ਅਦਾਲਤ ਦਾ ਹੁਕਮ, ਵਿਆਹ 'ਚ ਜ਼ਬਰਦਸਤੀ ਸੈਕਸ ਨੂੰ ਨਹੀਂ ਕਿਹਾ ਜਾ ਸਕਦਾ ਗੈਰਕਨੂੰਨੀ
ਮੁੰਬਈ ਦੀ ਇੱਕ ਔਰਤ ਨੇ ਆਪਣੇ ਪਤੀ ਖਿਲਾਫ ਜ਼ਬਰਦਸਤੀ ਸੈਕਸ ਕਰਨ ਤੇ ਉਸ ਨੂੰ ਬੀਮਾਰ ਕਰਨ ਲਈ ਕੇਸ ਦਾਇਰ ਕੀਤਾ। ਹੁਣ ਮੁੰਬਈ ਕੋਰਟ ਨੇ ਕਿਹਾ ਹੈ ਕਿ "ਪਤੀ ਹੋਣ ਦੇ ਨਾਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਕੁਝ ਗਲਤ ਕੀਤਾ।"
ਮੁੰਬਈ: ਮੁੰਬਈ ਦੀ ਵਧੀਕ ਸੈਸ਼ਨ ਜੱਜ ਸੰਜਸ਼੍ਰੀ ਜੇ ਘਰਤ ਨੇ ਕਿਹਾ ਕਿ ਇੱਕ ਔਰਤ ਵੱਲੋਂ ਆਪਣੇ ਪਤੀ ਵਿਰੁੱਧ ਉਸ ਦੀ ਮਰਜ਼ੀ ਵਿਰੁੱਧ ਜਬਰਦਸਤੀ ਸੈਕਸ ਕਰਨ ਦਾ ਦੋਸ਼ ਕਿਸੇ ਵੀ ਤਰ੍ਹਾਂ ਕਾਨੂੰਨੀ ਜਾਂਚ ਦਾ ਵਿਸ਼ਾ ਨਹੀਂ। ਜੱਜ ਨੇ ਕਿਹਾ ਕਿ ਪਤੀ ਹੋਣ ਦੇ ਨਾਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਕੁਝ ਗਲਤ ਕੀਤਾ ਹੈ।
ਦਰਅਸਲ, ਇਸਤਗਾਸਾ ਪੱਖ ਮੁਤਾਬਕ ਔਰਤ ਦਾ ਵਿਆਹ ਪਿਛਲੇ ਸਾਲ 22 ਨਵੰਬਰ ਨੂੰ ਹੋਇਆ ਸੀ। ਦਰਜ ਕਰਵਾਈ ਸ਼ਿਕਾਇਤ ਵਿੱਚ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਪਤੀ ਤੇ ਸਹੁਰੇ ਵਾਲਿਆਂ ਨੇ ਉਸ 'ਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਤੰਗ-ਪ੍ਰੇਸ਼ਾਨ ਕਰਨਾ, ਗਾਲ੍ਹਾਂ ਕੱਢਣੀਆਂ ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਔਰਤ ਨੇ ਦੋਸ਼ ਲਾਇਆ ਕਿ ਵਿਆਹ ਦੇ ਇੱਕ ਮਹੀਨੇ ਬਾਅਦ ਪਤੀ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨਾਲ ਸਰੀਰਕ ਸਬੰਧ ਬਣਾਏ।
ਆਪਣੇ ਬਿਆਨ ਵਿੱਚ ਔਰਤ ਨੇ ਕਿਹਾ ਕਿ 2 ਜਨਵਰੀ ਨੂੰ ਇਹ ਜੋੜਾ ਮੁੰਬਈ ਦੇ ਨੇੜੇ ਇੱਕ ਪਹਾੜੀ ਸਟੇਸ਼ਨ ਮਹਾਬਲੇਸ਼ਵਰ ਗਿਆ ਸੀ, ਜਿੱਥੇ ਉਸ ਦੇ ਪਤੀ ਨੇ ਫਿਰ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ। ਉਸ ਤੋਂ ਬਾਅਦ ਔਰਤ ਨੇ ਦੋਸ਼ ਲਾਇਆ ਹੈ ਕਿ ਉਹ ਬਿਮਾਰ ਮਹਿਸੂਸ ਕਰਨ ਲੱਗੀ ਤੇ ਡਾਕਟਰ ਕੋਲ ਗਈ। ਜਾਂਚ ਦੇ ਬਾਅਦ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਕਮਰ ਦੇ ਹੇਠਲੇ ਹਿੱਸੇ ਵਿੱਚ ਅਧਰੰਗ ਹੋ ਗਿਆ ਹੈ।
ਇਸ ਤੋਂ ਬਾਅਦ ਔਰਤ ਨੇ ਆਪਣੇ ਪਤੀ ਤੇ ਹੋਰਾਂ ਖਿਲਾਫ ਮੁੰਬਈ ਵਿੱਚ ਐਫਆਈਆਰ ਦਰਜ ਕਰਵਾਈ। ਉਸ ਦੇ ਪਤੀ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲੈ ਕੇ ਅਦਾਲਤ ਵਿੱਚ ਪਹੁੰਚ ਕੀਤੀ। ਸੁਣਵਾਈ ਦੌਰਾਨ ਪਤੀ ਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਝੂਠੇ ਫਸਾਇਆ ਜਾ ਰਿਹਾ ਹੈ। ਅਸੀਂ ਕਦੇ ਵੀ ਦਾਜ ਦੀ ਮੰਗ ਨਹੀਂ ਕੀਤੀ।
ਉਸ ਨੇ ਅਦਾਲਤ ਨੂੰ ਦੱਸਿਆ ਕਿ ਪਤੀ ਨੇ ਔਰਤ ਵਿਰੁੱਧ ਕੇਸ ਵੀ ਦਾਇਰ ਕੀਤਾ ਸੀ ਤੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਉਹ ਰਤਨਾਗਿਰੀ ਵਿੱਚ ਰਹਿੰਦੇ ਸੀ ਤੇ ਇਹ ਜੋੜਾ ਸਿਰਫ ਦੋ ਦਿਨਾਂ ਲਈ ਉਨ੍ਹਾਂ ਨਾਲ ਰਹਿਣ ਆਇਆ ਸੀ। ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਦੱਸਿਆ ਕਿ ਉਹ ਗਰਭਵਤੀ ਸੀ।
ਇਸਤਗਾਸਾ ਪੱਖ ਨੇ ਮੁਲਜ਼ਮਾਂ ਨੂੰ ਦਿੱਤੀ ਜਾ ਰਹੀ ਅਗਾਊਂ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ। ਹਾਲਾਂਕਿ ਜੱਜ ਨੇ ਕਿਹਾ ਕਿ ਔਰਤ ਨੇ ਦਾਜ ਦੀ ਮੰਗ ਖਿਲਾਫ ਸ਼ਿਕਾਇਤ ਕੀਤੀ ਸੀ, ਉਸ ਨੇ ਇਹ ਨਹੀਂ ਦੱਸਿਆ ਕਿ ਮੰਗ ਕਿੰਨੀ ਸੀ।
ਅੱਗੇ, ਜੱਜ ਨੇ ਕਿਹਾ ਕਿ ਜ਼ਬਰਦਸਤੀ ਸੈਕਸ ਦੇ ਮੁੱਦੇ ਦਾ ਕੋਈ ਕਾਨੂੰਨੀ ਅਧਾਰ ਨਹੀਂ। ਜੱਜ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਹ ਮੁਟਿਆਰ ਅਧਰੰਗ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ, ਬਿਨੈਕਾਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਪਤੀ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਪ੍ਰਕਿਰਤੀ ਦੇ ਮੱਦੇਨਜ਼ਰ ਹਿਰਾਸਤ ਵਿੱਚ ਪੁੱਛਗਿੱਛ ਦੀ ਲੋੜ ਨਹੀਂ ਹੈ,. ਜਦੋਂ ਪਤੀ ਜਾਂਚ ਦੌਰਾਨ ਸਹਿਯੋਗ ਕਰਨ ਲਈ ਤਿਆਰ ਹੋਵੇ।
ਇਹ ਵੀ ਪੜ੍ਹੋ: Canada Student Visa: ਆਖ਼ਰ ਕੈਨੇਡਾ ਹੁਣ ਕਿਉਂ ਕਰ ਰਿਹਾ ਭਾਰਤ ਦੀਆਂ ਸਟੂਡੈਂਟ ਵੀਜ਼ਾ ਅਰਜ਼ੀਆਂ ਰੱਦ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904