਲ ਸਬੰਧਤ ਮੁੱਦਾ ਹੈ। ਕਾਂਗਰਸ ਨੇ ਇਸ ਮੁੱਦੇ ਨੂੰ ਸੁਰੱਖਿਆ ਪਰੀਸ਼ਦ ਕੋਲ ਲੈ ਗਈ? ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਮੁੱਦੇ ਨੂੰ ਯੂ.ਐਨ. ਤੱਕ ਲੈ ਗਏ ਕਿਉਂ? ਉਹਨਾਂ ਕਿਹਾ ਕਿਉਂਕਿ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਕੁਝ ਸੁਝਾਅ ਦਿੱਤਾ ਹੋਵੇਗਾ ਕਿ ਨਹੀਂ ਤਾਂ ਇਹ ਮੁੱਦਾ ਨਹੀਂ ਸੁਧਰੇਗਾ।
It was our first PM Pt. Jawahar Lal Nehru ji who internationalised the Kashmir issue. He took it to the United Nations in December 1947. Why?...This issue shouldn't have gone to a global forum. It's an Indian issue. We could've handled it.
— NSitharamanOffice (@nsitharamanoffc) March 23, 2022
- Smt @nsitharaman in Rajya Sabha. pic.twitter.com/23lAFfFL9C
ਪਾਕਿਸਤਾਨ ਦਾ ਹਵਾਲਾ ਦਿੰਦੇ ਹੋਏ, ਵਿੱਤ ਮੰਤਰੀ ਨੇ ਕਿਹਾ, "ਅੱਜ ਤੱਕ, (ਪ੍ਰਧਾਨ ਮੰਤਰੀ ਨਹਿਰੂ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਲੈ ਕੇ ਗਏ) ਸਾਡੇ ਗੁਆਂਢੀ ਇਸ ਦੀ ਦੁਰਵਰਤੋਂ ਕਰ ਰਹੇ ਹਨ।"
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਇੱਕ ਜਰੂਰੀ ਅੰਗ ਹੈ, “ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਵਿਸ਼ਵ ਮੰਚ 'ਤੇ ਨਹੀਂ ਜਾਣਾ ਚਾਹੀਦਾ ਸੀ। ਇਹ ਲਾਜ਼ਮੀ ਤੌਰ 'ਤੇ ਇੱਕ ਭਾਰਤੀ ਮੁੱਦਾ ਹੈ, ਅਸੀਂ ਇਸ ਨੂੰ ਸੰਭਾਲ ਸਕਦੇ ਸੀ। ਅਸੀਂ ਹੁਣ ਇਸ ਨੂੰ ਸੰਭਾਲ ਰਹੇ ਹਾਂ ਅਤੇ ਅੰਤਰ ਦਿਖਾ ਰਹੇ ਹਾਂ। ”