FSSAI: ਪੈਕਡ ਫੂਡ 'ਤੇ ਨਹੀਂ ਖੇਡ ਸਕੇਗਾ ਕੋਈ ਗੇਮ, ਵੱਡੇ ਅਖਰਾਂ ' ਚ ਨਮਕ, ਚੀਨੀ ਅਤੇ ਫੈਟ ਦੀ ਦੇਣੀ ਹੋਵੇਗੀ ਡਿਟੇਲ
FSSAI: ਹੁਣ ਕੰਪਨੀਆਂ ਪੈਕਡ ਫੂਡ 'ਤੇ ਕਿਸੇ ਵੀ ਤਰ੍ਹਾਂ ਦੀ ਗੇਮ ਨਹੀਂ ਖੇਡ ਸਕਣਗੀਆਂ। ਫੂਡ ਵਿੱਚ ਕਿਸ ਤਰ੍ਹਾਂ ਦੀ ਸਮੱਗਰੀ ਅਤੇ ਕਿੰਨੀ ਮਾਤਰਾ ਵਿੱਚ Ingredients ਪਾਏ ਗਏ ਹਨ, ਉਸ ਦੀ ਜਾਣਕਾਰੀ ਛੋਟੇ ਅੱਖਰਾਂ ਵਿੱਚ ਨਹੀਂ ਸਗੋਂ ਬੋਲਡ ਅਤੇ ਵੱਡੇ-ਵੱਡੇ ਫੌਂਟ ਸਾਈਜ਼ ਵਿੱਚ ਦੇਣੀ ਹੋਵੇਗੀ।
FSSAI: ਹੁਣ ਕੰਪਨੀਆਂ ਪੈਕਡ ਫੂਡ 'ਤੇ ਕਿਸੇ ਵੀ ਤਰ੍ਹਾਂ ਦੀ ਗੇਮ ਨਹੀਂ ਖੇਡ ਸਕਣਗੀਆਂ। ਫੂਡ ਵਿੱਚ ਕਿਸ ਤਰ੍ਹਾਂ ਦੀ ਸਮੱਗਰੀ ਅਤੇ ਕਿੰਨੀ ਮਾਤਰਾ ਵਿੱਚ Ingredients ਪਾਏ ਗਏ ਹਨ, ਉਸ ਦੀ ਜਾਣਕਾਰੀ ਛੋਟੇ ਅੱਖਰਾਂ ਵਿੱਚ ਨਹੀਂ ਸਗੋਂ ਬੋਲਡ ਅਤੇ ਵੱਡੇ-ਵੱਡੇ ਫੌਂਟ ਸਾਈਜ਼ ਵਿੱਚ ਦੇਣੀ ਹੋਵੇਗੀ। ਇਸ ਸਬੰਧੀ ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਪਹਿਲਾਂ ਰੈਗੂਲੇਟਰ ਨੇ ਵੀ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਸੀ। ਮਤਲਬ ਸਾਫ ਹੈ ਕਿ ਕੋਈ ਵੀ ਪੈਕਡ ਫੂਡ ਖਰੀਦਣ ਤੋਂ ਪਹਿਲਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਪ੍ਰੋਡਕਟ ਵਿੱਚ ਕਿੰਨਾ ਫੈਟ, ਕਿੰਨੀ ਸ਼ੂਗਰ ਅਤੇ ਕਿੰਨਾ ਨਮਕ ਹੈ? ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਮੌਜੂਦਾ ਸਮੇਂ 'ਚ ਸਰਕਾਰ ਕਿਸ ਤਰ੍ਹਾਂ ਦਾ ਫੈਸਲਾ ਲੈਣ ਜਾ ਰਹੀ ਹੈ।
