ਪੜਚੋਲ ਕਰੋ
(Source: ECI/ABP News)
ਪਿੰਡ ਨੂੰ ਲੱਗੀ ਅੱਗ, ਕਈ ਘਰ ਸੜ ਕੇ ਸੁਆਹ, 80 ਸਾਲਾ ਔਰਤ ਜਿਊਂਦੀ ਸੜੀ
ਅੱਗ ਵਿੱਚ ਨਾਰਾਇਣ ਸਿੰਘ ਤੋਂ ਇਲਾਵਾ ਈਸ਼ਵਰ ਸਿੰਘ, ਮਤਵਰ ਸਿੰਘ, ਜਗਦੀਸ਼, ਸਰਦਾਰ ਸਿੰਘ, ਸੁੰਦਰ ਸਿੰਘ ਤੇ ਗੁਲਾਬ ਸਿੰਘ ਦੇ ਘਰ ਸੜ ਕੇ ਸੁਆਹ ਹੋ ਗਏ। ਮ੍ਰਿਤਕਾ ਦੀ ਸ਼ਨਾਖ਼ਤ 80 ਸਾਲਾ ਸੋਧਾ ਮਣੀ ਵਜੋਂ ਹੋਈ ਹੈ।
![ਪਿੰਡ ਨੂੰ ਲੱਗੀ ਅੱਗ, ਕਈ ਘਰ ਸੜ ਕੇ ਸੁਆਹ, 80 ਸਾਲਾ ਔਰਤ ਜਿਊਂਦੀ ਸੜੀ fire broke into himachal pradesh village dhugiani one killed 7 houses burnt ਪਿੰਡ ਨੂੰ ਲੱਗੀ ਅੱਗ, ਕਈ ਘਰ ਸੜ ਕੇ ਸੁਆਹ, 80 ਸਾਲਾ ਔਰਤ ਜਿਊਂਦੀ ਸੜੀ](https://static.abplive.com/wp-content/uploads/sites/5/2020/02/24183158/fire.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਸ਼ਿਮਲਾ: ਇੱਥੋਂ ਦੇ ਰੋਹੜੂ ਇਲਾਕੇ ਦੇ ਪਿੰਡ ਢੁਗਿਆਣੀ ਪਿੰਡ ਦੇ ਇੱਕ ਘਰ ਨੂੰ ਲੱਗੀ ਅੱਗ ਬੇਕਾਬੂ ਹੋ ਗਈ ਤੇ ਕੁਝ ਹੀ ਸਮੇਂ ਵਿੱਚ ਇਹ ਅੱਗ ਵੱਡੇ ਪੱਧਰ 'ਤੇ ਫੈਲ ਗਈ। ਅੱਗ ਕਾਰਨ ਬਜ਼ੁਰਗ ਔਰਤ ਜਿਊਂਦੀ ਸੜ ਗਈ ਅਤੇ ਕਈ ਮਕਾਨਾਂ ਤੋਂ ਇਲਾਵਾ ਦੋ ਮੰਦਰ ਵੀ ਅੱਗ ਦੀ ਭੇਟ ਚੜ੍ਹ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਸਵੇਰੇ ਗਿਆਰਾਂ ਵਜੇ ਢੁਗਿਆਣੀ ਪਿੰਡ ਦੇ ਨਰਾਇਣ ਸਿੰਘ ਦੇ ਘਰ ਵਿੱਚ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਆਲੇ-ਦੁਆਲੇ ਦੇ ਕਈ ਮਕਾਨਾਂ ਅਤੇ ਦੋ ਮੰਦਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਵਿੱਚ ਨਾਰਾਇਣ ਸਿੰਘ ਤੋਂ ਇਲਾਵਾ ਈਸ਼ਵਰ ਸਿੰਘ, ਮਤਵਰ ਸਿੰਘ, ਜਗਦੀਸ਼, ਸਰਦਾਰ ਸਿੰਘ, ਸੁੰਦਰ ਸਿੰਘ ਤੇ ਗੁਲਾਬ ਸਿੰਘ ਦੇ ਘਰ ਸੜ ਕੇ ਸੁਆਹ ਹੋ ਗਏ। ਮ੍ਰਿਤਕਾ ਦੀ ਸ਼ਨਾਖ਼ਤ 80 ਸਾਲਾ ਸੋਧਾ ਮਣੀ ਵਜੋਂ ਹੋਈ ਹੈ।
ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵਿੱਚ ਜਦੋਂ ਤਕ ਅੱਗ ਬੁਝਾਊ ਦਸਤੇ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਇਸ ਘਟਨਾ ਵਿੱਚ ਇੱਕ ਮੌਤ ਤੋਂ ਇਲਾਵਾ ਤਕਰੀਬਨ ਇੱਕ ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਫਿਲਹਾਲ ਅੱਗ ਬੁਝ ਚੁੱਕੀ ਹੈ ਤੇ ਰਾਹਤ ਕਾਰਜ ਜਾਰੀ ਹਨ।
![ਪਿੰਡ ਨੂੰ ਲੱਗੀ ਅੱਗ, ਕਈ ਘਰ ਸੜ ਕੇ ਸੁਆਹ, 80 ਸਾਲਾ ਔਰਤ ਜਿਊਂਦੀ ਸੜੀ](https://static.abplive.com/wp-content/uploads/sites/5/2020/04/26164409/7555.jpeg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)