Chandrayaan-3 Landing Video: ਚੰਦਰਯਾਨ-3 ਦੀ ਚੰਦਰਮਾ 'ਤੇ ਲੈਂਡਿੰਗ ਦਾ ਪਹਿਲਾਂ ਵੀਡੀਓ ਆਇਆ ਸਾਹਮਣੇ, ਤੁਸੀਂ ਵੀ ਦੇਖੋ ਖੂਬਸੂਰਤ ਨਜ਼ਾਰਾ
Chandrayaan 3 Landing: ਚੰਦਰਮਾ 'ਤੇ ਚੰਦਰਯਾਨ-3 ਦੀ ਸਫਲਤਾਪੂਰਵਕ ਲੈਂਡਿੰਗ ਹੋ ਗਈ ਹੈ। ਲੈਂਡਿੰਗ ਦੀ ਵੀਡੀਓ ਵੀ ਸਾਹਮਣੇ ਆਈ ਹੈ।
Chandrayaan 3 Live: ਚੰਦਰਮਾ 'ਤੇ ਚੰਦਰਯਾਨ-3 ਦੀ ਸਫਲਤਾਪੂਰਵਕ ਲੈਂਡਿੰਗ ਹੋ ਗਈ ਹੈ। ਲੈਂਡਿੰਗ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਭਾਰਤ ਚੰਦਰਮਾ 'ਤੇ ਆਪਣਾ ਝੰਡਾ ਲਹਿਰਾਉਣ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਭਾਰਤ ਤੋਂ ਪਹਿਲਾਂ ਸਿਰਫ ਅਮਰੀਕਾ, ਰੂਸ ਅਤੇ ਚੀਨ ਨੇ ਹੀ ਚੰਦ 'ਤੇ ਸਫਲਤਾਪੂਰਵਕ ਆਪਣਾ ਪੁਲਾੜ ਯਾਨ ਭੇਜਿਆ ਹੈ।
ਹਾਲਾਂਕਿ, ਇਨ੍ਹਾਂ ਵਿੱਚੋਂ ਕਿਸੇ ਵੀ ਦੇਸ਼ ਨੇ ਆਪਣਾ ਪੁਲਾੜ ਯਾਨ ਦੱਖਣੀ ਧਰੁਵ 'ਤੇ ਨਹੀਂ ਉਤਾਰਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਦੇਸ਼ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਪਣਾ ਪੁਲਾੜ ਯਾਨ ਉਤਾਰੇਗਾ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਵਿਗਿਆਨੀ ਚੰਦਰਯਾਨ 'ਤੇ ਨਜ਼ਰਾਂ ਟਿਕਾਈ ਬੈਠੇ ਹਨ।
ਧਰਤੀ ਵਰਗਾ ਹੀ ਚੰਦਰਮਾ ਦਾ ਸਾਊਥ ਪੋਲ
ਚੰਦਰਮਾ ਦਾ ਦੱਖਣੀ ਧਰੁਵ ਧਰਤੀ ਦੇ ਦੱਖਣੀ ਧਰੁਵ ਵਰਗਾ ਹੈ। ਇੱਥੇ ਠੰਡ ਰਹਿੰਦੀ ਹੈ ਅਤੇ ਸੂਰਜ ਦੀ ਰੌਸ਼ਨੀ ਮੁਸ਼ਕਿਲ ਨਾਲ ਇੱਥੇ ਪਹੁੰਚਦੀ ਹੈ। ਇੰਨਾ ਹੀ ਨਹੀਂ ਰਾਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਵੀ ਤਾਪਮਾਨ ਘੱਟ ਜਾਂਦਾ ਹੈ। ਇਹੀ ਕਾਰਨ ਹੈ ਕਿ ਅਜੇ ਤੱਕ ਕਿਸੇ ਵੀ ਦੇਸ਼ ਨੇ ਚੰਦਰਮਾ ਦੇ ਇਸ ਹਿੱਸੇ 'ਤੇ ਪੁਲਾੜ ਯਾਨ ਦੀ ਸਾਫਟ ਲੈਂਡਿੰਗ ਨਹੀਂ ਕੀਤੀ ਹੈ।
#WATCH | Indian Space Research Organisation’s (ISRO) third lunar mission Chandrayaan-3 makes soft-landing on the moon pic.twitter.com/vf4CUPYrsE
— ANI (@ANI) August 23, 2023
ਇਹ ਵੀ ਪੜ੍ਹੋ: Taliban: ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਾਰੇ ਗਏ ਅਫਗਾਨਿਸਤਾਨ ਦੇ ਇੰਨੇ ਸਾਬਕਾ ਫੌਜੀ ਅਧਿਕਾਰੀ, UN ਦੀ ਰਿਪੋਰਟ 'ਚ ਹੋਇਆ ਖਤਰਨਾਕ ਖੁਲਾਸਾ
ਚੰਦਰਯਾਨ-3 ਕਿਸ ਰਸਤੇ ਚੰਦਰਮਾ ਤੱਕ ਪਹੁੰਚਿਆ?
ਤੁਹਾਨੂੰ ਦੱਸ ਦਈਏ ਕਿ ਚੰਦਰਯਾਨ-3 ਨੂੰ ਇਸ ਸਾਲ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਖੋਜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਇਹ ਪੁਲਾੜ ਯਾਨ ਮਾਰਕ-3 ਰਾਹੀਂ ਧਰਤੀ ਦੇ ਪੰਧ 'ਤੇ ਪਹੁੰਚਿਆ। ਇਸ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਬਰਨ ਪ੍ਰਕਿਰਿਆ ਦੇ ਜ਼ਰੀਏ ਪੁਲਾੜ ਯਾਨ ਨੂੰ ਚੰਦਰਮਾ ਦੇ ਪੰਧ 'ਤੇ ਸ਼ਿਫਟ ਕੀਤਾ।
ਕਿੰਨਾ ਦਿਨ ਚੱਲੇਗਾ ਇਸਰੋ ਦਾ ਮੂਨ ਮਿਸ਼ਨ?
ਚੰਦਰਯਾਨ-3 ਚੰਦਰਮਾ 'ਤੇ 14 ਦਿਨ ਕੰਮ ਕਰੇਗਾ। ਇਸ ਦੌਰਾਨ ਇਸਰੋ ਦੇ ਵਿਗਿਆਨੀ ਚੰਦਰਮਾ 'ਤੇ ਪਾਣੀ ਦੀ ਖੋਜ ਦੇ ਨਾਲ-ਨਾਲ ਖਣਿਜਾਂ ਬਾਰੇ ਵੀ ਜਾਣਕਾਰੀ ਹਾਸਲ ਕਰਨਗੇ। ਇਸ ਤੋਂ ਇਲਾਵਾ ਉਹ ਭੂਚਾਲ, ਗਰਮੀ ਅਤੇ ਚੰਦਰਮਾ ਦੀ ਮਿੱਟੀ ਦਾ ਅਧਿਐਨ ਵੀ ਕਰਨਗੇ।
ਇਹ ਵੀ ਪੜ੍ਹੋ: Chandrayaan 3 Landing: '...ਦੇਸ਼ ਲਈ ਮਾਣ ਵਾਲੀ ਗੱਲ ਹੈ', ਚੰਦਰਮਾ ‘ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪੀਐਮ ਮੋਦੀ ਦਾ ਪਹਿਲਾ ਬਿਆਨ