G20 Summit 2023: ਸੋਨੇ ਅਤੇ ਚਾਂਦੀ ਦੇ ਭਾਂਡਿਆਂ ਵਿੱਚ ਪਰੋਸਿਆ ਜਾਵੇਗਾ ਜੀ-20 ਡੈਲੀਗੇਟਸ ਲਈ ਭੋਜਨ, ਕੰਪਨੀ ਦੇ CEO ਨੇ ਦੱਸੀ ਵਿਸ਼ੇਸ਼ਤਾ
G20 Summit India: G-20 ਸੰਮੇਲਨ ਦੇ ਮਹਿਮਾਨਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹੋਏ ਸੋਨੇ ਅਤੇ ਚਾਂਦੀ ਨਾਲ ਸਜੇ ਭਾਂਡਿਆਂ ਵਿੱਚ ਭੋਜਨ ਪਰੋਸਿਆ ਜਾਵੇਗਾ।
G20 Summit 2023 In Delhi: G-20 ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮਹਿਮਾਨਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਸੋਨੇ ਅਤੇ ਚਾਂਦੀ ਦੇ ਭਾਂਡਿਆਂ ਵਿੱਚ ਭੋਜਨ ਪਰੋਸਿਆ ਜਾਵੇਗਾ। ਜੈਪੁਰ ਸਥਿਤ ਮੈਟਲਵੇਅਰ ਫਰਮ IRIS ਇੰਡੀਆ ਦੇ ਸੀਈਓ ਰਾਜੀਵ ਪਾਬੂਵਾਲ ਨੇ ਇਹ ਜਾਣਕਾਰੀ ਦਿੱਤੀ ਹੈ। ਆਈਆਰਆਈਐਸ ਇੰਡੀਆ ਦੇ ਸੀਈਓ (CEO ) ਨੇ ਇਨ੍ਹਾਂ ਬਰਤਨਾਂ ਦੀ ਵਿਸ਼ੇਸ਼ਤਾ ਦੱਸੀ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਵਿੱਚ ਰਾਜੀਵ ਪਾਬੂਵਾਲ ਨੇ ਕਿਹਾ, “ਅਸੀਂ ਜਨਵਰੀ 2023 ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਅਸੀਂ ਹੌਲੀ-ਹੌਲੀ ਹਰ ਖੇਤਰ ਵਿੱਚ ਹਰੇਕ ਸ਼ਹਿਰ ਦੇ ਅਨੁਸਾਰ ਇਹ ਸਾਰੇ ਉਤਪਾਦ ਬਣਾਏ। ਜਿਵੇਂ ਕਿ ਅਸੀਂ ਇਸਨੂੰ ਗੋਆ ਅਤੇ ਦੱਖਣ ਦੇ ਅਨੁਸਾਰ ਬਣਾਇਆ ਹੈ। ਕੇਲੇ ਦੇ ਪੱਤੇ ਦੀ ਇੱਕ ਪਲੇਟ ਬਣਾਈ ਜਾਂਦੀ ਹੈ। ਰਾਜ ਦਾ ਜੋ ਵੀ ਸੱਭਿਆਚਾਰ ਹੈ, ਅਸੀਂ ਉਸ ਵਿੱਚ ਸ਼ਾਮਲ ਕੀਤਾ ਹੈ।
'ਵਿਸ਼ਵ ਪੱਧਰੀ ਉਤਪਾਦ ਨਾਲੋਂ ਬਿਹਤਰ'
ਰਾਜੀਵ ਪਾਬੂਵਾਲ ਨੇ ਅੱਗੇ ਕਿਹਾ, “ਇਹ (ਭਾਂਡੇ) ਉੱਤੇ ਚਾਂਦੀ ਦੇ ਪਾਣੀ ਚੜ੍ਹਿਆ ਹੋਇਆ ਹੈ ਅਤੇ ਇਸਦੀ ਗਾਰੰਟੀ ਹੈ। ਇਸ ਨੂੰ ਵਿਸ਼ਵ ਪੱਧਰੀ ਉਤਪਾਦ ਨਾਲੋਂ ਬਿਹਤਰ ਸਮਝੋ। ਜਿੰਨੇ ਵੀ ਡੈਲੀਗੇਟਸ ਆ ਕੇ ਜਾ ਚੁੱਕੇ ਨੇ ਸਭ ਨੇ 'ਵਾਹ' ਕਿਹਾ, ਅਜਿਹੀਆਂ ਚੀਜ਼ਾਂ ਭਾਰਤ ਵਿੱਚ ਬਣੀਆਂ ਹਨ, ਭਾਰਤ ਵਿੱਚ ਅਜਿਹਾ ਸੱਭਿਆਚਾਰ ਹੈ। ਉਹ ਲੋਕ ਦੇਖ ਕੇ ਹੈਰਾਨ ਰਹਿ ਗਏ।
#WATCH | CEO IRIS India, Rajeev Pabuwal says, "We started this (preparations) in January 2023...We have made cutlery according to the location...We have incorporated the cutlery according to the state's culture...Some cutlery is silver coated...We have also made a 'Maharaja… pic.twitter.com/bxxma7ouqL
— ANI (@ANI) September 6, 2023
ਭਾਂਡਿਆਂ 'ਤੇ ਸੋਨੇ-ਚਾਂਦੀ ਦਾ ਪਾਣੀ ਚੜ੍ਹਾਇਆ ਜਾਂਦਾ ਹੈ
ਰਾਜੀਵ ਪਾਬੂਵਾਲ ਨੇ ਕਿਹਾ, “ਅਸੀਂ ਥਾਲੀ ਦਾ ਸੰਕਲਪ ਅਲੱਗ ਰੱਖਿਆ ਹੈ। ਅਸੀਂ ਵੱਖ-ਵੱਖ ਖੇਤਰਾਂ ਲਈ ਮਹਾਰਾਜੇ ਦੀ ਥਾਲੀ ਬਣਾਈ ਹੈ, ਜਿਸ ਵਿੱਚ ਕਟੋਰੇ, ਚਾਂਦੀ ਦੀ ਪਲੇਟ, ਸੋਨੇ ਦੀ ਪਲੇਟ ਵਾਲੀਆਂ ਚੀਜ਼ਾਂ ਵੀ ਹਨ, ਜਿਵੇਂ ਮਹਾਰਾਜੇ ਆਪਣੇ ਰਾਜ ਵਿੱਚ ਖਾਂਦੇ ਸਨ। ਇਸ ਲਈ ਅਸੀਂ ਅਤੇ ਟੀਮ ਨੇ ਇਨ੍ਹਾਂ ਨੂੰ ਵੱਖ-ਵੱਖ ਖੇਤਰਾਂ, ਸਥਾਨਾਂ ਅਤੇ ਸ਼ਹਿਰਾਂ ਅਨੁਸਾਰ ਬਣਾਇਆ ਹੈ। ਅਸੀਂ ਆਪਣੀ ਭਾਰਤੀ ਸੰਸਕ੍ਰਿਤੀ ਅਤੇ ਆਪਣੀ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਕੀ ਹੈ।"
ਤੁਹਾਨੂੰ ਦੱਸ ਦੇਈਏ ਕਿ ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗਾ। ਇਸ ਵਾਰ ਭਾਰਤ ਇਸ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਜੀ-20 ਸਮੂਹ ਵਿੱਚ ਸ਼ਾਮਲ ਦੇਸ਼ਾਂ ਦੇ ਆਗੂ ਆਪਣੇ-ਆਪਣੇ ਵਫ਼ਦ ਦੀ ਅਗਵਾਈ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।