G20 ਤੋਂ ਪਹਿਲਾਂ ਮਨਮੋਹਨ ਸਿੰਘ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ਼, ਕਿਹਾ-ਭਵਿੱਖ ਲਈ ਚਿੰਤਾਂ ਤੋਂ ਜ਼ਿਆਦਾਂ ਉਮੀਦਾਂ
Manmohan Singh Interview: ਮਨਮੋਹਨ ਸਿੰਘ ਨੇ ਕਿਹਾ ਕਿ ਉਹ ਦੇਸ਼ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਹੋਣ ਤੋਂ ਜ਼ਿਆਦਾ ਖ਼ੁਸ਼ ਹਨ।
G20: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਦੇ ਮੱਦੇਨਜ਼ਰ ਨਵੀਂ ਵਿਸ਼ਵ ਵਿਵਸਥਾ ਨੂੰ ਲੈ ਕੇ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸ਼ਾਂਤੀ ਦੀ ਅਪੀਲ ਕਰਦੇ ਹੋਏ ਆਪਣੀ ਪ੍ਰਭੂਸੱਤਾ ਤੇ ਆਰਥਿਕ ਹਿੱਤਾਂ ਨੂੰ ਸਹੀ ਸਥਾਨ ਉੱਤੇ ਰੱਖਕੇ ਸਹੀ ਕੰਮ ਕੀਤਾ ਹੈ।
ਜੀ20 ਸੰਮੇਲਨ ਤੋਂ ਪਹਿਲਾਂ ਦ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਰੂਸ-ਯੂਕਰੇਨ ਯੁੱਧ, ਕੌਮਾਂਤਰੀ ਪੱਧਰ ਉੱਤੇ ਭਾਰਤ ਦੀ ਭੂਮੀਕਾ ਤੇ ਚੀਨ ਦੇ ਨਾਲ ਸੀਮਾ ਵਿਵਾਦ ਉੱਤੇ ਵੀ ਗੱਲ ਕੀਤੀ। ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਮਨਮੋਹਨ ਸਿੰਘ ਨੇ ਕਿਹਾ ਕਿ ਜਦੋਂ ਦੋ ਜਾਂ ਉਸ ਤੋਂ ਜ਼ਿਆਦਾ ਦੇਸ਼ਾਂ ਵਿੱਚ ਤਣਾਅ ਹੁੰਦਾ ਹੈ ਤਾਂ ਦੂਜੇ ਦੇਸ਼ਾਂ ਵਿੱਚ ਇੱਕ ਪਾਸਾ ਚੁਣਨ ਦਾ ਦਬਾਅ ਬਣ ਜਾਂਦਾ ਹੈ। ਉਨ੍ਹਾਂ ਕਿਹਾ, ਮੈਨੂੰ ਲਗਦਾ ਹੈ ਕਿ ਸ਼ਾਂਤੀ ਦੀ ਅਪੀਲ ਕਰਕੇ ਭਾਰਤ ਨੇ ਵਧੀਆ ਤਰੀਕੇ ਨਾਲ ਆਪਣੀ ਪ੍ਰਭੂਸਤਾ ਤੇ ਆਰਥਿਕ ਹਿੱਤਾਂ ਨੂੰ ਪਹਿਲ ਦੇ ਕੇ ਸਹੀ ਕੰਮ ਕੀਤਾ ਹੈ'। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਸੰਘਰਸ਼ ਦੌਰਾਨ ਤੇ ਚੀਨ ਤੇ ਹੋਰ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਦੌਰਾਨ ਵਿਸ਼ਵ ਪੱਧਰ ਉੱਤੇ ਬਹੁਤ ਬਦਲਾਅ ਆ ਚੁੱਕਿਆ ਹੈ। ਇਸ ਨਵੀਂ ਵਿਵਸਥਾ ਵਿੱਚ ਭਾਰਤ ਨੇ ਅਹਿਮ ਯੋਗਦਾਨ ਪਾਇਆ ਹੈ ਤੇ ਅੱਜ ਵਿਸ਼ਵ ਵੱਧਰ ਉੱਤੇ ਭਾਰਤ ਦਾ ਮਾਣ ਵਧਿਆ ਹੈ।
ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਪੀਐਮ ਦੇ ਦਾਅਵੇ ਬਾਰੇ ਕੀ ਕਿਹਾ ?
2047 ਤੱਕ ਦੇਸ਼ ਨੂੰ ਤੀਜੀ ਵੱਡੀ ਅਰਥਵਿਵਸਥਾ ਬਣਾਉਣ ਦੇ ਪੀਐਮ ਮੋਦੀ ਦੇ ਦਾਅਵੇ ਉੱਤੇ ਮਨਮੋਹਨ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਅਰਥਵਿਵਸਥਾ ਦਾ ਪਾਵਰ ਹਾਊਸ ਹੋਵੇਗਾ। ਉਨ੍ਹਾ ਆਪਣੇ ਇੱਕ ਆਰਟੀਕਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਦਲਦੇ ਹੋਏ ਗਲੋਬਲ ਆਰਡਰ ਵਿੱਚ ਭਾਰਤ ਇੱਕ ਵਿਲੱਖਣ ਆਰਥਿਕ ਅਵਸਰ ਦੇ ਸਿਖਰ 'ਤੇ ਖੜ੍ਹਾ ਹੈ। ਇਸ ਕੋਲ ਇੱਕ ਵੱਡਾ ਬਾਜ਼ਾਰ ਹੈ ਅਤੇ ਉਹ ਕੁਦਰਤੀ ਸਾਧਨਾਂ ਦੇ ਜ਼ਰੀਏ ਉਤਪਾਦਨ ਤੇ ਨਿਰਮਾਣ ਕਰਕੇ ਆਉਣ ਵਾਲੇ ਦਹਾਕਿਆਂ ਵਿੱਚ ਦੁਨੀਆ ਵਿੱਚ ਅਰਥ ਵਿਵਸਥਾ ਦਾ ਪਾਵਰ ਹਾਊਸ ਹੋਵੇਗਾ।
ਦੇਸ਼ ਦੇ ਭਵਿੱਖ ਨੂੰ ਲੈ ਕੇ ਚਿੰਤਾ ਤੋਂ ਜ਼ਿਆਦਾ ਆਸ
ਮਨਮੋਹਨ ਸਿੰਘ ਨੇ ਕਿਹਾ, ਭਰਤ ਦੇ ਭਵਿੱਖ ਨੂੰ ਲੈ ਕੇ ਮੈਨੂੰ ਚਿੰਤਾ ਤੋਂ ਜ਼ਿਆਦਾ ਉਮੀਦਾਂ ਹਨ, ਪਰ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਭਾਰਤੀ ਸਮਾਜ ਵਿੱਚ ਮਾਹੌਲ ਕਿੰਨਾ ਸੁਹਿਰਦ ਹੈ ਕਿਉਂਕਿ ਇਹ ਸਹੀ ਵਿਕਾਸ ਦੀ ਸਭ ਤੋਂ ਮਹੱਤਵਪੂਰਨ ਨੀਂਹ ਹੈ। ਭਾਰਤ ਕਿੱਥੇ ਖੜ੍ਹਾ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ ਇਸਦਾ ਮੁੱਦਾ ਬਣਨਾ ਵੀ ਜ਼ਰੂਰੀ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਕੂਟਨੀਤੀ ਅਤੇ ਵਿਦੇਸ਼ ਨੀਤੀ ਦਾ ਨਿੱਜੀ ਰਾਜਨੀਤੀ ਜਾਂ ਪਾਰਟੀ ਲਈ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਚੀਨ ਸੀਮਾਂ ਵਿਵਾਦ ਉੱਤੇ ਜ਼ਰੂਰੀ ਕਦਮ ਚੁੱਕਣ ਪੀਐਮ ਮੋਦੀ
ਭਾਰਤ-ਚੀਨ ਸਰਹੱਦ ਮੁੱਦੇ ਉੱਤੇ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜੀ20 ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਨਾਲ ਰਿਸ਼ਤੇ ਵਿੱਚ ਸੁਧਾਰ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਕਰਨਾ ਚਾਹੀਦਾ ਹੈ ਇਸ ਉੱਤੇ ਮੇਰਾ ਬੋਲਣ ਠੀਕ ਨਹੀਂ ਹੈ, ਮੈਨੂੰ ਭਰੋਸਾ ਹੈ ਕਿ ਪ੍ਰਧਾਨ ਮੰਤੀਰ ਇਸ ਨੂੰ ਲੈ ਕੇ ਸਹੀ ਕਦਮ ਜ਼ਰੂਰ ਚੁੱਕਣਗੇ।