ਪੜਚੋਲ ਕਰੋ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਰੁਜ਼ਗਾਰ ਬਾਰੇ ਸਾਬਕਾ ਪ੍ਰਧਾਨ ਮੰਤਰੀ Manmohan Singh ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਤੁਹਾਨੂੰ ਅਜਿਹੀ ਸਰਕਾਰ ਨੂੰ ਵੋਟ ਦੇਣਾ ਚਾਹੀਦਾ ਹੈ ਜੋ ਸੰਵਿਧਾਨ ਅਤੇ ਲੋਕਤੰਤਰ ਦੇ ਸਿਧਾਂਤਾਂ ਦੀ ਪਾਲਣਾ ਕਰੇ।

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਿਆ। ਮਨਮੋਹਨ ਸਿੰਘ ਲਗਪਗ ਤਿੰਨ ਦਹਾਕਿਆਂ ਤੋਂ ਰਾਜ ਸਭਾ ਵਿਚ ਅਸਾਮ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ 'ਤੇ ਧਰਮ ਅਤੇ ਭਾਸ਼ਾ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ।

ਅਸਾਮ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਰਾਜ ਦੇ ਲੋਕਾਂ ਨੂੰ ਸਭ ਤੋਂ ਵਧੇਰੇ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੀ ‘ਮਹਾਜੋਤ’ (ਮਹਾਂਗਠਜੋੜ) ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਵਿਚ ਕਿਹਾ, “ਅਸਾਮ ਕਈ ਸਾਲਾਂ ਤੋਂ ਮੇਰਾ ਦੂਜਾ ਘਰ ਰਿਹਾ ਹੈ। ਇਹ ਮੇਰੀ ਚੰਗੀ ਕਿਸਮਤ ਸੀ ਕਿ ਮੈਂ 28 ਸਾਲ ਰਾਜ ਸਭਾ ਵਿਚ ਅਸਾਮ ਦੀ ਨੁਮਾਇੰਦਗੀ ਕੀਤੀ। ਮੈਂ ਅਸਾਮ ਦੇ ਲੋਕਾਂ ਦਾ ਉਨ੍ਹਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ। ”

ਮਨਮੋਹਨ ਸਿੰਘ ਨੇ ਕਿਹਾ, “ਅਸਾਮ ਦੇ ਲੋਕਾਂ ਨੇ ਮੈਨੂੰ ਪੰਜ ਸਾਲ ਦੇਸ਼ ਦੇ ਵਿੱਤ ਮੰਤਰੀ ਅਤੇ 10 ਸਾਲ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ .... ਅੱਜ ਸਮਾਂ ਆ ਗਿਆ ਹੈ ਕਿ ਇਸ ਵਿਧਾਨ ਸਭਾ ਚੋਣ 'ਚ ਲੋਕ ਬੁੱਧੀਮਾਨੀ ਨਾਲ ਵੋਟ ਕਰਨ।"

ਸਾਬਕਾ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ, "ਅਸਾਮ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਵਿਦਰੋਹ ਅਤੇ ਅਸ਼ਾਂਤੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਭਾਜਪਾ ਦਾ ਨਾਂ ਬਗੈਰ ਕਿਹਾ,“ ਨੋਟਬੰਦੀ ਅਤੇ ਗਲਤ ਢੰਗ ਨਾਲ ਜੀਐਸਟੀ ਲਾਗੂ ਕਰਨ ਨਾਲ ਅਰਥਚਾਰਾ ਕਮਜ਼ੋਰ ਹੋਇਆ ਹੈ। ਨੌਜਵਾਨ ਰੁਜ਼ਗਾਰ ਲਈ ਚਿੰਤਤ ਹਨ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋਏ ਵਾਧੇ ਤੋਂ ਆਮ ਆਦਮੀ ਪ੍ਰੇਸ਼ਾਨ ਹੈ। ਗਰੀਬ ਹੋਰ ਗਰੀਬ ਹੋ ਰਹੇ ਹਨ। ਕੋਵਿਡ ਦੇ ਸੰਕਟ ਨੇ ਲੋਕਾਂ ਲਈ ਹੋਰ ਵੀ ਮੁਸ਼ਕਲ ਖੜੀ ਕਰ ਦਿੱਤੀ ਹੈ।”

ਇਸ ਦੇ ਨਾਲ ਹੀ ਮਨਮੋਹਨ ਸਿੰਘ ਨੇ ਜਨਤਾ ਨੂੰ ਸੱਦਾ ਦਿੱਤਾ, "ਤੁਹਾਨੂੰ ਅਜਿਹੀ ਸਰਕਾਰ ਨੂੰ ਵੋਟ ਦੇਣੀ ਚਾਹੀਦੀ ਹੈ ਜੋ ਸੰਵਿਧਾਨ ਅਤੇ ਲੋਕਤੰਤਰ ਦੇ ਸਿਧਾਂਤਾਂ ਦੀ ਪਾਲਣਾ ਕਰੇ, ਹਰ ਨਾਗਰਿਕ ਦੀ ਦੇਖਭਾਲ ਕਰੇ ਅਤੇ ਵਿਕਾਸ ਵਿਕਸਤ ਕਰੇ। ਅਸਾਮ ਵਿਚ ਕਾਂਗਰਸ ਉਨ੍ਹਾਂ ਦੀ ਭਾਸ਼ਾ, ਇਤਿਹਾਸ ਅਤੇ ਸਭਿਆਚਾਰ ਦੀ ਰੱਖਿਆ ਅਤੇ ਵਿਕਾਸ ਲਈ ਵਚਨਬੱਧ ਹੈ।”

ਇਸ ਦੇ ਨਾਲ ਹੀ ਉਨ੍ਹਾਂ ਨੇ ਅਸਾਮ ਵਿੱਚ ਸੀਏਏ ਲਾਗੂ ਨਾ ਕਰਨ ਸਮੇਤ ਕਾਂਗਰਸ ਦੇ ਪੰਜ ਵੱਡੇ ਵਾਅਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਦੇ ਹੱਕ ਵਿੱਚ ਵੋਟ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Shehnaaz Gill ਨੇ ਕੈਨੇਡਾ ਦੀਆਂ ਸੜਕਾਂ 'ਤੇ ਇਸ ਗਾਣੇ 'ਤੇ ਕੀਤਾ ਡਾਂਸ, ਸੋਸ਼ਲ ਮੀਡੀਆ 'ਤੇ ਵੀਡੀਓ ਵਾਈਰਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ

Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ

75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?

Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?

ABP Premium

ਵੀਡੀਓਜ਼

Gyani Harpreet Singh | Amritpal Singh | Akali dal | ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਦਾ ਵੱਡਾ ਐਲਾਨInter Caste Marriage Benifits| ਪੰਜਾਬ 'ਚ Inter-Cast ਵਿਆਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੋਵੇਗੀ ਪੈਸੇ ਦੀ ਬਰਸਾਤBig Breaking | Akali Dal | ਅਕਾਲੀ ਦਲ ਨੇ ਕੀਤਾ ਐਲਾਨ ਮਾਘੀ ਮੌਕੇ ਵਿਸ਼ਾਲ ਸਲਾਨਾ ਕਾਨਫਰੰਸ ਕਰੇਗੀ ਅਕਾਲੀ ਦਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ

ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼

Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ

ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ

Embed widget