ਕੈਮੀਕਲ ਫੈਕਟਰੀ 'ਚ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਜੁੱਟੀਆਂ
ਅੱਗ ਦੇ ਕਾਰਨ ਨੌਂ ਧਮਾਕੇ ਹੋਏ। ਧਮਾਕੇ ਏਨੇ ਤੇਜ਼ ਸਨ ਕਿ ਤਿੰਨ ਕਿਲੋਮੀਟਰ ਦੂਰ ਤਕ ਇਸ ਦੀ ਆਵਾਜ਼ ਸੁਣੀ ਗਈ।
ਅਹਿਮਦਾਬਾਦ: ਇੱਥੋਂ ਦੇ ਵਟਵਾ 'ਚ ਗੁਜਰਾਤ ਇੰਡਸਟਰੀਅਲ ਡਵੈਲਪਮੈਂਟ ਕਾਰਪੋਰੇਸ਼ਨ ਫੇਸ-2 'ਚ ਦੇਰ ਰਾਤ ਭਿਆਨਕ ਅੱਜ ਲੱਗ ਗਈ। ਅੱਗ ਕੈਮੀਕਲ ਫੈਕਟਰੀ 'ਚ ਲੱਗੀ ਸੀ। ਜਿਸ ਦੀ ਲਪੇਟ 'ਚ ਆਸਪਾਸ ਦੀਆਂ ਚਾਰ ਫੈਕਟਰੀਆਂ ਵੀ ਆ ਗਈਆਂ। ਅੱਜ ਬਝਾਊ ਦਸਤੇ ਦੀਆਂ 25 ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਲਾਈਆਂ ਗਈਆਂ।
ਅੱਗ ਦੇ ਕਾਰਨ ਨੌਂ ਧਮਾਕੇ ਹੋਏ। ਧਮਾਕੇ ਏਨੇ ਤੇਜ਼ ਸਨ ਕਿ ਤਿੰਨ ਕਿਲੋਮੀਟਰ ਦੂਰ ਤਕ ਇਸ ਦੀ ਆਵਾਜ਼ ਸੁਣੀ ਗਈ। ਧਮਾਕਿਆਂ ਦੀ ਆਵਾਜ਼ ਨਾਲ ਆਸ-ਪਾਸ ਦੀਆਂ ਫੈਕਟਰੀਆਂ ਦੇ ਸੀਸ਼ੇ ਵੀ ਟੁੱਟ ਗਏ।
#UPDATE | Fire broke out at around 1 am and it has been brought under control. No casualties reported so far: Rajesh Bhatt, Chief Fire Officer, Ahmedabad. #Gujarat https://t.co/Vmz6FwxVD5
— ANI (@ANI) December 9, 2020
ਕਿਸਾਨਾਂ ਤੇ ਕੇਂਦਰ ਵਿਚਾਲੇ ਫਸਿਆ ਪੇਚ, ਅੱਜ ਨਹੀਂ ਹੋਵੇਗੀ ਦੋਵਾਂ ਧਿਰਾਂ ਦੀ ਬੈਠਕ
ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਨਾਈਟ ਕਰਫਿਊ ਕਾਰਨ ਫੈਕਟਰੀ 'ਚ ਕੋਈ ਨਹੀਂ ਸੀ। ਇਸ ਲਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਲੱਗਣ ਪਿੱਛੇ ਕਾਰਨ ਕੀ ਸੀ।
ਕੈਪਟਨ ਦਾ ਦਾਅਵਾ: 'ਜੇ ਮੈਂ ਹੁੰਦਾ ਤਾਂ ਝੱਟ ਗਲਤੀ ਮੰਨਦਾ ਤੇ ਕਾਨੂੰਨ ਰੱਦ ਕਰਨ ਲਈ ਮਿੰਟ ਵੀ ਨਾ ਲਾਉਂਦਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