ਫੂਡ ਰੈਗੂਲੇਟਰ FSSAI ਪੈਕ ਕੀਤੇ ਫੂਡ 'ਚ ਨਮਕ, ਸ਼ੂਗਰ ਅਤੇ ਫੈਟ ਬਾਰੇ ਬੋਲਡ ਅੱਖਰਾਂ ਅਤੇ ਵੱਡੇ-ਵੱਡੇ ਫੌਂਟ ਸਾਈਜ਼ ਵਿੱਚ ਜਾਣਕਾਰੀ ਦੇਣ ਨੂੰ ਲਾਜਮੀ ਕਰਨ ਜਾ ਰਹੀ ਹੈ। ਰੈਗੂਲੇਟਰ ਨੇ ਸ਼ਨੀਵਾਰ ਨੂੰ ਇਸ ਸਬੰਧ 'ਚ ਲੇਬਲਿੰਗ ਨਿਯਮਾਂ 'ਚ ਬਦਲਾਅ ਨੂੰ ਮਨਜ਼ੂਰੀ ਦਿੱਤੀ। FSSAI ਇਸ ਸਬੰਧ ਵਿੱਚ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕਰੇਗਾ ਅਤੇ ਹਿੱਸੇਦਾਰਾਂ ਤੋਂ ਇਤਰਾਜ਼ ਮੰਗੇਗਾ। ਇੱਕ ਅਧਿਕਾਰਤ ਬਿਆਨ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਕਿਹਾ ਕਿ ਉਸ ਨੇ ਪੈਕ ਕੀਤੇ ਫੂਡ 'ਚ ਨਮਕ, ਸ਼ੂਗਰ ਅਤੇ ਫੈਟ ਬਾਰੇ ਬੋਲਡ ਅੱਖਰਾਂ ਅਤੇ ਵੱਡੇ-ਵੱਡੇ ਫੌਂਟ ਸਾਈਜ਼ ਵਿੱਚ ਜਾਣਕਾਰੀ ਦੇਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ।
FSSAI ਦੇ ਚੇਅਰਮੈਨ ਅਪੂਰਵ ਚੰਦਰਾ ਦੀ ਪ੍ਰਧਾਨਗੀ ਹੇਠ ਪੋਸ਼ਣ ਸੰਬੰਧੀ ਜਾਣਕਾਰੀ ਲੇਬਲਿੰਗ ਸੰਬੰਧੀ ਫੂਡ ਸੇਫਟੀ ਐਂਡ ਸਟੈਂਡਰਡਜ਼ (ਲੇਬਲਿੰਗ ਅਤੇ ਡਿਸਪਲੇ) ਨਿਯਮ, 2020 ਵਿੱਚ ਸੋਧਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਲਿਆ ਗਿਆ। ਰੈਗੂਲੇਟਰ ਨੇ ਕਿਹਾ ਕਿ ਸੋਧ ਦਾ ਉਦੇਸ਼ ਖਪਤਕਾਰਾਂ ਨੂੰ ਉਤਪਾਦ ਦੇ ਪੋਸ਼ਣ ਮੁੱਲ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਬਿਹਤਰ ਫੈਸਲੇ ਲੈਣ ਦੇ ਯੋਗ ਬਣਾਉਣਾ ਹੈ। ਇਸ ਸੋਧ ਲਈ ਜਾਰੀ ਡਰਾਫਟ ਨੋਟੀਫਿਕੇਸ਼ਨ ਵਿੱਚ ਹੁਣ ਸੁਝਾਅ ਅਤੇ ਇਤਰਾਜ਼ ਮੰਗੇ ਜਾਣਗੇ।
ਪੈਕਡ ਫੂਡ ਵਿੱਚ ਮੋਟੇ ਅਤੇ ਵੱਡੇ ਅੱਖਰਾਂ ਵਿੱਚ ਅਜਿਹੀ ਜਾਣਕਾਰੀ ਦੇਣ ਦਾ ਅਸਲ ਮਕਸਦ ਆਮ ਲੋਕਾਂ ਨੂੰ ਗੁੰਮਰਾਹਕੁੰਨ ਦਾਅਵਿਆਂ ਤੋਂ ਬਚਾਉਣਾ ਹੀ ਦੇਖਿਆ ਜਾ ਰਿਹਾ ਹੈ। ਤਾਂ ਜੋ ਆਮ ਲੋਕ ਸਿਹਤਮੰਦ ਵਿਕਲਪ ਦੀ ਚੋਣ ਕਰ ਸਕਣ। FSSAI ਨੇ ਲੋਕਾਂ ਦੀ ਸੂਹਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਹੈ।