ਅਗਲੇ ਮਹੀਨੇ ਭਾਰਤ ਪਹੁੰਚੇਗਾ ਰਾਫੇਲ ਲੜਾਕੂ ਜਹਾਜ਼
ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਸਤੰਬਰ ਤਕ ਮਿਲ ਸਕਦਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਫਰਾਂਸ ਦੇ ਦੌਰੇ ‘ਤੇ ਹਨ।
ਨਵੀਂ ਦਿੱਲੀ: ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਸਤੰਬਰ ਤਕ ਮਿਲ ਸਕਦਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਫਰਾਂਸ ਦੇ ਦੌਰੇ ‘ਤੇ ਹਨ। ਉਹ ਕੱਲ੍ਹ ਤੋਂ ਉੱਥੇ ਸ਼ੁਰੂ ਹੋਣ ਵਾਲੀ ਜੀ-7 ਵਾਰਤਾ ‘ਚ ਹਿੱਸਾ ਲੈਣਗੇ। ਵੀਰਵਾਰ ਰਾਤ ਮੋਦੀ ਤੇ ਮੈਕ੍ਰੋਂ ਨੇ ਸ਼ਹਿਰ ‘ਚ ਸਾਂਝਾ ਬਿਆਨ ਜਾਰੀ ਕੀਤਾ।
ਇਸ ਬਿਆਨ ‘ਚ ਮੈਕ੍ਰੋਂ ਨੇ ਸਾਫ਼ ਕਰ ਦਿੱਤਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਦੋ-ਪੱਖੀ ਮਾਮਲਾ ਹੈ। ਕਿਸੇ ਤੀਜੇ ਪੱਖ ਨੂੰ ਇਸ ‘ਚ ਦਖ਼ਲੰਦਾਜ਼ੀ ਨਹੀਂ ਕਰਨੀ ਚਾਹੀਦੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ‘ਤੇ ਵਿਚੋਲਗੀ ਦੀ ਤਿੰਨ ਵਾਰ ਪੇਸ਼ਕਸ਼ ਕਰ ਚੁੱਕੇ ਹਨ।
ਭਾਰਤ ਨੂੰ ਮਿਲਣ ਵਾਲੇ ਪਹਿਲਾਂ ਰਾਫੇਲ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਖੁਦ ਫਰਾਂਸ ਸਥਿਤ ਮੈਨੂਫੈਕਚਰਿੰਗ ਪਲਾਂਟ ਤੋਂ ਲੈਣ ਜਾਣਗੇ। ਭਾਰਤ ਨੇ ਸਤੰਬਰ 2016 ‘ਚ ਫਰਾਂਸ ਸਰਕਾਰ ਤੇ ਦਸਾ ‘ਚ 36 ਰਾਈਫਲ ਲੜਾਕੂ ਜਹਾਜ਼ਾਂ ਨੂੰ ਲੈ ਕੇ 58 ਕਰੋੜ ਰੁਪਏ ਦੀ ਡੀਲ ਕੀਤੀ ਸੀ।
ਭਾਰਤ ਦੇ ਕੁਝ ਲੜਾਕੂ ਪਾਈਲਟਸ ਨੂੰ ਰਾਫੇਲ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਹਵਾਈ ਸੈਨਾ ਦੇ 24 ਪਾਈਲਟਾਂ ਨੂੰ ਵੱਖ-ਵੱਖ ਬੈਚ ‘ਚ ਅਗਲੇ ਸਾਲ ਮਈ ਤਕ ਪ੍ਰੀਖਣ ਦਿੱਤਾ ਜਾਵੇਗਾ। ਰਾਫੇਲ ਦੀ ਸਕਵਾਡ੍ਰਨ ਨੂੰ ਹਰਿਆਣਾ ਦੇ ਅੰਬਾਲਾ ਤੇ ਬੰਗਾਲ ਦੇ ਹਾਸ਼ੀਮਾਰਾ ਏਅਰਬੇਸ ‘ਚ ਤਾਇਨਾਤ ਕਰੇਗਾ।