ਦੁਰਗਾ ਪੂਜਾ ਵਾਲੇ ‘ਪੰਡਾਲ’ 'ਚ ਲੱਗੀ ਭਿਆਨਕ ਅੱਗ, ਤਿੰਨ ਮੌਤਾਂ, 64 ਜ਼ਖ਼ਮੀ
ਐਤਵਾਰ ਰਾਤ ਦੁਰਗਾ ਪੂਜਾ ਵਾਲੇ ‘ਪੰਡਾਲ’ ਵਿੱਚ ਡਿਜੀਟਲ ਸ਼ੋਅ ਦੌਰਾਨ ਹੈਲੋਜੈਨ ਲਾਈਟ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗਣ ਕਾਰਨ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋ ਜਦਕਿ ਹਾਦਸੇ ਵਿੱਚ 64 ਹੋਰ ਜ਼ਖ਼ਮੀ ਹੋ ਗਏ।
UP News: ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਦਰਦਨਾਕ ਖਬਰ ਆਈ ਹੈ। ਐਤਵਾਰ ਰਾਤ ਦੁਰਗਾ ਪੂਜਾ ਵਾਲੇ ‘ਪੰਡਾਲ’ ਵਿੱਚ ਡਿਜੀਟਲ ਸ਼ੋਅ ਦੌਰਾਨ ਹੈਲੋਜੈਨ ਲਾਈਟ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗਣ ਕਾਰਨ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋ ਜਦਕਿ ਹਾਦਸੇ ਵਿੱਚ 64 ਹੋਰ ਜ਼ਖ਼ਮੀ ਹੋ ਗਏ।
ਇਸ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰਾਤ ਅੱਗ ਲੱਗਣ ਦੀ ਘਟਨਾ ਉਦੋਂ ਵਾਪਰੀ ਡਿਜੀਟਲ ਸ਼ੋਅ ਦੌਰਾਨ ਪੰਡਾਲ ਵਿੱਚ ਲਗਪਗ 300-400 ਵਿਅਕਤੀ ਮੌਜੂਦ ਸਨ। ਜ਼ਿਲ੍ਹਾ ਮੈਜਿਸਟਰੇਟ ਗੁਰਾਂਗ ਰਾਠੀ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਔਰਾਈ ਥਾਣੇ ਅਧੀਨ ਪਿੰਡ ਨਥੂਆ ਵਿੱਚ ਐਤਵਾਰ ਰਾਤ ਲਗਪਗ 9.30 ਵਾਪਰੀ।
ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਕੁੱਲ 67 ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿੱਚ ਤਿੰਨ ਅੰਕੁਸ਼ ਸੋਨੀ (12), ਜਯਾ ਦੇਵੀ (45) ਅਤੇ ਨਵੀਨ (10) ਦੀ ਮੌਤ ਹੋ ਗਈ। ਉਨ੍ਹਾ ਮੁਤਾਬਕ ਸਾਰੇ ਜ਼ਖ਼ਮੀਆਂ ਦੀ ਪਛਾਣ ਹੋ ਗਈ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਕੋਲ ਉਨ੍ਹਾਂ ਦੀ ਸੂਚੀ ਹੈ। ਅਧਿਕਾਰੀ ਨੇ ਦੱਸਿਆ ਕਿ ਪੰਡਾਲ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸਨ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਅੱਗ ਲੱਗਣ ਦਾ ਕਾਰਨ ਹੈਲੋਜੈੱਨ ਲਾਈਟ ਦਾ ਜ਼ਿਆਦਾ ਗਰਮ ਹੋਣਾ ਹੈ।
ਇਸ ਤੋਂ ਪਹਿਲਾਂ ਐਤਵਾਰ ਜ਼਼ਿਲ੍ਹਾ ਮੈਜਿਸਟਰੇਟ ਦੱਸਿਆ ਸੀ ਜ਼ਖ਼ਮੀਆਂ ਵਿੱਚੋਂ 9 ਨੂੰ ਸਥਾਨਕ ਹਸਪਤਾਲ ਵਿੱਚ ਜਦਕਿ ਬੁਰੀ ਤਰ੍ਹਾਂ ਝੁਲਸੇ 33 ਜਣਿਆਂ ਨੂੰ ਵਾਰਾਣਸੀ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਐਸਪੀ ਅਨਿਲ ਕੁਮਾਰ ਨੇ ਕਿਹਾ ਕਿ ਇਸ ਸਬੰਧ ਵਿੱਚ ਔਰਾਈ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
ਇਹ ਵੀ ਪੜ੍ਹੋ: Bomb Threat Onboard: ਭਾਰਤੀ ਏਅਰ ਸਪੇਸ 'ਚੋਂ ਲੰਘ ਰਹੇ ਈਰਾਨੀ ਜਹਾਜ਼ 'ਚ ਬੰਬ ਦੀ ਖ਼ਬਰ ਨੇ ਪਾਇਆ ਏਜੰਸੀਆਂ ਨੂੰ ਭੜਥੂ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।