ਸ਼੍ਰੀਨਗਰ ਤੋਂ ਦਿੱਲੀ ਜਾ ਰਹੇ ਜਹਾਜ਼ 'ਚ ਬੰਬ ਹੋਣ ਦੀ ਸੂਚਨਾ, ਫਲਾਈਟ ਰੋਕੀ
Srinagar to Delhi Flight : ਸ਼੍ਰੀਨਗਰ ਹਵਾਈ ਅੱਡੇ ਨੇ ਰੋਜ਼ਾਨਾ ਸਭ ਤੋਂ ਵੱਧ ਆਮਦ ਦਾ ਰਿਕਾਰਡ ਬਣਾਇਆ ਹੈ। ਅਧਿਕਾਰੀਆਂ ਮੁਤਾਬਕ 12 ਅਪ੍ਰੈਲ ਨੂੰ 15 ਹਜ਼ਾਰ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਦੇਖੀ ਗਈ ਸੀ।
Srinagar to Delhi Flight : ਏਅਰ ਕੰਪਨੀ ਦਾ ਇਕ ਜਹਾਜ਼ ਦਿੱਲੀ ਤੋਂ ਸ੍ਰੀਨਗਰ ਲਈ ਰਵਾਨਾ ਹੋਣ ਵਾਲਾ ਸੀ ਪਰ ਉਸ 'ਚ ਬੰਬ ਹੋਣ ਸਬੰਧੀ ਫ਼ੋਨ ਮਿਲਣ ਤੋਂ ਬਾਅਦ ਸ੍ਰੀਨਗਰ 'ਚ ਹੀ ਰੋਕ ਕੇ ਤਲਾਸ਼ੀ ਲਈ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਜਹਾਜ਼ ਦੀ ਪੂਰੀ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਗੋਏਅਰ ਦੀ ਉਡਾਣ ਦਿੱਲੀ ਪਰਤਣ ਵਾਲੀ ਸੀ ਪਰ ਫੋਨ ਕਾਲ ਮਿਲਣ 'ਤੇ ਉਸ ਨੂੰ ਸ਼੍ਰੀਨਗਰ ਹਵਾਈ ਅੱਡੇ 'ਤੇ ਰੋਕ ਦਿੱਤਾ ਗਿਆ। ਉਸ ਨੇ ਦੱਸਿਆ ਕਿ ਇਕ ਹੋਰ ਪ੍ਰਾਈਵੇਟ ਏਅਰਲਾਈਨ ਦੇ ਮੈਨੇਜਰ ਨੂੰ ਜਹਾਜ਼ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਕਾਲ ਦਿੱਲੀ ਤੋਂ ਕੀਤੀ ਗਈ ਸੀ ਅਤੇ ਉਦੋਂ ਤੋਂ ਉਹ ਨੰਬਰ ਬੰਦ ਹੈ। ਕੁਮਾਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਵਾਈ ਅੱਡੇ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।
ਗਰਮੀਆਂ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ
ਦੱਸ ਦੇਈਏ ਕਿ ਗਰਮੀਆਂ ਦੇ ਦਿਨਾਂ 'ਚ ਜਿਵੇਂ ਹੀ ਤਾਪਮਾਨ ਵਧਦਾ ਹੈ ਤਾਂ ਇਸ ਤੋਂ ਰਾਹਤ ਪਾਉਣ ਲਈ ਵੱਡੀ ਗਿਣਤੀ 'ਚ ਸੈਲਾਨੀ ਸ਼੍ਰੀਨਗਰ ਦਾ ਰੁਖ ਕਰਦੇ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 12 ਅਪ੍ਰੈਲ ਨੂੰ ਸ਼੍ਰੀਨਗਰ ਹਵਾਈ ਅੱਡੇ ਨੇ ਰੋਜ਼ਾਨਾ ਸਭ ਤੋਂ ਵੱਧ ਆਮਦ ਦਾ ਰਿਕਾਰਡ ਬਣਾਇਆ ਹੈ। ਅਧਿਕਾਰੀਆਂ ਮੁਤਾਬਕ 12 ਅਪ੍ਰੈਲ ਨੂੰ 15 ਹਜ਼ਾਰ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਦੇਖੀ ਗਈ ਸੀ।