ਮੁੜ ਪੂਰਨ ਲੌਕਡਾਊਨ ਲੱਗਣਾ ਸ਼ੁਰੂ, ਤਾਮਿਲਨਾਡੂ ਸਰਕਾਰ ਨੇ ਕੀਤਾ ਵੱਡਾ ਐਲਾਨ
ਪੂਰੇ ਲਾਕਡਾਊਨ ਤਹਿਤ ਐਤਵਾਰ ਨੂੰ ਸਿਰਫ਼ ਮੈਡੀਕਲ, ਕਰਿਆਨੇ ਆਦਿ ਜ਼ਰੂਰੀ ਸੇਵਾਵਾਂ ਹੀ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਤੇ ਸੇਵਾਵਾਂ ਮੁਅੱਤਲ ਰਹਿਣਗੀਆਂ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਮੁੜ ਵਧਦਾ ਜਾ ਰਿਹਾ ਹੈ। ਹਾਲਾਤ ਨੂੰ ਵੇਖਦਿਆਂ ਸੂਬਾ ਸਰਕਾਰਾਂ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੀਆਂ ਹਨ। ਤਾਮਿਲਨਾਡੂ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੇਨਈ 'ਚ ਅੱਜ ਪੂਰਾ ਲੌਕਡਾਊਨ ਲਗਾ ਦਿੱਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਓਮੀਕਰੋਨ ਤੇ ਡੈਲਟਾ ਵੇਰੀਐਂਟਸ ਕਾਰਨ ਤਾਮਿਲਨਾਡੂ ਵਿੱਚ ਬੇਕਾਬੂ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਦੀ ਲੜੀ ਨੂੰ ਤੋੜਨ ਲਈ ਐਤਵਾਰ ਨੂੰ ਪੂਰਾ ਲੌਕਡਾਊਨ ਲਗਾ ਦਿੱਤਾ ਗਿਆ ਹੈ। ਐਤਵਾਰ ਨੂੰ ਵੀਕੈਂਡ ਲੌਕਡਾਊਨ ਇਸ ਸਾਲ ਦਾ ਪਹਿਲਾ ਲੌਕਡਾਊਨ ਹੋਵੇਗਾ।
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ, ਤਾਮਿਲਨਾਡੂ ਸਰਕਾਰ ਨੇ ਪਹਿਲਾਂ ਹੀ ਰਾਜ ਵਿੱਚ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਸ ਐਤਵਾਰ ਨੂੰ ਕਈ ਪਾਬੰਦੀਆਂ ਦੇ ਨਾਲ ਪੂਰਨ ਤਾਲਾਬੰਦੀ ਦਾ ਹੁਕਮ ਦਿੱਤਾ ਗਿਆ ਹੈ। ਇਹ ਫੈਸਲਾ ਮੁੱਖ ਮੰਤਰੀ ਐਮ ਕੇ ਸਟਾਲਿਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।
ਪੂਰੇ ਲਾਕਡਾਊਨ ਤਹਿਤ ਐਤਵਾਰ ਨੂੰ ਸਿਰਫ਼ ਮੈਡੀਕਲ, ਕਰਿਆਨੇ ਆਦਿ ਜ਼ਰੂਰੀ ਸੇਵਾਵਾਂ ਹੀ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਤੇ ਸੇਵਾਵਾਂ ਮੁਅੱਤਲ ਰਹਿਣਗੀਆਂ। ਪੁਲਿਸ ਵਿਭਾਗ ਕਈ ਟੀਮਾਂ ਬਣਾ ਕੇ ਸਥਿਤੀ 'ਤੇ ਨਜ਼ਰ ਰੱਖੇਗਾ। ਇਸ ਦੇ ਨਾਲ ਹੀ ਹੋਰ ਵਿਭਾਗ ਲੌਕਡਾਊਨ ਨੂੰ ਸਫਲ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਰਹੇ ਹਨ।
ਸਰਕਾਰੀ ਸੂਤਰਾਂ ਮੁਤਾਬਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਸਕ ਨਾ ਪਾਉਣ 'ਤੇ ਲੱਗੇਗਾ ਜੁਰਮਾਨਾ। ਰੈਸਟੋਰੈਂਟ ਖੁੱਲੇ ਰਹਿਣਗੇ, ਪਰ ਸਿਰਫ ਹੋਮ ਡਿਲੀਵਰੀ। ਮਾਲ, ਜਿੰਮ, ਸਪਾ ਤੇ ਆਡੀਟੋਰੀਅਮ ਬੰਦ ਰਹਿਣਗੇ। ਹਫਤਾਵਾਰੀ ਬੰਦ ਦੇ ਨਾਲ ਰਾਤ ਦਾ ਕਰਫਿਊ ਜਾਰੀ ਰਹੇਗਾ। ਇਸ ਦੌਰਾਨ ਰਾਤ ਦੇ ਕਰਫਿਊ ਦੇ ਨਿਯਮ ਵੀ ਲਾਗੂ ਰਹਿਣਗੇ।
ਇਸ ਦੇ ਨਾਲ ਹੀ ਹੋਰ ਰਾਜ ਸਰਕਾਰਾਂ ਵੱਲੋਂ ਰਾਤ ਦਾ ਕਰਫਿਊ, ਸਕੂਲ-ਕਾਲਜ ਬੰਦ, 50 ਫੀਸਦੀ ਸਟਾਫ ਨਾਲ ਕੰਮ, ਜਨਤਕ ਆਵਾਜਾਈ ਵਿੱਚ ਯਾਤਰੀਆਂ ਦੀ ਗਿਣਤੀ ਨੂੰ ਸੀਮਤ ਕਰਨ ਵਰਗੇ ਕਈ ਕਦਮ ਚੁੱਕੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490