ਰਾਹੁਲ ਗਾਂਧੀ ਦੇ ‘ਹਮ ਦੋ, ਹਮਰੇ ਦੋ’ ਤੇ ਵਿੱਤ ਮੰਤਰੀ ਦਾ ਪਲਟ ਵਾਰ, ਇੰਝ ਦਿੱਤਾ ਜਵਾਬ
ਰਾਹੁਲ ਗਾਂਧੀ ਦੇ ‘ਹਮ ਦੋ, ਹਮਰੇ ਦੋ’ਦਾ ਜਵਾਬ ਦਿੰਦੇ ਹੋਏ ਨਿਰਮਾਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਾਂਗਰਸੀ ਸਾਂਸਦ ਤੇ ਹਮਲਾ ਬੋਲਿਆ।ਰਾਹੁਲ ਗਾਂਧੀ ਦੇ ਨਾਅਰੇ ਦਾ ਹਵਾਲਾ ਦਿੰਦੇ ਹੋਏ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਤੇ ਹਮਲਾ ਕੀਤਾ।
ਨਵੀਂ ਦਿੱਲੀ: ਰਾਹੁਲ ਗਾਂਧੀ ਦੇ ‘ਹਮ ਦੋ, ਹਮਰੇ ਦੋ’ਦਾ ਜਵਾਬ ਦਿੰਦੇ ਹੋਏ ਨਿਰਮਾਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਾਂਗਰਸੀ ਸਾਂਸਦ ਤੇ ਹਮਲਾ ਬੋਲਿਆ।ਰਾਹੁਲ ਗਾਂਧੀ ਦੇ ਨਾਅਰੇ ਦਾ ਹਵਾਲਾ ਦਿੰਦੇ ਹੋਏ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਤੇ ਹਮਲਾ ਕੀਤਾ।ਰਾਹੁਲ ਨੇ ਕਿਹਾ ਕਿ ਕਈ ਸਾਲ ਪਹਿਲਾਂ ਇੱਕ ਪਰਿਵਾਰਕ ਯੋਜਨਾਬੰਦੀ ਦਾ ਨਾਅਰਾ ਸੀ - ਹਮ ਦੋ, ਹਮਰੇ ਦੋ, ਪਰ ਜਿਵੇਂ ਹੀ ਕੋਰੋਨਾ ਇੱਕ ਹੋਰ ਰੂਪ ਵਿੱਚ ਵਾਪਸ ਆਇਆ, ਇਸ ਨਾਅਰੇ ਨੇ ਵੀ ਵਾਪਸੀ ਕੀਤੀ। ਅੱਜ, ਚਾਰ ਲੋਕ ਦੇਸ਼ ਨੂੰ ਚਲਾ ਰਹੇ ਹਨ।
ਨਿਰਮਲਾ ਸੀਤਾਰਮਨ ਨੇ ਉਸੀ ਨਾਅਰੇ ਦੀ ਵਰਤੋਂ ਕਰਦਿਆਂ ਕਿਹਾ ਕਿ ਕਾਂਗਰਸ “ਬਹੁਤ ਸਾਰੀਆਂ ਚੰਗੀਆਂ ਯੋਜਨਾਵਾਂ” ਲੈ ਕੇ ਆਉਂਦੀ ਹੈ, ਪਰ ਇਸ ਵਿੱਚ ਉਨ੍ਹਾਂ ਸਕੀਮਾਂ ਨੂੰ ਸਹੀ ਢੰਗ ਨਾਲ ਵਰਤਣ ਦੀ ਇੱਛਾ ਦੀ ਘਾਟ ਹੈ, ਕਿਉਂਕਿ ਉਹ ਯੋਜਨਾਵਾਂ ਸਿਰਫ ਸਰਮਾਏਦਾਰਾਂ ਲਈ ਅਤੇ ‘ਹਮ ਦੋ ਹਮਾਰੇ ਦੋ’ ਲਈ ਹੀ ਹਨ। ਸੀਤਾਰਮਨ ਨੇ ਕਿਹਾ, "ਮਨਰੇਗਾ ਨੂੰ ਜਨਮ ਦੇਣ ਦਾ ਸਿਹਰਾ ਲਓ, ਲੇਕਿਨ ਮਜ਼ਦੂਰਾਂ ਨੂੰ ਪੈਸੇ ਦੇਣ ਲਈ ਇਸਦਾ ਗ਼ਲਤ ਪ੍ਰਬੰਧ ਕਰਨ ਦਾ ਸਿਹਰਾ ਵੀ ਲਓ।"
ਵਿੱਤ ਮੰਤਰੀ ਨੇ ਕਿਹਾ, "ਹਮ ਦੋ ਹਮਰੇ ਦੋ' ਇਹ ਹੈ ਕਿ ਅਸੀਂ 2 ਲੋਕ ਹਾਂ, ਜੋ ਪਾਰਟੀ ਦੀ ਦੇਖਭਾਲ ਕਰ ਰਹੇ ਹਨ ਅਤੇ 2 ਹੋਰ, ਜਿਨ੍ਹਾਂ ਦੀ ਸਾਨੂੰ ਸੰਭਾਲ ਕਰਨੀ ਹੈ, ਧੀ ਅਤੇ ਜਵਾਈ। ਅਸੀਂ ਅਜਿਹਾ ਨਹੀਂ ਕਰਦੇ। 50 ਲੱਖ ਸੜਕ ਤੇ ਰੇਹੜੀ-ਫੜੀ ਵਾਲਿਆਂ ਲੋਕਾਂ ਲਈ 1 ਸਾਲ ਦੇ ਲਈ ਪੂੰਜੀ ਵਜੋਂ 10,000 ਰੁਪਏ ਦਿੱਤੇ ਜਾਂਦੇ ਹਨ।ਉਹ ਪੂੰਜੀਵਾਦੀ ਨਹੀਂ ਹਨ।"
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਬਜਟ ਨੀਤੀਆਂ ‘ਤੇ ਅਧਾਰਤ ਹੈ। ਅਸੀਂ ਆਰਥਿਕਤਾ ਨੂੰ ਖੋਲ੍ਹਿਆ ਅਤੇ ਬਹੁਤ ਸਾਰੇ ਸੁਧਾਰ ਕੀਤੇ ਹਨ। ਭਾਜਪਾ ਨਿਰੰਤਰ ਭਾਰਤ, ਭਾਰਤੀ ਕਾਰੋਬਾਰ ਅਤੇ ਆਰਥਿਕਤਾ ਦੀ ਤਾਕਤ ਵਿੱਚ ਵਿਸ਼ਵਾਸ ਰੱਖਦੀ ਹੈ।