ਪੜਚੋਲ ਕਰੋ
Advertisement
(Source: ECI/ABP News/ABP Majha)
ਸਰਕਾਰੀ ਬੈਂਕਾਂ 'ਚ 31,898.63 ਕਰੋੜ ਦੀ 'ਲੁੱਟ'
ਸਰਕਾਰੀ ਬੈਂਕਾਂ ਦੀ 'ਲੁੱਟ' ਜਾਰੀ ਹੈ। ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ ਤੋਂ ਜੂਨ) ਦੌਰਾਨ ਹੀ ਜਨਤਕ ਖੇਤਰ ਦੇ 18 ਬੈਂਕਾਂ ਵਿੱਚ ਕੁੱਲ 31,898.63 ਕਰੋੜ ਰੁਪਏ ਦੀ ਧੋਖਾਧੜੀ ਦੇ 2480 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਸੂਚਨਾ ਦੇ ਅਧਿਕਾਰ ਐਕਟ ਰਾਹੀਂ ਹਾਸਲ ਕੀਤੀ ਗਈ ਜਾਣਕਾਰੀ ਵਿੱਚ ਹੋਇਆ ਹੈ।
ਨਵੀਂ ਦਿੱਲੀ: ਸਰਕਾਰੀ ਬੈਂਕਾਂ ਦੀ 'ਲੁੱਟ' ਜਾਰੀ ਹੈ। ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ ਤੋਂ ਜੂਨ) ਦੌਰਾਨ ਹੀ ਜਨਤਕ ਖੇਤਰ ਦੇ 18 ਬੈਂਕਾਂ ਵਿੱਚ ਕੁੱਲ 31,898.63 ਕਰੋੜ ਰੁਪਏ ਦੀ ਧੋਖਾਧੜੀ ਦੇ 2480 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਸੂਚਨਾ ਦੇ ਅਧਿਕਾਰ ਐਕਟ ਰਾਹੀਂ ਹਾਸਲ ਕੀਤੀ ਗਈ ਜਾਣਕਾਰੀ ਵਿੱਚ ਹੋਇਆ ਹੈ।
ਦੇਸ਼ ਦਾ ਮੋਹਰੀ ਬੈਂਕ ਭਾਰਤੀ ਸਟੇਟ ਬੈਂਕ ਇਸ ਸਮੇਂ ਦੌਰਾਨ ਧੋਖਾਧੜੀ ਦਾ ਸਭ ਤੋਂ ਵੱਡਾ ਸ਼ਿਕਾਰ ਬਣਿਆ, ਕਿਉਂਕਿ ਧੋਖਾਧੜੀ ਵਾਲੀ ਉਕਤ ਰਕਮ ਵਿੱਚੋਂ ਕਰੀਬ 38 ਫ਼ੀਸਦੀ ਧਨ ਰਾਸ਼ੀ ਨਾਲ ਜੁੜੇ ਮਾਮਲੇ ਸਿਰਫ਼ ਭਾਰਤੀ ਸਟੇਟ ਬੈਂਕ ਵੱਲੋਂ ਜ਼ਾਹਿਰ ਕੀਤੇ ਗਏ ਹਨ।
ਮੱਧ ਪ੍ਰਦੇਸ਼ ਦੇ ਨੀਮਚ ਵਾਸੀ ਤੇ ਆਰਟੀਆਈ ਕਾਰਕੁਨ ਚੰਦਰਸ਼ੇਖਰ ਗੌੜ ਨੇ ਖਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀ ਨੇ ਉਸ ਨੂੰ ਇਹ ਜਾਣਕਾਰੀ ਦਿੱਤੀ ਹੈ। ਆਰਟੀਆਈ ਤਹਿਤ ਗੌੜ ਨੂੰ ਭੇਜੇ ਗਏ ਜਵਾਬ ਤੋਂ ਪਤਾ ਲੱਗਦਾ ਹੈ ਕਿ 30 ਜੂਨ ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ਵਿੱਚ ਭਾਰਤੀ ਸਟੇਟ ਬੈਂਕ ’ਚ ਧੋਖਾਧੜੀ ਦੇ 1197 ਮਾਮਲਿਆਂ ਦਾ ਪਤਾ ਲੱਗਿਆ ਜੋ ਕੁੱਲ 12,012.77 ਕਰੋੜ ਰੁਪਏ ਦੀ ਰਾਸ਼ੀ ਨਾਲ ਸਬੰਧਤ ਸਨ।
