ਪੜਚੋਲ ਕਰੋ
ਧਾਰਾ 370 ਹਟਣ ਪਿੱਛੋਂ ਸਭ ਤੋਂ ਵੱਡਾ ਹਮਲਾ, 5 ਗੈਰ ਕਸ਼ਮੀਰੀ ਮਜ਼ਦੂਰਾਂ ਦਾ ਕਤਲ
ਜੰਮੂ ਕਸ਼ਮੀਰ ਵਿੱਚ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦੀ ਫੇਰੀ ਦੌਰਾਨ ਇਕ ਵਾਰ ਗੈਰ-ਕਸ਼ਮੀਰੀ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਮੰਗਲਵਾਰ ਨੂੰ ਕੁਲਗਾਮ ਜ਼ਿਲ੍ਹੇ ਵਿੱਚ ਪੰਜ ਮਜ਼ਦੂਰਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਵਿਚ ਇਕ ਵਰਕਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦੀ ਫੇਰੀ ਦੌਰਾਨ ਇਕ ਵਾਰ ਗੈਰ-ਕਸ਼ਮੀਰੀ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਮੰਗਲਵਾਰ ਨੂੰ ਕੁਲਗਾਮ ਜ਼ਿਲ੍ਹੇ ਵਿੱਚ ਪੰਜ ਮਜ਼ਦੂਰਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਵਿਚ ਇਕ ਵਰਕਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸਾਰੇ ਮਾਰੇ ਗਏ ਲੋਕ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੇ ਨਾਮ ਸ਼ੇਖ ਕਮਰੂਦੀਨ, ਸ਼ੇਖ ਐਮਡੀ ਰਫੀਕ, ਸ਼ੇਖ ਮਰਸੂਲਿਨ, ਸ਼ੇਖ ਨਿਜ਼ਾਮੂਦੀਨ ਤੇ ਮੁਹੰਮਦ ਰਫੀਕ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਜ਼ਦੂਰਾਂ ਦੀ ਹੱਤਿਆ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, 'ਅਸੀਂ ਕਸ਼ਮੀਰ ਵਿੱਚ ਹੋਏ ਬੇਰਹਿਮ ਕਤਲੇਆਮ ਤੋਂ ਹੈਰਾਨ ਤੇ ਦੁਖੀ ਹਾਂ। ਮੁਰਸ਼ੀਦਾਬਾਦ ਦੇ ਪੰਜ ਮਜ਼ਦੂਰਾਂ ਦੀ ਜਾਨ ਚਲੀ ਗਈ। ਸਾਡੇ ਸ਼ਬਦ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਦੁੱਖ ਨੂੰ ਦੂਰ ਨਹੀਂ ਕਰਨਗੇ। ਇਸ ਦੁਖੀ ਸਮੇਂ ਵਿੱਚ ਪਰਿਵਾਰ ਨੂੰ ਹਰ ਤਰਾਂ ਦੀ ਮਦਦ ਦਿੱਤੀ ਜਾਏਗੀ।
ਹਮਲੇ ਵਿਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਲਈ ਫੌਜ ਤੇ ਜੰਮੂ ਕਸ਼ਮੀਰ ਪੁਲਿਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। 5 ਅਗਸਤ ਨੂੰ, ਮੋਦੀ ਸਰਕਾਰ ਨੇ ਧਾਰਾ 370 ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਕੇਂਦਰ ਦੇ ਫੈਸਲੇ ਤੋਂ ਲੈ ਕੇ ਅੱਤਵਾਦੀ ਟਰੱਕਾਂ ਤੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਖ਼ਾਸਕਰ ਉਨ੍ਹਾਂ ਜਿਹੜੇ ਕਸ਼ਮੀਰ ਤੋਂ ਬਾਹਰ ਵਾਦੀ ਵਿੱਚ ਆਏ ਹੋਏ ਹਨ।We are shocked and deeply saddened at the brutal killings in Kashmir. Five workers from Murshidabad lost their lives. Words will not take away the grief of the families of the deceased. All help will be extended to the families in this tragic situation
— Mamata Banerjee (@MamataOfficial) October 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















