ਪੜਚੋਲ ਕਰੋ
(Source: ECI/ABP News)
ਘਰ ਨੂੰ ਲੱਗੀ ਅੱਗ ‘ਚ ਜ਼ਿੰਦਾ ਸੜੇ ਪਿਓ-ਪੁੱਤਰ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ‘ਚ ਇੱਕ ਮਕਾਨ ‘ਚ ਅੱਗ ਲੱਗਣ ਨਾਲ ਪਿਓ-ਪੁੱਤਰ ਜ਼ਿੰਦਾ ਸੜ ਗਏ। ਵੀਰਵਾਰ ਰਾਤ ਨੂੰ ਬੰਜਾਰ ਦੇ ਪਿੰਡ ਥਾਟੀ ਬੀੜ ਦੇ ਗਨਯੋਲੀ ‘ਚ ਇੱਕ ਮਕਾਨ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਦੇਰ ਸ਼ਾਮ ਅੱਠ ਵਜੇ ਥਾਟੀਬੀੜ ਪਿੰਡ ‘ਚ ਲੱਕੜ ਦੇ ਮਕਾਨ ਨੂੰ ਅਚਾਨਕ ਅੱਗ ਲੱਗ ਗਈ।
![ਘਰ ਨੂੰ ਲੱਗੀ ਅੱਗ ‘ਚ ਜ਼ਿੰਦਾ ਸੜੇ ਪਿਓ-ਪੁੱਤਰ fire broke out in kullu house, father and son burned alive ਘਰ ਨੂੰ ਲੱਗੀ ਅੱਗ ‘ਚ ਜ਼ਿੰਦਾ ਸੜੇ ਪਿਓ-ਪੁੱਤਰ](https://static.abplive.com/wp-content/uploads/sites/5/2019/11/22095252/Kullu-House-Fire.jpg?impolicy=abp_cdn&imwidth=1200&height=675)
ਕੁੱਲੂ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ‘ਚ ਇੱਕ ਮਕਾਨ ‘ਚ ਅੱਗ ਲੱਗਣ ਨਾਲ ਪਿਓ-ਪੁੱਤਰ ਜ਼ਿੰਦਾ ਸੜ ਗਏ। ਵੀਰਵਾਰ ਰਾਤ ਨੂੰ ਬੰਜਾਰ ਦੇ ਪਿੰਡ ਥਾਟੀ ਬੀੜ ਦੇ ਗਨਯੋਲੀ ‘ਚ ਇੱਕ ਮਕਾਨ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਦੇਰ ਸ਼ਾਮ ਅੱਠ ਵਜੇ ਥਾਟੀਬੀੜ ਪਿੰਡ ‘ਚ ਲੱਕੜ ਦੇ ਮਕਾਨ ਨੂੰ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਨੇੜੇ ਅਪਰਾ-ਤਫਰੀ ਮੱਚ ਗਈ। ਇਸ ਦੌਰਾਨ ਪਿਓ-ਪੁੱਤਰ ਅੰਦਰ ਹੀ ਮੌਜੂਦ ਸੀ ਅਤੇ ਦੋਵਾਂ ਨੂੰ ਅੱਗ ਤੋਂ ਭਾਅਦ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।
ਸਥਾਨਿਕ ਲੋਕਾਂ ਨੇ ਅੱਗ ਦੀ ਜਾਣਕਾਰੀ ਫਾਈਰਬ੍ਰਿਗੇਡ ਨੂੰ ਦਿੱਤੀ। ਜਦਕਿ ਵੇਖਦੇ ਹੀ ਵੇਖਦੇ ਅੱਗ ਨੇ ਢਾਈ ਮੰਜ਼ਿਲਾ ਮਕਾਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਅੱਗ ਬੁਝਾਊ ਮਹਿਕਮੇ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾਇਆ।
ਇਸ ਘਟਨਾ ‘ਚ ਮਰਨ ਵਾਲਿਆਂ ਦੀ ਪਛਾਣ ਸ਼ੇਰ ਸਿੰਘ (65) ਅਤੇ ਲਾਲ ਚੰਦ (43) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਅੱਗ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਵੀ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
![ਘਰ ਨੂੰ ਲੱਗੀ ਅੱਗ ‘ਚ ਜ਼ਿੰਦਾ ਸੜੇ ਪਿਓ-ਪੁੱਤਰ](https://static.abplive.com/wp-content/uploads/sites/5/2019/11/22095416/FIRE-IN-HOUSE-KULLU.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)