ਇਸ ਸਮੇਂ ਦੌਰਾਨ ਬੈਂਕਿੰਗ ਧੋਖਾਧੜੀ ਦੇ ਦਾਇਰੇ ਵਿੱਚ ਆਈ ਸਭ ਤੋਂ ਵੱਧ ਧਨ ਰਾਸ਼ੀ ਦੇ ਪੈਮਾਨੇ ’ਤੇ ਇਲਾਹਾਬਾਦ ਬੈਂਕ ਦੂਜੇ ਸਥਾਨ ’ਤੇ ਰਿਹਾ। ਇਲਾਹਾਬਾਦ ਬੈਂਕ ਵਿੱਚ ਕੁੱਲ 2855.46 ਕਰੋੜ ਰੁਪਏ ਦੀ ਧੋਖਾਧੜੀ ਦੇ 381 ਮਾਮਲੇ ਸਾਹਮਣੇ ਆਏ। ਪੰਜਾਬ ਨੈਸ਼ਨਲ ਬੈਂਕ ਕੁੱਲ 2526.55 ਕਰੋੜ ਰੁਪਏ ਦੀ ਧੋਖਾਧੜੀ ਦੇ 99 ਮਾਮਲਿਆਂ ਨਾਲ ਇਸ ਸੂਚੀ ਵਿੱਚ ਤੀਜੇ ਨੰਬਰ ’ਤੇ ਰਿਹਾ।
ਫਿਲਹਾਲ, ਭਾਰਤੀ ਰਿਜ਼ਰਵ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਬੈਂਕਿੰਗ ਧੋਖਾਧੜੀ ਦੀ ਕਿਸਮ ਤੇ ਧੋਖਾਧੜੀ ਦੇ ਸ਼ਿਕਾਰ ਬੈਂਕ ਜਾਂ ਉਸ ਦੇ ਗਾਹਕਾਂ ਨੂੰ ਹੋਏ ਨੁਕਸਾਨ ਦਾ ਅਸਲ ਬਿਓਰਾ ਨਹੀਂ ਦਿੱਤਾ ਗਿਆ। ਸੂਚਨਾ ਦੇ ਅਧਿਕਾਰੀ ਐਕਟ ਤਹਿਤ ਦਿੱਤੀ ਗਈ ਅਰਜ਼ੀ ਵਿੱਚ ਗੌੜ ਦੇ ਸਵਾਲ ’ਤੇ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਉਸ ਕੋਲ ਇਸ ਦੇ ਅੰਕੜੇ ਉਪਲੱਬਧ ਨਹੀਂ ਹਨ।
ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਬੈਂਕ ਆਫ਼ ਬੜੌਦਾ ’ਚ 2297.05 ਕਰੋੜ ਰੁਪਏ ਦੀ ਧੋਖਾਧੜੀ ਦੇ 75 ਮਾਮਲੇ, ਓਰੀਐਂਟਲ ਬੈਂਕ ਆਫ਼ ਕਾਮਰਸ ’ਚ 2133.08 ਕਰੋੜ ਰੁਪਏ ਦੀ ਧੋਖਾਧੜੀ ਦੇ 45 ਮਾਮਲੇ, ਕੇਨਰਾ ਬੈਂਕ ’ਚ 2035.81 ਕਰੋੜ ਦੀ ਧੋਖਾਧੜੀ ਦੇ 69 ਮਾਮਲੇ, ਸੈਂਟਰਲ ਬੈਂਕ ਆਫ਼ ਇੰਡੀਆ ’ਚ 1982.27 ਕਰੋੜ ਦੀ ਧੋਖਾਧੜੀ ਦੇ 194 ਮਾਮਲੇ, ਯੂਨਾਈਟਿਡ ਬੈਂਕ ਆਫ਼ ਇੰਡੀਆ ’ਚ 1196 ਕਰੋੜ ਰੁਪਏ ਦੀ ਧੋਖਾਧੜੀ ਦੇ 31 ਮਾਮਲੇ ਸਾਹਮਣੇ ਆਏ।
ਕਾਰਪੋਰੇਸ਼ਨ ਬੈਂਕ ’ਚ 16 ਮਾਮਲਿਆਂ ’ਚ 960.80 ਕਰੋੜ, ਇੰਡੀਅਨ ਓਵਰਸੀਜ਼ ਬੈਂਕ ’ਚ 46 ਮਾਮਲਿਆਂ ’ਚ 934.67 ਕਰੋੜ ਤੇ ਬੈਂਕ ਆਫ਼ ਇੰਡੀਆ ’ਚ 42 ਮਾਮਲਿਆਂ ’ਚ 517.20 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ ਤੇ ਸਭ ਤੋਂ ਘੱਟ ਸਿਰਫ਼ ਇਕ ਮਾਮਲੇ ’ਚ 2.2 ਲੱਖ ਰੁਪਏ ਦੀ ਧੋਖਾਧੜੀ ਪੰਜਾਬ ਐਂਡ ਸਿੰਧ ਬੈਂਕ ’ਚ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement