ਪੜਚੋਲ ਕਰੋ

IAF Helicopter Crash: ਹੈਲੀਕਾਪਟਰ ਕ੍ਰੈਸ਼ ਹਾਦਸਾ ਜਾਂ ਸਾਜ਼ਿਸ਼? ਸਾਬਕਾ ਬ੍ਰਿਗੇਡੀਅਰ ਸੁਧੀਰ ਸਾਵੰਤ ਨੇ ਜਤਾਇਆ ਸ਼ੱਕ

Sudhir Sawant Statement: ਸਾਬਕਾ ਬ੍ਰਿਗੇਡੀਅਰ ਸੁਧੀਰ ਸਾਵੰਤ ਨੇ ਦੋਸ਼ ਲਾਇਆ ਕਿ ਹੈਲੀਕਾਪਟਰ ਹਾਦਸਾ ਕੋਈ ਹਾਦਸਾ ਨਹੀਂ, ਸਗੋਂ ਇੱਕ ਸਾਜ਼ਿਸ਼ ਸੀ।

Former Brigadier Sudhir Sawant On Helicopter Crash: ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੂਨੂਰ ਵਿੱਚ ਏਅਰ ਫੋਰਸ ਦੇ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਉਸ ਦੀ ਪਤਨੀ ਤੇ 11 ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਹੈਲੀਕਾਪਟਰ 'ਚ 14 ਲੋਕ ਸਵਾਰ ਸੀ, ਜਿਨ੍ਹਾਂ 'ਚੋਂ 13 ਦੀ ਮੌਤ ਹੋ ਗਈ, ਜਦਕਿ ਇੱਕ ਗਰੁੱਪ ਕੈਪਟਨ ਵਰੁਣ ਸਿੰਘ ਫੌਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਸਾਜ਼ਿਸ਼ ਦਾ ਸ਼ੱਕ, NIA ਤੋਂ ਜਾਂਚ ਦੀ ਮੰਗ

ਬੁੱਧਵਾਰ ਨੂੰ ਇਸ ਨੂੰ ਲੈ ਕੇ ਪੂਰੇ ਦੇਸ਼ 'ਚ ਹਲਚਲ ਮਚ ਗਈ। ਇਸ ਦੌਰਾਨ ਹੁਣ ਇਸ ਘਟਨਾ ਵਿੱਚ ਸਾਜ਼ਿਸ਼ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਸਾਬਕਾ ਬ੍ਰਿਗੇਡੀਅਰ ਸੁਧੀਰ ਸਾਵੰਤ ਨੇ ਹੈਲੀਕਾਪਟਰ ਹਾਦਸੇ ਦੇ ਮਾਮਲੇ 'ਚ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਾਦਸਾ ਨਹੀਂ ਸਗੋਂ ਸਾਜ਼ਿਸ਼ ਹੈ। ਇਸ ਦੇ ਪਿੱਛੇ ਐਲਟੀਟੀ ਦੇ ਸਲੀਪਰ ਸੈੱਲ ਹੋ ਸਕਦੇ ਹਨ ਕਿਉਂਕਿ ਜਿਸ ਖੇਤਰ ਵਿੱਚ ਇਹ ਹਾਦਸਾ ਹੋਇਆ ਹੈ, ਉਹ ਐਲਟੀਟੀ ਦਾ ਹੀ ਖੇਤਰ ਹੈ। ਸਾਬਕਾ ਬ੍ਰਿਗੇਡੀਅਰ ਸੁਧੀਰ ਸਾਵੰਤ ਨੇ ਇਸ ਘਟਨਾ ਦੀ ਐਨਆਈਏ ਤੋਂ ਜਾਂਚ ਦੀ ਮੰਗ ਕੀਤੀ ਹੈ।

ਹਵਾਈ ਸੈਨਾ ਨੇ ਦਿੱਤੇ ਜਾਂਚ ਦੇ ਹੁਕਮ

ਹਵਾਈ ਸੈਨਾ ਨੇ ਹਾਦਸੇ ਤੋਂ ਤੁਰੰਤ ਬਾਅਦ ਜਾਂਚ ਦੇ ਹੁਕਮ ਦੇ ਦਿੱਤੇ। ਹੁਣ ਹਵਾਈ ਸੈਨਾ ਆਪਣੇ ਪੱਧਰ 'ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਇਹ ਹਾਦਸਾ ਕਿਵੇਂ ਵਾਪਰਿਆ ਤੇ ਕੀ ਇਸ ਪਿੱਛੇ ਕੋਈ ਸਾਜ਼ਿਸ਼ ਹੈ, ਇਸ ਬਾਰੇ ਹਵਾਈ ਸੈਨਾ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ।

ਦੱਸ ਦੇਈਏ ਕਿ ਜਨਰਲ ਬਿਪਿਨ ਰਾਵਤ ਵੈਲਿੰਗਟਨ (ਨੀਲਗਿਰੀ ਹਿਲਸ) ਸਥਿਤ ਡਿਫੈਂਸ ਸਰਵਿਸਿਜ਼ ਸਟਾਫ ਕਾਲਜ (ਡੀਐਸਐਸਸੀ) ਜਾ ਰਹੇ ਸੀ, ਜਦੋਂ ਇਹ ਹਾਦਸਾ ਵਾਪਰਿਆ, ਜਿੱਥੇ ਉਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਵਾਲੇ ਸੀ।

Mi-17V5 'ਚ ਸਵਾਰ ਸੀ ਰਾਵਤ

ਜਨਰਲ ਬਿਪਿਨ ਰਾਵਤ ਹਵਾਈ ਸੈਨਾ ਦੇ Mi-17V5 ਹੈਲੀਕਾਪਟਰ ਵਿੱਚ ਸਵਾਰ ਸੀ ਜੋ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਸੀ। ਹਵਾਈ ਸੈਨਾ ਵੱਲੋਂ ਦੱਸਿਆ ਗਿਆ ਕਿ ਡੀਐਸਐਸਸੀ ਦੇ ਡਾਇਰੈਕਟਿੰਗ ਸਟਾਫ਼ ਗਰੁੱਪ ਕੈਪਟਨ ਵਰੁਣ ਸਿੰਘ ਐਸਸੀ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਹਨ ਤੇ ਇਸ ਸਮੇਂ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ।

ਹਵਾਈ ਸੈਨਾ ਨੇ ਟਵੀਟ ਕੀਤਾ, "ਬਹੁਤ ਅਫਸੋਸ ਨਾਲ ਪੁਸ਼ਟੀ ਕੀਤੀ ਜਾਂਦੀ ਹੈ ਕਿ ਹੈਲੀਕਾਪਟਰ ਵਿੱਚ ਸਵਾਰ ਜਨਰਲ ਬਿਪਿਨ ਰਾਵਤ, ਮਧੁਲਿਕਾ ਰਾਵਤ ਤੇ 11 ਹੋਰ ਲੋਕਾਂ ਦੀ ਮੰਦਭਾਗੀ ਦੁਰਘਟਨਾ ਵਿੱਚ ਮੌਤ ਹੋ ਗਈ ਹੈ।"

ਇਹ ਵੀ ਪੜ੍ਹੋ: Car Discount Offer: ਨਿਸਾਨ ਦੀ ਇਸ SUV 'ਤੇ ਮਿਲ ਰਹੇ 1,00,000 ਰੁਪਏ ਦੇ ਲਾਭ, ਜਾਣੋ ਵਧੇਰੇ ਜਾਣਕਾਰੀ

ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਟਾਪ ਹੈਡਲਾਈਨ

ED Raid: ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
Big News: ਵੱਡੀ ਵਾਰਦਾਤ, ASI ਅਜਿਹੀ ਕਰਤੂਤ ਕਰਦੇ ਕਾਬੂ, ਫਿਰ 4 ਲੋਕਾਂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 1 ਦੀ ਮੌਤ; ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ, ASI ਅਜਿਹੀ ਕਰਤੂਤ ਕਰਦੇ ਕਾਬੂ, ਫਿਰ 4 ਲੋਕਾਂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 1 ਦੀ ਮੌਤ; ਜਾਣੋ ਪੂਰਾ ਮਾਮਲਾ...
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Cyclone Murasu: ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...
ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
Embed widget