(Source: ECI/ABP News/ABP Majha)
Jammu Kashmir: ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਹਮਲਾ, 5 ਲੋਕ ਜ਼ਖਮੀ
ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਕਿ ਬਾਂਦੀਪੋਰਾ ਦੇ ਸੱਬਲ ਇਲਾਕੇ ‘ਚ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ। ਇਸ ਘਟਨਾ ‘ਚ ਕੁਝ ਲੋਕ ਜ਼ਖਮੀ ਹੋਏ ਹਨ।
Jammu Kashmir Terror Attack: ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲੇ ‘ਚ ਮੰਗਲ਼ਵਾਰ ਗ੍ਰੇਨੇਡ ਹਮਲੇ ‘ਚ ਕਰੀਬ 6 ਨਾਗਰਿਕ ਜਖਮੀ ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, ‘ਅੱਤਵਾਦੀਆਂ ਨੇ ਸੰਬਲ ਬੱਸ ਅੱਡੇ ਦੇ ਕੋਲ ਸਵੇਰੇ-ਸਵੇਰੇ ਕਰੀਬ 10 ਵੱਜ ਕੇ 20 ਮਿੰਟ ‘ਤੇ ਫੌਜ ਦੇ ਇਕ ਕਾਫ਼ਲੇ ‘ਤੇ ਗ੍ਰੇਨੇਡ ਸੁੱਟਿਆ। ਉਨਾਂ ਦਾ ਨਿਸ਼ਾਨਾ ਖੁੰਝ ਗਿਆ ਤੇ ਗ੍ਰੇਨੇਡ ਸੜਕ ਕਿਨਾਰੇ ਹੀ ਫਟ ਗਿਆ।
ਉਨਾਂ ਦੱਸਿਆ ਕਿ ਜ਼ਖਮੀਆਂ ਨੂੰ ਇਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਕਿ ਬਾਂਦੀਪੋਰਾ ਦੇ ਸੱਬਲ ਇਲਾਕੇ ‘ਚ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ। ਇਸ ਘਟਨਾ ‘ਚ ਕੁਝ ਲੋਕ ਜ਼ਖਮੀ ਹੋਏ ਹਨ।
A few civilians were injured when terrorists lobbed a grenade in the Sumbal bridge area of Bandipora today; Details awaited: Jammu and Kashmir Police pic.twitter.com/Nqqmf88c6d
— ANI (@ANI) October 26, 2021
ਸੋਮਵਾਰ ਸੀਆਰਪੀਐਫ ਕੈਂਪ ‘ਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਤਵਾਦ ਨੂੰ ਲੈਕੇ ਨਰੇਂਦਰ ਮੋਦੀ ਸਰਕਾਰ ਦੀ ਜੀਰੋ ਟੌਲਰੈਂਸ ਦੀ ਨੀਤੀ ਹੈ। ਅਸੀਂ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਕਰਨ ਵਾਲੇ ਨਹੀਂ। ਗ੍ਰਹਿ ਮੰਤਰੀ ਨੇ ਅੱਤਵਾਦੀਆਂ ਨੂੰ ਕਰਾਰ ਜਵਾਬ ਦੇਣ ‘ਤੇ ਜਵਾਨਾਂ ਦੇ ਮਨੋਬਲ ਨੂੰ ਵਧਾਉਣ ਲਈ ਉਸ ਪੁਲਵਾਮਾ ਸੀਆਰਪੀਐਫ ਕੈਂਪ ‘ਚ ਰਾਤ ਬਿਤਾਈ। ਜਿੱਥੋਂ ਦੇ 40 ਸੀਆਰਪੀਐਫ ਜਵਾਨ 2019 ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਏ ਸਨ। ਏਨਾ ਹੀ ਨਹੀਂ ਉਂਨਾਂ ਸ੍ਰੀਨਗਰ ਤੋਂ ਪੁਲਵਾਮਾ ਦੇ ਲੇਤਪੁਰਾ ਸੀਆਰਪੀਐਫ ਕੈਂਪ ਦਾ ਕਰੀਬ 20 ਕਿੱਲੋਮੀਟਰ ਦਾ ਸਫਰ ਸੜਕ ਮਾਰਗ ਨਾਲ ਤੈਅ ਕੀਤਾ। ਜੋ ਦਹਿਸ਼ਤਗਰਦੀ ਨੂੰ ਸਿੱਧਾ ਸੰਦੇਸ਼ ਸੀ।
ਅਮਿਤ ਸ਼ਾਹ ਨੇ ਜਵਾਨਾਂ ਦੇ ਨਾਲ ਬਿਠਾ ਕੇ ਕੀਤਾ ਭੋਜਨ
ਅਮਿਤ ਸ਼ਾਹ ਨੇ ਜਵਾਨਾਂ ਦੇ ਨਾਲ ਨਾ ਸਿਰਫ ਗੱਲ ਹੈ ਕਿ ਬਲਕਿ ਉਂਨਾਂ ਦੇ ਨਾਲ ਬੈਠ ਕੇ ਭੋਜਨ ਵੀ ਕੀਤਾ। ਇਸ ਦੌਰਾਨ ਉਨਾਂ ਜਵਾਨਾਂ ਦਾ ਮਨੋਬਲ ਵਧਾਇਆ ਤੇ ਉਂਨਾਂ ਦੇ ਹੌਸਲੇ ਲਈ ਉਂਨਾਂ ਨੂੰ ਵਧਾਈ ਦਿੱਤੀ। ਜਵਾਨਾਂ ਨੇ ਵੀ ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਦਾ ਇਕ ਯਾਦਗਾਰ ਪਲ ਦੇ ਰੂਪ ‘ਚ ਲਿਆ। ਜਵਾਨਾਂ ਨੇ ਕਿਹਾ ਕਿ ਇਸ ਤਰਾਂ ਨਾਲ ਉਨਾਂ ਸਾਡੇ ਵਿੱਚ ਆਉਣਾ ਤੇ ਸਾਥ ‘ਚ ਭੋਜਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਫੈਸਲਾ ਕੀਤਾ ਕਿ ਰਾਤ ਜਵਾਨਾਂ ਦੇ ਨਾਲ ਹੀ ਬਿਤਾਵਾਂਗੇ। ਇਸ ਲਈ ਸੁਰੱਖਿਆ ਦੀ ਪਰਵਾਹ ਕੀਤੇ ਬਿਨਾ ਪੁਲਵਾਮਾ ਸੀਆਰਪੀਐਫ ਕੈਂਪ ‘ਚ ਹੀ ਜਵਾਨਾਂ ਦੇ ਨਾਲ ਰਾਤ ਬਿਤਾਈ। ਦਰਅਸਲ ਗ੍ਰਹਿ ਮੰਤਰੀ ਸ਼ਾਹ ਅੱਤਵਾਦ ਦੇ ਠੇਕੇਦਾਰਾਂ ਨੂੰ ਸਿੱਧਾ ਮੈਸੇਜ ਦੇਣਾ ਚਾਹੁੰਦੇ ਸਨ। ਇਹੀ ਕਾਰਨ ਸੀ ਕਿ ਪਹਿਲਾਂ 20 ਕਿੱਲੋਮੀਟਰ ਦਾ ਸਫਰ ਤੈਅ ਕਰਕੇ ਸੜਕ ਮਾਰਗ ਤੋਂ ਕੈਂਪ ਪਹੁੰਚੇ, ਉੱਥੇ ਰਾਤ ਬਿਤਾਈ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।