ਪੜਚੋਲ ਕਰੋ
Advertisement
ਅਖਿਲੇਸ਼ ਯਾਦਵ ਨੂੰ ਵੱਡਾ ਝਟਕਾ, ਧਰਮ ਸਿੰਘ ਸੈਣੀ ਅੱਜ ਸਪਾ ਛੱਡ ਕੇ ਭਾਜਪਾ 'ਚ ਹੋਣਗੇ ਸ਼ਾਮਲ
Dharam Singh Saini : ਅੱਜ ਪੱਛਮੀ ਯੂਪੀ ਵਿੱਚ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸਹਾਰਨਪੁਰ ਤੋਂ ਸਮਾਜਵਾਦੀ ਪਾਰਟੀ ਦੇ ਮਜ਼ਬੂਤ ਨੇਤਾ ਅਤੇ ਸਾਬਕਾ ਮੰਤਰੀ ਧਰਮ ਸਿੰਘ ਸੈਣੀ ਖਤੌਲੀ 'ਚ ਜਨ ਸਭਾ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋਣਗੇ
Dharam Singh Saini : ਅੱਜ ਪੱਛਮੀ ਯੂਪੀ ਵਿੱਚ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸਹਾਰਨਪੁਰ ਤੋਂ ਸਮਾਜਵਾਦੀ ਪਾਰਟੀ ਦੇ ਮਜ਼ਬੂਤ ਨੇਤਾ ਅਤੇ ਸਾਬਕਾ ਮੰਤਰੀ ਧਰਮ ਸਿੰਘ ਸੈਣੀ ਖਤੌਲੀ 'ਚ ਜਨ ਸਭਾ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋਣਗੇ। ਇਸ ਨੂੰ ਭਾਜਪਾ ਵਿੱਚ ਸੈਣੀ ਦੀ ਘਰ ਵਾਪਸੀ ਕਿਹਾ ਜਾ ਰਿਹਾ ਹੈ।
ਦਰਅਸਲ 'ਚ ਸੈਣੀ ਨੇ ਪਛੜਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਦਾ ਹੱਥਫੜ ਲਿਆ ਸੀ। ਉਸ ਸਮੇਂ ਸੈਣੀ ਭਾਜਪਾ ਸਰਕਾਰ ਵਿੱਚ ਆਯੂਸ਼ ਮੰਤਰੀ ਸਨ। ਦੱਸਿਆ ਜਾ ਰਿਹਾ ਹੈ ਕਿ ਸਹਾਰਨਪੁਰ ਤੋਂ ਚੋਣ ਹਾਰਨ ਤੋਂ ਬਾਅਦ ਸਪਾ 'ਚ ਧਰਮ ਸਿੰਘ ਸੈਣੀ ਨੂੰ ਪਾਸੇ ਕਰ ਦਿੱਤਾ ਗਿਆ ਸੀ।
ਉਦੋਂ ਸੈਣੀ ਨੇ ਭਾਜਪਾ 'ਤੇ ਲਗਾਏ ਸੀ ਇਹ ਆਰੋਪ
ਧਰਮ ਸਿੰਘ ਸੈਣੀ ਨੇ ਕਿਹਾ ਸੀ, 'ਮੈਂ ਭਾਜਪਾ ਛੱਡ ਦਿੱਤੀ ਕਿਉਂਕਿ ਮੇਰੀ ਕਿਸੇ ਤਰ੍ਹਾਂ ਵੀ ਗੱਲ ਨਹੀਂ ਸੁਣੀ ਗਈ। ਸੰਗਠਨ ਦੇ ਅਹੁਦੇਦਾਰਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ। ਜਦੋਂ 140 ਵਿਧਾਇਕਾਂ ਨੇ ਧਰਨਾ ਦਿੱਤਾ ਤਾਂ ਸਾਰਿਆਂ ਨੂੰ ਧਮਕੀਆਂ ਦਿੱਤੀਆਂ ਗਈਆਂ, ਇਸ ਲਈ ਸਾਰਿਆਂ ਨੇ ਫੈਸਲਾ ਲਿਆ ਸੀ ਕਿ ਉਹ ਮੂੰਹਤੋੜ ਜਵਾਬ ਦੇਣਗੇ।
ਸੈਣੀ ਨੇ ਇਹ ਵੀ ਦਾਅਵਾ ਕੀਤਾ ਕਿ ਹਰ ਰੋਜ਼ ਇੱਕ ਮੰਤਰੀ ਅਤੇ ਉਨ੍ਹਾਂ ਦੇ 2 ਤੋਂ 3 ਵਿਧਾਇਕ ਭਾਜਪਾ ਛੱਡਣਗੇ। ਫਿਰ ਚੋਣਾਂ ਤੋਂ ਪਹਿਲਾਂ ਭਾਜਪਾ ਦੇ 20 ਦੇ ਕਰੀਬ ਆਗੂ ਭਾਜਪਾ ਛੱਡ ਗਏ ਸਨ। ਸਾਲ 2019 'ਚ ਭਾਜਪਾ ਦੇ ਵਿਧਾਇਕ ਆਪਣੀ ਹੀ ਸਰਕਾਰ ਖਿਲਾਫ ਵਿਧਾਨ ਸਭਾ ਦੇ ਅੰਦਰ ਧਰਨੇ 'ਤੇ ਬੈਠੇ ਸਨ। ਹਾਲਾਂਕਿ ਸਰਕਾਰ ਅਤੇ ਵਿਧਾਨ ਸਭਾ ਸਪੀਕਰ ਦੇ ਭਰੋਸੇ ਤੋਂ ਬਾਅਦ ਵਿਧਾਇਕਾਂ ਨੇ ਹੜਤਾਲ ਖਤਮ ਕਰ ਦਿੱਤੀ ਸੀ।
315 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸੀ ਉਹ
ਡਾ: ਧਰਮ ਸਿੰਘ ਸੈਣੀ ਇਸੇ ਸੀਟ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਰਹੇ ਹਨ। ਉਹ 2002 ਵਿੱਚ ਬਸਪਾ ਵੱਲੋਂ ਸਰਸਾਵਾ (ਹੁਣ ਨਾਕੁਰ) ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 2007 ਦੀਆਂ ਚੋਣਾਂ ਅਤੇ ਫਿਰ 2012 (ਹੁਣ ਨਕੁੜ) ਵਿੱਚ ਬਸਪਾ ਤੋਂ ਤੀਜੀ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ 2016 'ਚ ਉਸ ਨੇ ਆਪਣਾ ਬੈਨਰ ਬਦਲ ਲਿਆ। ਉਸਨੇ 2017 ਦੀਆਂ ਚੋਣਾਂ ਵਿੱਚ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਅਤੇ ਚੌਥੀ ਵਾਰ ਚੋਣ ਜਿੱਤੀ। ਫਿਰ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਛੱਡ ਕੇ ਸਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਨਾਕੁਰ ਤੋਂ ਚੋਣ ਲੜੀ ਸੀ ਪਰ ਉਹ ਭਾਜਪਾ ਉਮੀਦਵਾਰ ਮੁਕੇਸ਼ ਚੌਧਰੀ ਤੋਂ 315 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement