ਪੜਚੋਲ ਕਰੋ
Advertisement
ਨਾਮਧਾਰੀ ਹਰਵਿੰਦਰ ਸਿੰਘ ਹੰਸਪਾਲ ਨੇ ਲਏ ਆਖਰੀ ਸਾਹ, 86 ਦੀ ਉਮਰ 'ਚ ਹੋਇਆ ਦੇਹਾਂਤ
Harvinder Singh Hanspal: ਉੱਘੇ ਆਗੂ ਨਾਮਧਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਦੇਹਾਂਤ ਹੋ ਗਿਆ ਹੈ, ਜਿਨ੍ਹਾਂ ਦਾ ਅੰਤਿਮ ਸਸਕਾਰ 24 ਦਸੰਬਰ ਨੂੰ ਹੋਵੇਗਾ।
Harvinder Singh Hanspal: ਉੱਘੇ ਆਗੂ ਨਾਮਧਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਦੇਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ ਦਿੱਲੀ ਦੇ ਮੈਕਸ ਹਸਪਤਾਲ ਵਿਚ ਉਹ ਰੂਟੀਨ ਚੈੱਕਅਪ ਲਈ ਗਏ ਸਨ, ਜਿੱਥੇ ਉਨ੍ਹਾਂ ਨੇ ਦਿੱਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਦੇਹਾਂਤ ਹੋ ਗਿਆ। ਦੱਸ ਦਈਏ ਕਿ ਨਾਮਧਾਰੀ ਹਰਵਿੰਦਰ ਹੰਸਪਾਲ ਦਾ ਅੰਤਿਮ ਸਸਕਾਰ 24 ਦਸੰਬਰ ਮੰਗਲਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਵਿਚ ਹੋਵੇਗਾ। ਹੰਸਪਾਲ ਦੇ ਦੇਹਾਂਤ ਨਾਲ ਨਾਮਧਾਰੀ ਸੰਪਰਦਾ ਵਿਚ ਸੋਗ ਦੀ ਲਹਿਰ ਹੈ।
ਦੱਸ ਦਈਏ ਕਿ ਹਰਵਿੰਦਰ ਸਿੰਘ ਹੰਸਪਾਲ ਦਾ ਜਨਮ 4 ਮਈ 1938 ਨੂੰ ਹੋਇਆ। ਉਹ ਇੱਕ ਭਾਰਤੀ ਸਿਆਸਤਦਾਨ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਵਜੋਂ ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਸਨ। ਉਹ 1970 ਤੋਂ ਨਾਮਧਾਰੀ ਦਰਬਾਰ ਅੰਤਰਰਾਸ਼ਟਰੀ ਸੰਸਥਾ ਦੇ ਪ੍ਰਧਾਨ ਵਜੋਂ ਨੁਮਾਇੰਦਗੀ ਕਰਦੇ ਆ ਰਹੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement